
ਅੰਮ੍ਰਿਤਸਰ, 8 ਮਾਰਚ (ਸੁਖਬੀਰ ਸਿੰਘ) – ਅੋਰਤ ਸਮਾਜ ਦਾ ਇਕ ਮਹੱਤਵਪੂਰਨ ਅੰਗ ਹਨ ਅਤੇ ਇਸ ਤੋਂ ਬਿਨਾਂ ਸਮਾਜ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਇਸ ਵਿਸ਼ੇ ਤੇ ਅਧਾਰਿਤ ਸਿਵਲ ਸਰਜਨ ਡਾ, ਰਾਜੀਵ ਭੱਲਾ ਦੀ ਅਗਵਾਈ ਹੇਠਾਂ ਡਿਪਟੀ ਮੈਡੀਕਲ ਕਮਿਸ਼ਨਰ ਦੀ ਪ੍ਰਧਾਨਗੀ ਹੇਠ ਅਰਬਨ ਹੈਲਥ ਸਕੀਮ ਤਹਿਤ ਭਾਈ ਮੋਹਕਮ ਸਿੰਘ ਹਸਪਤਾਲ ਸਕੱਤਰੀ ਬਾਗ ਵਿਖੇ ਮਹਿਲਾ ਦਿਵਸ ਮਨਾਇਆ ਗਿਆ।
ਸਮਾਗਮ ਦੌਰਾਮ ਡਾ. ਭੱਲਾ ਨੇ ਦੱਸਿਆ ਕਿ ਅੱਜ ਪੂਰੀ ਅੰਦਰ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਗਿਆ ਹੈ ਅਤੇ ਅੱਜ ਦੀ ਨਾਰੀ ਨੂੰ ਸ਼ਕਤੀ ਬਣਨ ਤੇ ਆਪਣੇ ਆਪ ਵਿਚ ਵਿਸ਼ਵਾਸ ਜਗਾਉਣ ਦੀ ਲੋੜ ਹੈ ਅਤੇ ਆਪਣੀ ਮਾਨਸਿਕਤਾ ਬਦਲਣ ਦੀ ਲੋੜ ਹੈ। ਇਸ ਮੌਕੇ ਡਿਪਟੀ ਮੈਡੀਕਲ ਅਫਸਰ ਨੇ ਕਿਹਾ ਕਿ ਅੱਜ ਸਮਾਜ ਅੰਦਰ ਔਰਤ ਨੂੰ ਵੱਖ-ਵੱਖ ਅਧਿਕਾਰ ਤਾਂ ਮਿਲ ਗਏ ਹਨ ਪਰ ਪੁਰਸ਼ ਮਾਨਸਿਕਤਾ ਵਿਚ ਬਦਲਾਅ ਆਉਣਾ ਬਾਕੀ ਹੈ।
ਇਸ ਮੌਕੇ ਇਕ ਮੈਡੀਕਲ ਕੈਂਪ ਵੀ ਲਗਾਇਆ ਗਿਆ ਅਤੇ ਆਏ ਮਰੀਜ਼ਾਂ ਦੀ ਜਾਂਚ ਕਰਨ ਉਪਰੰਤ ਉਨਾਂ ਨੂੰ ਦਵਾਈਆਂ ਵੀ ਮੁਫ਼ਤ ਵੰਡੀਆਂ ਗਈਆਂ। ਇਸ ਮੌਕੇ ਡਾ. ਜੋਤਿਕਾ ਕਲਸੀ, ਡਾ. ਠੁਕਰਾਲ, ਡਾ. ਸੁਖਵਿੰਦਰ ਕੌਰ ਆਦਿ ਹਾਜਰ ਸਨ।
Check Also
ਖ਼ਾਲਸਾ ਕਾਲਜ ਵੈਟਰਨਰੀ ਵਿਖੇ ‘ਵਿਗਿਆਨਕ ਪਸ਼ੂ-ਪਾਲਣ ਪ੍ਰਬੰਧਨ’ ਵਿਸ਼ੇ ‘ਤੇ ਰਾਸ਼ਟਰੀ ਵਰਕਸ਼ਾਪ
ਅੰਮ੍ਰਿਤਸਰ, 13 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਿਜ਼ ਦੇ ਵਿਭਾਗ …
Punjab Post Daily Online Newspaper & Print Media