
ਬਠਿੰਡਾ, 31 ਮਾਰਚ (ਜਸਵਿੰਦਰ ਸਿੰਘ ਜੱਸੀ )-ਬਠਿੰਡਾ ਲੋਕ ਸਭਾ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੇ ਸਾਂਝੇ ਉਮੀਦਵਾਰ ਬੀਬਾ ਹਰਸਿਮਰਤ ਕੌਰ ਬਾਦਲ ਨੇ ਦੁਪਹਿਰ ਤੋਂ ਬਾਅਦ ਅੰਤ ਵਿੱਚ ਬਲਰਾਜ ਨਗਰ ਮੇਨ ਰੋਡ, ਵਾਰਡ ਨੰਬਰ 26-27 ਬਾਬਾ ਦੀਪ ਸਿੰਘ ਨਗਰ ਵਿਖੇ ਭਰਵੀਆਂ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਬਾਦਲ ਸਰਕਾਰ ਨੇ ਬਠਿੰਡਾ ਸ਼ਹਿਰ ਵਿੱਚ ਬਹੁਤ ਵੱਡੇ ਵਿਕਾਸ ਕਰਵਾਏ ਹਨ ਜ਼ੋ ਕਿ ਸਭ ਦੇ ਸਾਹਮਣੇ ਹਨ। ਉਹਨਾਂ ਕਿਹਾ ਕਿ ਬਠਿੰਡਾ ਵਿਖੇ ਅੱਧੀ ਦਰਜਨ ਤੋਂ ਵੱਧ ਓਵਰ ਬਰਿੱਜਾਂ ਦੀ ਉਸਾਰੀ, ਰਿੰਗ ਰੋਡ, ਪੀਣ ਲਈ ਸ਼ੁੱਧ ਪਾਣੀ, ਹਰ ਵਾਰਡ ਵਿੱਚ ਆਰ.ਓ., ਖਾਸ ਕਰ ਲਾਈਨੋਂ ਪਾਰ ਦੇ ਇਲਾਕੇ ਵਿੱਚ ੪੦ਕਰੋੜ ਰੁਪਏ ਦੀ ਲਾਗਤ ਨਾਲ ਪੈ ਰਹੇ ਸੀਵਰੇਜ਼ ਜ਼ੋ ਕਿ ਆਪਣੇ ਅੰਤਿਮ ਪੜਾਅ ਵਿੱਚ ਹੈ, ਵਿਕਾਸ ਦੀਆਂ ਮੂੰਹ ਬੋਲਦੀਆਂ ਤਸਵੀਰਾਂ ਹਨ। ਇਸ ਮੌਕੇ ਉਨਾਂ ਦੇ ਨਾਲ ਹੋਰਨਾਂ ਤੋਂ ਇਲਾਵਾ ਬਲਜੀਤ ਸਿੰਘ ਬੀੜ ਬਹਿਮਣ ਸਾਬਕਾ ਮੇਅਰ, ਸੁਖਦੇਵ ਸਿੰਘ ਬਾਹੀਆ ਮੈਂਬਰ ਐਸ.ਜੀ.ਪੀ.ਸੀ., ਦਲਜੀਤ ਸਿੰਘ ਬਰਾੜ ਸ਼ਹਿਰੀ ਪ੍ਰਧਾਨ, ਟੇਕ ਸਿੰਘ ਖਾਲਸਾ,ਜਥੇਦਾਰ ਤੇਜਾ ਸਿੰਘ ਬਰਾੜ,ਭੁਪਿੰਦਰ ਸਿੰਘ ਭੁੱਲਰ ਸਾਬਕਾ ਪ੍ਰਧਾਨ ਐਮ.ਸੀ. ਬਠਿੰਡਾ, ਸ਼ਾਮ ਲਾਲ ਜੈਨ ਸਾਬਕਾ ਐਮ.ਸੀ ਆਦਿ ਹਾਜ਼ਰ ਸਨ।
Check Also
ਵੀ.ਸੀ ਪ੍ਰੋ. ਕਰਮਜੀਤ ਸਿੰਘ ਦੀ ਕਿਤਾਬ “ਮੈਡੀਟੇਸ਼ਨ ਟੂ ਮਾਰਟਿਡਮ: ਦ ਲੀਗੇਸੀ ਆਫ਼ ਸ੍ਰੀ ਗੁਰੂ ਤੇਗ ਬਹਾਦਰ ਜੀ” ਰਲੀਜ਼
ਅੰਮ੍ਰਿਤਸਰ, 30 ਦੰਸਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋ. (ਡਾ.) …
Punjab Post Daily Online Newspaper & Print Media