ਕੈਪਟਨ ਨੂੰ ਆਪਣੀ ਜਿੰਦਗੀ ਦੀ ਸਭ ਤੋਂ ਜਬਰਦਸਤ ਹਾਰ ਵੇਖਣੀ ਪਵੇਗੀ-ਅਰੁਣ ਜੇਤਲੀ
ਅੰਮ੍ਰਿਤਸਰ, 29 ਮਾਰਚ ( ਸੁਖਬੀਰ ਸਿੰਘ )-ਅੰਮ੍ਰਿਤਸਰ ਲੋਕ ਸਭਾ ਹਲਕਾ ਤੋਂ ਸ਼੍ਰੋਮਣੀ ਅਕਾਲੀ ਦਲ ਭਾਜਪਾ ਦੇ ਸਾਂਝੇ ਉਮੀਦਵਾਰ ਅਰੁਣ ਜੇਤਲੀ ਦੀ ਵਲੋਂ ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ ਦੀ ਰਹਿਨੁਮਾਈ ਹੇਠ ਕੌਂਸਲਰ ਮਨਮੋਹਨ ਸਿੰਘ ਟੀਟੂ ਵਲੋਂ ਵਾਰਡ ੪੨ ‘ਚ ਫਤਿਹ ਸਿੰਘ ਮੰਡੀ ਵਿਖੇ ਰੱਖੀ ਇਕ ਵਿਸ਼ਾਲ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਮੂਚੇ ਦੇਸ਼ ਵਿਚ ਐਨ.ਡੀ.ਏ. ਪੱਖੀ ਹਨੇਰੀ ਝੂੱਲ ਰਹੀ ਹੈ ਤੇ ਦੇਸ਼ ਦਾ ਹਰ ਨਾਗਰਿਕ ਸ੍ਰੀ ਮੋਦੀ ਨੂੰ ਪ੍ਰਧਾਨ ਮੰਤਰੀ ਦੇ ਰੂਪ ਵਿਚ ਵੇਖਣਾ ਚਾਹੁੰਦਾ ਹੈ।ਇਸ ਮੌਕੇ ਸ੍ਰੀ ਜੇਤਲੀ ਨਾਲ ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ, ਮੇਅਰ ਬਖਸ਼ੀ ਰਾਮ ਅਰੋੜਾ, ਰਜਿੰਦਰ ਮੋਹਨ ਛੀਨਾ ਵੀ ਮੌਜੂਦ ਸਨ।ਆਪਣੇ ਸੰਬੋਧਨ ਵਿਚ ਅਰੁਣ ਜੇਤਲੀ ਨੇ ਕਿਹਾ ਕਿ ਕਾਂਗਰਸ ਦੇ ਮੰਤਰੀਆਂ ਵਲੋਂ ਪਿਛਲੇ ੧੦ ਸਾਲਾਂ ਦੌਰਾਨ ਕੋਲਾ ਘੋਟਾਲਾ, ਸਪੈਕਟਰਮ ਘੋਟਾਲਾ, ਕਾਮਨਵੈਲਥ ਖੇਡ ਘੋਟਾਲਾ ਸਮੇਤ ਅਜਿਹੇ ਕਈ ਘੋਟਾਲੇ ਜਿਨ੍ਹਾਂ ਦਾ ਪਰਦਾ ਅੱਜ ਦੇਸ਼ ਦੀ ਜਨਤਾ ਸਾਹਮਣੇ ਫਾਸ਼ ਹੋ ਚੁੱਕਾ ਹੈ ਤੇ ਦੇਸ਼ ਵਿਚ ਅੱਤ ਦੀ ਮਹਿੰਗਾਈ, ਬੇਰੁਜ਼ਗਾਰੀ, ਘਪਲਿਆਂ ਦੀ ਜਿੰਮੇਵਾਰ ਕਾਂਗਰਸ ਪਾਰਟੀ ਨੂੰ ਪੁਰੇ ਦੇਸ਼ ਵਿਚ 100 ਸੀਟਾਂ ਵੀ ਨਹੀਂ ਮਿਲ ਸਕਦੀਆਂ।