Wednesday, December 31, 2025

ਸਮਾਜ ਸੇਵਾ ਹੀ ਕਲੱਬ ਦਾ ਮੁੱਖ ਉਦੇਸ਼-ਗੋਇਲ

ਸ਼ਹੀਦ ਭਗਤ ਸਿੰਘ ਆਜ਼ਾਦ ਹਿੰਦ ਕਲੱਬ ਦੀ ਸਥਾਪਨਾ

PPN050402
ਬਠਿੰਡਾ, 5 ਅਪ੍ਰੈਲ  (ਜਸਵਿੰਦਰ ਸਿੰਘ ਜੱਸੀ)-ਗਰੀਬ, ਜਰੂਰਤਮੰਦ, ਬੇਸਹਾਰਾ ਲੋਕਾਂ ਦੇ ਦਰਦ ਨੂੰ ਮਹਿਸੂਸ ਕਰਦਿਆਂ ਬੇਰੁਜ਼ਗਾਰ ਅਤੇ ਨਸ਼ੇ ਦੀ ਦਲਦਲ ਵਿਚ ਧੱਸਦੇ ਜਾ ਰਹੇ ਨੌਜਵਾਨਾਂ ਪੀੜੀ ਨੂੰ ਸਹੀ ਦਿਸ਼ਾ ਦਿਖਾਉਣ ਦਾ ਉਪਰਾਲਾ ਕਰਦਿਆਂ ਸਮਾਜ ਸੇਵਕ ਕੁਲਦੀਪ ਗੋਇਲ ਦੁਆਰਾ ਆਪਣੇ ਸਾਥੀਆਂ ਦੇ ਪੂਰਨ ਸਹਿਯੋਗ ਨਾਲ ਸ਼ਹੀਦ ਭਗਤ ਸਿੰਘ ਆਜ਼ਾਦ ਹਿੰਦ ਕਲੱਬ ਦੀ ਸਥਾਪਨਾ ਕਰਦਿਆਂ ਪ੍ਰੈਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਲੱਬ 11 ਅਪ੍ਰੈਲ ਨੂੰ 100 ਦੇ ਕਰੀਬ ਜਰੂਰਤਮੰਦ ਅਤੇ ਗਰੀਬ ਔਰਤਾਂ ਨੂੰ ਕੱਪੜੇ ਪ੍ਰਦਾਨ ਕੀਤੇ ਜਾ ਰਹੇ  ਹਨ। ਕਲੱਬ ਦੀ ਸਥਾਪਨਾ ਮੌਕੇ ਸ਼ਤੀਸ਼ ਅਰੋੜਾ ਨੇ ਕਿਹਾ ਕਿ ਸਮੂਹ ਮੈਂਬਰ ਅਤੇ ਕਲੱਬ ਦੇ ਮੁੱਖੀ ਕੁਲਦੀਪ ਗੋਇਲ ਕਾਫੀ ਸਮੇਂ ਤੋਂ ਸਮਾਜ ਸੇਵਾ ਵਿਚ ਜੁੜਣ ਕਾਰਨ ਜਰੂਰਤਮੰਦਾਂ ਦੇ ਦਰਦ ਮਹਿਸੂਸ ਕਰਦੇ ਹਨ। ਕਲੱਬ ਦਾ ਉਦੇਸ਼ ਜਰੂਰਤਮੰਦਾਂ ਦੀ ਮਦਦ ਅਤੇ ਨੌਜਵਾਨ ਪੀੜੀ ਨੂੰ ਦੇਸ਼ ਅਤੇ ਸਮਾਜ ਸੇਵਾ ਵਿਚ ਲਗਾਉਂਣਾ, ਮੁਫ਼ਤ ਮੈਡੀਕਲ ਕੈਂਪ, ਗਰੀਬ ਬੱਚਿਆਂ ਦੀ ਪੜਾਈ ਜਾਰੀ ਰੱਖਣ ਵਿਚ ਮਦਦ,ਗਰੀਬ, ਵਿਧਵਾ ਅਤੇ ਬੇਸਹਾਰਾ ਔਰਤਾਂ ਦੀ ਮਦਦ, ਗਰੀਬ ਲੜਕੀਆਂ ਦੇ ਵਿਆਹ ਤੋਂ  ਇਲਾਵਾ ਮੁਫ਼ਤ ਐਬੂਲੈਂਸ ਸੇਵਾ ਪ੍ਰਦਾਨ ਕਰਨਾ ਹੈ।ਇਸ ਤੋਂ ਇਲਾਵਾ ਨੌਜਵਾਨਾਂ ਨੂੰ ਵਿਸੇਸ਼ ਰੁਜ਼ਗਾਰ ਦੀ ਟਰੇਨਿੰਗ ਮੁਫ਼ਤ ਦੇਣ ਉਪਰੰਤ 2 ਹਜ਼ਾਰ ਰੁਪਏ ਦੀ ਸਕਾਲਰਸ਼ਿਪ ਵੀ ਦਿੱਤੀ ਜਾਵੇਗੀ।ਇਸ ਮੌਕੇ ਕੋਲ ਐਸ਼ੋਸੀਏਸ਼ਨ ਦੇ ਮਾਲਵਾ ਪ੍ਰਧਾਨ ਜਨਕ ਰਾਜ ਅਗਰਵਾਲ, ਸਿਕੰਦਰ ਗੋਇਲ, ਅਨਿਲ ਠਾਕਰ, ਰਵਿ ਠਾਕਰ, ਭੁਸ਼ਣ ਅਗਰਵਾਲ, ਪਵਨ ਮਿੱਤਲ, ਕੇਵਲ ਕਿਸ੍ਰਨ ਗਰਗ ਅਤੇ ਨਿਰਮਲ ਵਰਮਾ ਤੋਂ ਇਲਾਵਾ ਰੁਪੇਸ਼ ਬਾਂਸਲ ਵੀ ਹਾਜ਼ਰ ਸਨ।

Check Also

ਵੀ.ਸੀ ਪ੍ਰੋ. ਕਰਮਜੀਤ ਸਿੰਘ ਦੀ ਕਿਤਾਬ “ਮੈਡੀਟੇਸ਼ਨ ਟੂ ਮਾਰਟਿਡਮ: ਦ ਲੀਗੇਸੀ ਆਫ਼ ਸ੍ਰੀ ਗੁਰੂ ਤੇਗ ਬਹਾਦਰ ਜੀ” ਰਲੀਜ਼

ਅੰਮ੍ਰਿਤਸਰ, 30 ਦੰਸਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋ. (ਡਾ.) …

Leave a Reply