ਫਾਜਿਲਕਾ , 5 ਅਪ੍ਰੈਲ (ਵਿਨੀਤ ਅਰੋੜਾ)- ਸਥਾਨਕ ਬੀਕਾਨੇਰੀ ਰੋਡ ਉੱਤੇ ਸਥਿਤ ਓਮ ਸਾਂਈ ਹਸਪਤਾਲ ਵਿੱਚ ਜੋੜ ਹੱਡੀ ਅਤੇ ਨਾੜੀ ਜਾਂਚ ਕੈਂਪ ਦਾ ਆਯੋਜਨ ਐਤਵਾਰ 6 ਅਪ੍ਰੈਲ ਨੂੰ ਕੀਤਾ ਜਾ ਰਿਹਾ ਹੈ ।ਜਾਣਕਾਰੀ ਦਿੰਦੇ ਡਾਕਟਰ ਭਾਗੇਸ਼ਵਰ ਸਵਾਮੀ ਨੇ ਦੱਸਿਆ ਕਿ ਕੈਂਪ ਵਿੱਚ ਜੋੜਾਂ ਦਾ ਦਰਦ, ਕਮਰ ਦਰਦ, ਡਿਸਕ ਹਿਲਨਾ, ਹੱਥ ਪੈਰ ਵਿੱਚ ਸੁੰਨਾਪਨ, ਸੋਜ, ਹੱਥਾਂ ਪੈਰਾਂ ਵਿੱਚ ਜਲਨ, ਮੋਢੇ ਦਾ ਜਾਮ ਹੋਣਾ, ਯਾਦਾਸ਼ਤ ਵਿੱਚ ਕਮੀ, ਚਿਹਰੇ ਦਾ ਲਕਵਾ, ਸਰਵਾਇਕਲ, ਬਾਂਹ ਵਿੱਚ ਦਰਦ, ਜਿਆਦਾ ਮੋਟਾਪਾ / ਪਤਲਾਪਨ, ਅਧਰੰਗ, ਹੱਡੀ ਨਾ ਜੁੜਣਾ, ਚਲਣ ਵਿੱਚ ਲੜਖੜਾਹਟ, ਹੱਡੀ, ਜੋੜਾਂ ਅਤੇ ਨਾੜੀਆਂ ਦੀ ਹਰ ਪ੍ਰਕਾਰ ਦੀਆਂ ਤਕਲੀਫਾਂ ਦਾ ਇਲਾਜ ਮੁੰਬਈ ਤੋਂ ਆਈ ਆਧੁਨਿਕ ਮਸ਼ੀਨਾਂ ਨਾਲ ਕੀਤਾ ਜਾਵੇਗਾ । ਡਾ. ਸਵਾਮੀ ਨੇ ਦੱਸਿਆ ਕਿ ਉਕਤ ਬੀਮਾਰੀਆਂ ਦਾ ਇਲਾਜ ਬਾਜ਼ਾਰ ਵਿੱਚ ਘੱਟ ਤੋਂ ਘੱਟ 2 ਤੋਂ 3 ਹਜਾਰ ਰੁਪਏ ਵਿੱਚ ਕੀਤਾ ਜਾਂਦਾ ਹੈ ਪਰ ਉਕਤ ਕੈਂਪ ਦੀ ਫੀਸ ਸਿਰਫ 50 ਰੁਪਏ ਰੱਖੀ ਗਈ ਹੈ ।
Check Also
ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ
ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …