Wednesday, March 18, 2026

ਕੌਮੀ ਪਲਸ ਪੋਲਿਓ ਮੁਹਿਮ ਫਰਵਰੀ 22 ਤੋਂ ਫਰਵਰੀ 24 ਫਰਵਰੀ ਤੱਕ- ਡਿਪਟੀ ਕਮਿਸ਼ਨਰ

175022 ਬੱਚਿਆਂ ਨੂੰ ਪੋਲਿਓ ਬੂੰਦਾਂ ਦਿੱਤੀਆਂ ਜਾਣਗੀਆਂ

PPN1802201505

ਬਠਿੰਡਾ, 18 ਫਰਵਰੀ (ਜਸਵਿੰਦਰ ਸਿੰਘ ਜੱਸੀ/ ਅਵਤਾਰ ਸਿੰਘ ਕੈਂਥ) – ਸਿਹਤ ਵਿਭਾਗ ਬਠਿੰਡਾ ਵੱਲੋਂ ਪਲਸ ਪੋਲਿਓ ਦੀ ਜਿਲ੍ਹਾ ਟਾਸਕ ਫੋਰਸ ਦੀ ਮੀਟਿੰਗ ਦਾ ਆਯੋਜਨ ਮੀਟਿੰਗ ਹਾਲ ਦਫਤਰ ਡਿਪਟੀ ਕਮਿਸ਼ਨਰ ਬਠਿੰਡਾ ਵਿਖੇ ਕੀਤਾ ਗਿਆ। ਇਸ ਮੀਟਿੰਗ ਦੀ ਪ੍ਰਧਾਨਗੀ ਡਾ.ਬਸੰਤ ਗਰਗ ਮਾਨਯੋਗ ਡਿਪਟੀ ਕਮਿਸ਼ਨਰ ਬਠਿੰਡਾ ਵੱਲੋਂ ਕੀਤੀ ਗਈ। ਡਾ.ਬਸੰਤ ਗਰਗ ਮਾਨਯੋਗ ਡਿਪਟੀ ਕਮ੍ਹਿਨਰ ਬਠਿੰਡਾ ਵੱਲੋਂ ਸਾਰੇ ਵਿਭਾਗਾਂ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਹਦਾਇਤ ਕੀਤੀ ਕਿ ਇਸ ਮੁਹਿੰਮ ਲਈ ਸਿਹਤ ਵਿਭਾਗ ਨੂੰ ਫਰਵਰੀ 22, ਤੋਂ 24 ਫਰਵਰੀ ਤੱਕ ਬਣਦਾ ਸਹਿਯੋਗ ਦਿੱਤਾ ਜਾਵੇ ਅਤੇ ਆਪਣੀ ਡਿਊਟੀ ਤਨ ਦੇਹੀ ਨਾਲ ਨਿਭਾਈ ਜਾਵੇ । ਡਾ. ਤੇਜਵੰਤ ਸਿੰਘ ਰੰਧਾਵਾਂ ਡਿਪਟੀ ਡਾਇਰੈਕਟਰ-ਕਮ-ਸਿਵਲ ਸਰਜਨ ਬਠਿੰਡਾ ਦੀ ਦੇਖ-ਰੇਖ ਹੇਠ ਫਰਵਰੀ 22 ਤੋਂ ਫਰਵਰੀ 24 ਫਰਵਰੀ 2015 ਤੱਕਕੌਮੀ ਪਲਸ ਪੋਲਿਓ ਮੁਹਿਮ ਚਲਾਈ ਜਾ ਰਹੀ ਹੈ? ਇਸ ਮੁਹਿੰਮ ਸਬੰਧੀ ਡਾ.ਆਰ ਕੇ ਗੋਇਲ ਜਿਲ੍ਹਾ ਟੀਕਾਕਰਨ ਅਫਸਰ ਵੱਲੋਂ ਕੰਪਿਊਟਰਾਈ੦ਡ ਪ੍ਰੈਜੈਨਟ੍ਹੇਨ ਰਾਹੀ ਵਿਸਥਾਰ ਸਹਿਤ ਇਸ ਪ੍ਰੋਗਰਾਮ ਬਾਰੇ ਜਾਣਕਾਰੀ ਦਿੱਤੀ ਗਈ।ਇਸ ਮੀਟਿੰਗ ਵਿੱਚ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ/ਕਰਮਚਾਰੀਆਂ, ਸਮਾਜ-ਸੇਵੀ ਸੰਸਥਾਵਾਂ, ਆਈ.