ਨਵੀਂ ਦਿੱਲੀ, 5 ਅਪ੍ਰੈਲ (ਅੰਮ੍ਰਿਤ ਲਾਲ ਮੰਨਣ)- ਦਿੱਲੀ ਦੀਆਂ ਸਮੁੱਚੀਆਂ ਟ੍ਰਾਂਸਪੋਰਟ ਯੁਨੀਅਨਾਂ ਜਿਵੇਂ ਟੈਂਪੂ, ਟੈਕਸੀ, ਆਟੋ ਅਤੇ ਟਰੱਕ ਯੁਨਿਯਨਾਂ ਦੇ ਪ੍ਰਤੀਨਿਧੀਆਂ ਨੇ ਅੱਜ ਨਰੇਂਦਰ ਮੋਦੀ ਨੂੰ ਪ੍ਰਧਾਨ ਮੰਤਰੀ ਬਨਾਉਣ ਲਈ ਇਕਮੱਤ ਨਾਲ ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ ਦੀ ਮੌਜੂਦਗੀ ‘ਚ ਭਾਜਪਾ ਅਕਾਲੀ ਉਮੀਦਵਾਰਾਂ ਨੂੰ ਭਾਰੀ ਬਹੁਮਤ ਨਾਲ ਜਿਤਾਉਣ ਲਈ ਸਮੱਰਥਨ ਦੇਣ ਦਾ ਅਕਾਲੀ ਦਲ ਦਫਤਰ ਵਿਖੇ ਐਲਾਨ ਕੀਤਾ।ਜਿਸ ਵਿਚ ਦਿੱਲੀ ਸਟੇਟ ਟੈਕਸੀ ਅੋਪਰੇਟਰ ਕੋ-ਅੋਪਰੇਟਿਵ, ਟੀ.ਸੀ. ਸੋਸਾਇਟੀ ਲਿਮੀਟੇਡ, ਇੰਡੀਅਨ ਟੁਰਿਸਟ ਟ੍ਰਾਂਸਪੋਰਟ ਐਸੋਸਿਏਸ਼ਨ, ਦਿੱਲੀ ਪਰਿਵਹਨ ਪੰਚਾਇਤ ਅਤੇ ਦਿੱਲੀ ਟ੍ਰਾਂਸਪੋਰਟ ਐਸੋਸਿਏਸ਼ਨ ਦੇ ਅਹੁਦੇਦਾਰ ਅਤੇ ਮੋਟਰ ਮਾਲਕ ਵੱਡੀ ਗਿਣਤੀ ‘ਚ ਮੌਜੂਦ ਸਨ।ਦੇਸ਼ ਦੇ ਵਿਕਾਸ ਦੇ ਚੱਕੇ ਨੂੰ ਅੱਗੇ ਵਧਾਉਣ ਅਤੇ ਦੇਸ਼ ਦੀ ਆਰਥਕ ਢਾਂਚੇ ਨੂੰ ਮਜਬੂਤੀ ਦੇਣ ਲਈ ਨਰੇਂਦਰ ਮੋਦੀ ਨੂੰ ਪ੍ਰਧਾਨ ਮੰਤਰੀ ਬਨਾਉਣ ਦੀ ਅਪੀਲ ਕਰਦੇ ਹੋਏ ਟ੍ਰਾਂਸਪੋਰਟ ਸੰਗਠਨਾਂ ਦੇ ਪ੍ਰਤਿਨਿਧੀਆਂ ਨੇ ਮਨਜੀਤ ਸਿੰਘ ਜੀ.ਕੇ. ਨੂੰ ਹਰ ਪ੍ਰਕਾਰ ਦਾ ਸਹਿਯੋਗ ਦੇਣ ਦੀ ਵੀ ਇਸ ਮੌਕੇ ਐਲ਼ਾਨ ਕੀਤਾ। ਮਨਜੀਤ ਸਿੰਘ ਜੀ.ਕੇ. ਨੇ ਮੋਦੀ ਸਰਕਾਰ ਆਉਣ ਤੇ ਟ੍ਰਾਂਸਪੋਰਟ ਜਗਤ ਦੀਆਂ ਸਾਰੀਆਂ ਜਾਇਜ਼ ਮੰਗਾਂ ਨੂੰ ਪਹਿਲ ਦੇ ਆਧਾਰ ਤੇ ਹਲ ਕਰਨ ਦਾ ਵੀ ਭਰੋਸਾ ਦਿੱਤਾ। ਇਸ ਮੌਕੇ ਨਵੀਂ ਦਿੱਲੀ ਲੋਕ ਸਭਾ ਹਲਕੇ ਤੋਂ ਭਾਜਪਾ ਉਮੀਦਵਾਰ ਸ੍ਰੀਮਤੀ ਮੀਨਾਕਸ਼ੀ ਲੇਖੀ, ਦਿੱਲੀ ਸਿੱਖ ਗੁਰਦੁਆਰਾ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਟ੍ਰਾਂਸਪੋਰਟ ਆਗੂ ਰਵਿੰਦਰ ਸਿੰਘ ਖੁਰਾਨਾ, ਸੀਨੀਅਰ ਆਗੂ ਕੁਲਦੀਪ ਸਿੰਘ ਭੋਗਲ, ਕਮੇਟੀ ਮੈਂਬਰ ਕੁਲਵੰਤ ਸਿੰਘ ਬਾਠ, ਪਰਮਜੀਤ ਸਿੰਘ ਚੰਢੋਕ, ਦਰਸ਼ਨ ਸਿੰਘ ਅਤੇ ਹਰਦੇਵ ਸਿੰਘ ਧਨੋਆ ਮੌਜੂਦ ਸਨ। ਮਨਜੀਤ ਸਿੰਘ ਜੀ.ਕੇ. ਨੇ ਮਿਨਾਕਸ਼ੀ ਲੇਖੀ ਦਾ ਸਵਾਗਤ ਕਰਦੇ ਹੋਏ ਟ੍ਰਾਂਸਪੋਰਟ ਸੰਗਠਨਾ ਦੇ ਆਗੂਆਂ ਨੂੰ ਸ੍ਰੀ ਅੰਨਦਪੁਰ ਸਾਹਿਬ ਤੋਂ ਅਕਾਲੀ ਉਮੀਦਵਾਰ ਪ੍ਰੇਮ ਸਿੰਘ ਚੰਦੂਮਾਜਰਾ ਦੇ ਹੱਕ ਵਿਚ ਪ੍ਰਚਾਰ ਕਰਨ ਦਾ ਸੁਨੇਹਾ ਵੀ ਦਿੱਤਾ।
Check Also
ਹਵਾਈ ਅੱਡਿਆਂ ’ਤੇ ਸਿੱਖ ਕਰਮਚਾਰੀਆਂ ਨੂੰ ਕਿਰਪਾਨ ਪਹਿਨਣ ਤੋਂ ਰੋਕਣ ਦਾ ਮਾਮਲਾ
ਐਡਵੋਕੇਟ ਧਾਮੀ ਨੇ ਭਾਰਤ ਦੇ ਹਵਾਬਾਜ਼ੀ ਮੰਤਰੀ ਨੂੰ ਨੋਟੀਫਿਕੇਸ਼ਨ ਵਾਪਸ ਲੈਣ ਲਈ ਲਿਖਿਆ ਪੱਤਰ ਅੰਮ੍ਰਿਤਸਰ, …