Tuesday, June 23, 2026

ਡਾ. ਦੇਸ ਰਾਜ ਦੀ ਸੇਵਾ ਮੁਕਤੀ ਮੌਕੇ ਵਿਦਾਇਗੀ ਪਾਰਟੀ

PPN0401201514

ਹੁਸ਼ਿਆਰਪੁਰ, 1 ਅਪ੍ਰੈਲ (ਸਤਵਿੰਦਰ ਸਿੰਘ) – ਸਿਵਲ ਹਸਪਤਾਲ ਵਿਖੇ ਬਤੋਰ ਡਿਪਟੀ ਮੈਡੀਕਲ ਕਮਿਸ਼ਨਰ ਆਪਣੀਆ ਸੇਵਾਵਾਂ ਦੇ ਰਹੇ ਡਾ ਦੇਸ ਰਾਜ ਦੀ ਸੇਵਾ ਮੁਕਤੀ ਦੇ ਮੋਕੇ ਤੇ ਦਫਤਰ ਸਿਵਲ ਸਰਜਨ ਦੇ ਪ੍ਰੋਗਰਾਮ ਅਫਸਰਾ ਅਤੇ ਜਿਲੇ ਦੇ ਸਮੂਹ ਸੀਨੀਅਰ ਮੈਡੀਕਲ ਅਫਸਰਾਂ ਵਲੋ ਸ਼ਾਨਦਾਰ ਤਰੀਕੇ ਨਾਲ ਵਿਦਾਇਗੀ ਪਾਰਟੀ ਦਾ ਅਯੋਜਨ ਕੀਤਾ ਗਿਆ । ਇਸ ਮੋਕੇ ਸਿਵਲ ਸਰਜਨ ਡਾ ਸੁਰਜੀਤ ਸਿੰਘ ਬੋਗੋਵਾਲ ਨੇ ਡਾ ਦੇਸ ਰਾਜ ਨੂੰ ਉਹਨਾ ਦੀ ਸੇਵਾ ਮੁਕਤੀ ਤੇ ਵਧਾਈ ਦਿੰਦੇ ਹਏ ਉਹਨਾ ਦੀ ਲੰਭੀ ਉਮਰ ਅਤੇ ਸਿਹਤ ਮੰਦ ਜਿੰਦਗੀ ਕਾਮਨਾ ਕੀਤੀ । ਉਹਨਾ  ਪ੍ਰਸੰਸਾਂ ਕਰਦੇ ਹੋਏ ਕਿਹਾ ਕਿ ਡਾ ਦੇਸ ਰਾਜ ਨੇ ਆਪਏ ਕਾਰਜਕਾਲ ਦੌਰਾਨ ਆਪਣੀ ਡਿਉਟੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਈ ਹੈ ਅਤੇ ਸਲਾਘਾਯੋਗ ਕੰਮ ਕੀਤੇ ਹਨ ਇਸ ਮੋਕੇ ਡਾ ਅਜੈ ਬੋਗਾ ਨੇ ਦੱਸਿਆ ਕਿ ਡਾ ਦੇਸ ਰਾਜ 1981 ਬਤੋਰ ਮੈਡੀਕਲ ਅਫਸਰ ਪਿੰਡ ਬੀਣੇਵਾਲ ਪੀ ਐਚ ਸੀ ਪੋਸੀ ਵਿਖੇ ਆਪਣੀ ਸਰਕਾਰੀ ਸੇਵਾ ਸ਼ੁਰੂ ਕੀਤੀ ਸੀ ਉਸ  ਉਪਰੰਤ ਵੱਖ- ਵੱਖ  ਥਾਵਾਂ ਆਪਣੀਆਂ ਸਿਹਤ ਸੇਵਾਵਾਂ ਦਿੰਦੇ ਹੋਏ  2012 ਤੋ 31 ਮਾਰਟ 2015  ਤੱਕ ਬਤੋਰ ਡਿਪਟੀ ਮੈਡੀਕਲ ਕਮਿਸ਼ਨਰ ਸਿਵਲ ਹਸਪਤਾਲ ਹੁਸ਼ਿਆਪੁਰ ਵਿਖੇ ਸੇਵਾਵਾਂ ਨਿਭਾਈਆਂ । ਇਹਨਾ ਦੀ 34 ਸਾਲ ਸਰਕਾਰੀ ਨੌਕਰੀ ਦਾ ਸਫਰ ਬੇਦਾਗ ਰਿਹਾ । ਇਸ ਮੋਕੇ ਵਿਦਾਇਗੀ ਪਾਰਟੀ ਮੋਕੇ ਤੇ ਡਾ ਦੇਸ ਰਾਜ ਦੀ ਧਰਮ ਪਤਨੀ ਸ੍ਰੀਮਤੀ ਮਨਮੋਹਨਣ ਕੋਰ ਹਾਜਰ ਸਨ।

Check Also

ਪੰਜਾਬ ਸਟੇਟ ਟਰੇਡਰਜ਼ ਕਮਿਸ਼ਨ ਵਲੋਂ ਵਪਾਰ ਮਿਲਣੀ ਦਾ ਆਯੋਜਨ

ਵਿਧਾਇਕ ਗੁਪਤਾ ਨੇ ਸੁਣੀਆਂ ਵਪਾਰੀਆਂ ਦੀਆਂ ਸਮੱਸਿਆਵਾਂ ਅੰਮ੍ਰਿਤਸਰ, 22 ਜੂਨ (ਜਗਦੀਪ ਸਿੰਘ) – ਪੰਜਾਬ ਸਟੇਟ …

Leave a Reply