ਉਨ੍ਹਾਂ ਅੰਮ੍ਰਿਤਸਰ ਤੋਂ ਕਾਂਗਰਸੀ ਉਮੀਦਵਾਰ ਕੈਪਟਨ ਅਮਰਿੰਦਰ ਸਿੰਘ ਦੇ ਸਿਆਸੀ ਵਾਰ ਕਰਦੇ ਹੋਏ ਕਿਹਾ ਕਿ ਹੰਕਾਰ ਵਿਚ ਚੂਰ ਕੈਪਟਨ ਅਮਰਿੰਦਰ ਸਿੰਘ ਨੂੰ ਆਪਣੀ ਜਿੰਦਗੀ ਦੀ ਸਭ ਤੋਂ ਜਬਰਦਸਤ ਹਾਰ ਦਾ ਸਾਹਮਣਾ ਕਰਨਾ ਪਵੇਗਾ। ਇਸ ਰੈਲੀ ਸੰਬੋਧਨ ਕਰਦਿਆਂ ਸ: ਬੁਲਾਰੀਆ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਜੋ ਬਤੌਰ ਮੁੱਖ ਮੰਤਰੀ ਹੁੰਦਿਆਂ ਅਤੇ ਹੁਣ ਵੀ ਕਦੇ ਇਸ ਗੁਰੂ ਨਗਰੀ ਵਿਚ ਪੈਰ ਨਹੀਂ ਸੀ ਰੱਖਿਆ ਤੇ ਜਿਸ ਨੂੰ ਕਿ ਉਸ ਦੀ ਪਾਰਟੀ ਵਲੋਂ ਹੀ ਨਕਾਰ ਦਿੱਤਾ ਗਿਆ ਉਹ ਕਿਸ ਮੂੰਹ ਲੋਕਾਂ ਪਾਸੋਂ ਵੋਟਾਂ ਮੰਗ ਰਿਹਾ ਹੈ। ਇਸ ਮੌਕੇ ਕੌਂਸਲਰ ਮਨਮੋਹਨ ਸਿੰਘ ਟੀਟੂ ਵਲੋਂ ਅਰੁਣ ਜੇਤੀ ਸਮੇਤ ਮੁੱਖ ਮਹਮਾਨਾ ਨੂੰ ਤਲਵਾਰ ਤੇ ਸਿਰੋਪਾa ਦੇ ਕੇ ਸਨਮਾਨਿਤ ਕੀਤਾ। ਹੋਰਨਾ ਤੋਂ ਇਲਾਵਾ ਜਥੇ:ਪੂਰਨ ਸਿੰਘ ਮੱਤੇਵਾਲ, ਹਰਿੰਦਰ ਸਿੰਘ ਚੇਅਰਮੈਨ, ਸ਼ਾਮ ਲਾਲ ਸਕੱਤਰ ਬੁਲਾਰੀਆ, ਪ੍ਰਿਤਪਾਲ ਸਿੰਘ ਲਾਲੀ, ਅਮਰਬੀਰ ਸਿੰਘ ਢੋਟ, ਜਰਨੈਲ ਸਿੰਘ ਢੋਟ, ਅਮਰਜੀਤ ਸਿੰਘ ਭਾਟੀਆ, ਰਕੇਸ਼ ਵੈਦ ਸਾਰੇ ਕੋਸਲਰ, ਗਗਨਦੀਪ ਸਿੰਘ ਜੱਜ, ਸੁਰਿੰਦਰ ਸਿੰਘ ਪ੍ਰਦਾਨ, ਹਰਿੰਦਰ ਸਿੰਘ ਵਿੱਕੀ ਪ੍ਰਧਾਨ ਨਗਰ ਕੌਂਸਲਰ ਰਾਜਾ ਸਾਂਸੀ, ਡਾ: ਸੰਜੀਵ ਅਰੋੜਾ, ਰਾਜੂ ਮੱਤੇਵਾਲ, ਕਵਲਜੀਤ ਸਿੰਘ, ਪ੍ਰਿਤਪਾਲ ਸਿੰਘ ਸੇਠੀ, ਸਤੀਸ਼ ਕੁਮਾਰ ਤੀਸ਼ਾ, ਸਵਿੰਦਰ ਸਿੰਘ ਵਸੀਕਾ, ਤਿਲਕ ਰਾਜ, ਗੁਰਸ਼ਰਨ ਸਿੰਘ ਨਾਮਧਾਰੀ, ਰਜਿੰਦਰ ਸਿੰਘ ਬਿੱਟੂ, ਮਾਨ ਸਿੰਘ, ਬਹਾਦਰ ਸਿੰਘ, ਬੰਟੀ ਪਹਿਲਵਾਨ, ਰਵੀ ਪਹਿਲਵਾਨ, ਦੀਪੂ ਪਹਿਲਵਾਨ, ਗੁਰਦੇਵ ਸਿੰਘ ਦਾਰਾ, ਹਰਪ੍ਰੀਤ ਸਿੰਘ ਮਨੀ, ਜਗਜੀਤ ਸਿੰਘ ਹੀਰਾ, ਬਿੱਲਾ ਆਰੇ ਵਾਲਾ, ਲਵਲੀ ਸੈਨੀ, ਬਿੱਟੂ ਪ੍ਰਧਾਨ, ਜਤਿੰਦਰ ਕੌਰ, ਸਤਨਾਮ ਕੌਰ, ਪ੍ਰਿੰਸ ਲਾਟੀ, ਪ੍ਰੀਤੀ ਭਾਟੀਆ, ਹੈਪੀ ਬੈਂਡ ਵਾਲਾ ਆਦਿ ਮੌਜੂਦ ਸਨ।