ਐਮ.ਏ, ਆਰਮੀ, ਐਨ.ਐਫ.ਐਲ, ਪੰਜਾਬ ਪੁਲਿਸ, ਅੰਬੂਜਾ ਸੀਮਿੰਟ ਫਾਊਡ੍ਹੇਨ, ਸਿਹਤ ਵਿਭਾਗ ਦੇ ਜਿਲ੍ਹਾ ਪੱਧਰ ਦੇ ਅਧਿਕਾਰੀਆਂ, ਸੀਨੀਅਰ ਮੈਡੀਕਲ ਅਫਸਰਾਂ ਵੱਲੋਂ ਸ਼ਿਰਕਤ ਕੀਤੀ ਗਈ। ਡਾ.ਆਰ ਕੇ ਗੋਇਲ ਨੇ ਇਸ ਮੌਕੇ ਤੇ ਜਾਣਕਾਰੀ ਦਿੰਦੀਆਂ ਦੱਸਿਆ ਕਿ ਸਾਡਾ ਦੇਸ਼ ਪੋਲਿਓ ਮੁਕਤ ਹੋ ਚੁੱਕਾ ਹੈ, ਪਰ ਪਾਕਿਸਤਾਨ, ਅਫਗਾਨਿਸਤਾਨ, ਨਾਈਜੀਰੀਆਂ ਆਦਿ ਦੇਸ਼ਾਂ ਵਿੱਚ ਅਜੇ ਵੀ ਪੋਲਿਓ ਤੋਂ ਪੀਡਤ ਕੇਸ ਪਾਏ ਜਾ ਰਹੇ ਹਨ। ਇਸ ਲਈ ਸਾਨੂੰ ਅਜੇ ਵੀ ਪਲਸ ਪੋਲਿਓ ਰਾਊਂਡ ਦੌਰਾਨ ਮਿਹਨਤ ਕਰਨ ਦੀ ਲੋੜ ਹੈ। ਊਨਾ੍ਹਂ ਦੱਸਿਆ ਕਿ ਜਿਲ੍ਹਾ ਬਠਿੰਡਾ ਅੰਦਰ 175022 ਬੱਚਿਆਂ ਨੂੰ ਪੋਲਿਓ ਬੂੰਦਾਂ ਪਿਲਾਉਣ ਲਈ 702 ਬੂਥ, 32 ਟ੍ਰਾਂਜ਼ਿਟ ਟੀਮਾਂ, 34 ਮੋਬਾਇਲ ਟੀਮਾਂ ਅਤੇ 1270 ਘਰ-ਘਰ ਟੀਮਾਂ ਦਾ ਗਠਨ ਕੀਤਾ ਗਿਆ ਹੈ। ਡਾ.ਆਰ ਕੇ ਗੋਇਲ ਜਿਲ੍ਹਾਂ ਟੀਕਾਕਰਨ ਅਫਸਰ ਵੱਲੋਂ ਮੀਟਿੰਗ ਵਿੱਚ ਸ਼ਾਮਲ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ, ਕਰਮਚਾਰੀਆਂ, ਸਮੂਹ ਸਮਾਜ-ਸੇਵੀ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਇਸ ਮਹਾਨ ਕਾਰਜ ਲਈ ਸਿਹਤ ਵਿਭਾਗ ਨੂੰ ਵੱਧ ਤੋਂ ਵੱਧ ਸਹਿਯੋਗ ਦਿੱਤਾ ਜਾਵੇ।

Check Also

ਖਾਲਸਾ ਕਾਲਜ ਇੰਜ਼ੀਨੀਅਰਿੰਗ ਵਿਖੇ ਤੀਜੀ ਰਾਸ਼ਟਰੀ ਮਹਿਲਾ ਕਾਨਫਰੰਸ ‘ਹਰਬਿਜ਼’ ਕਰਵਾਈ ਗਈ

ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਰਣਜੀਤ ਐਵੀਨਿਊ …

Leave a Reply