Saturday, April 18, 2026

ਖਾਲਸਾ ਕਾਲਜ ਦੇ ਸਲਾਨਾ ਸਮਾਗਮ ਵਿੱਚ ਢੀਂਡਸਾ ਨੇ ਭਰੀ ਹਾਜ਼ਰੀ

PPN2104201511

ਨਵੀਂ ਦਿੱਲੀ, 21 ਅਪ੍ਰੈਲ (ਅੰਮ੍ਰਿਤ ਲਾਲ ਮੰਨਣ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸ੍ਰੀ ਗੁਰੁੂ ਤੇਗ ਬਹਾਦਰ ਖਾਲਸਾ ਕਾਲਜ ਦੇ 64ਵੇਂ ਸਲਾਨਾ ਦਿਹਾੜੇ ਮੌਕੇ ਪੰਜਾਬ ਦੇ ਖਜਾਨਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਮੁੱਖ ਮਹਿਮਾਨ ਵੱਜੋਂ ਸ਼ਿਰਕਤ ਕੀਤੀ। ਕਾਲਜ ਦੇ ਤਾਰਾ ਸਿੰਘ ਆਡੀਟੋਰੀਅਮ ਵਿਖੇ ਹੋਏ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਢੀਂਡਸਾ ਨੇ ਵਿਦਿਆਰਥੀਆਂ ਨੂੰ ਦਿੱਲੀ ਯੁੂਨਿਵਰਸਿਟੀ ਦੇ ਇਸ ਵਕਾਰੀ ਕਾਲਜ ਤੋਂ ਸਿੱਖਿਆ ਲੈਣ ਦੀ ਵਧਾਈ ਦਿੰਦੇ ਹੋਏ ਦੇਸ਼ ਦੀ ਵੱਡੀ ਅਬਾਦੀ ਦੇ ਅਨਪੜ ਹੋਣ ਦਾ ਵੀ ਹਵਾਲਾ ਦਿੱਤਾ ਹੈ।ਸਿੱਖਿਆ ਨੂੰ ਬੋਧਿਕ ਅਤੇ ਆਤਮਿਕ ਤਲ ਤੇ ਜ਼ਰੂਰੀ ਤਾਕਤ ਦੱਸਦੇ ਹੋਏ ਢੀਂਡਸਾ ਨੇ ਚੰਗੀ ਸਿੱਖਿਆ ਦੇ ਰਾਹੀਂ ਰਾਸ਼ਟਰ ਨਿਰਮਾਣ ਹੋਣ ਦਾ ਵੀ ਦਾਅਵਾ ਕੀਤਾ। ਕਿਤਾਬੀ ਸਿੱਖਿਆ ਲੈਣ ਦੇ ਨਾਲ ਹੀ ਢੀਂਡਸਾ ਨੇ ਵਿਦਿਆਰਥੀਆਂ ਨੂੰ ਸਕਿਲ ਡਵੈਲਪਮੈਂਟ ਅਧਾਰਿਤ ਪ੍ਰੋਗਰਾਮਾ ਦੇ ਨਾਲ ਜੁੂੜਨ ਤੇ ਵੀ ਜ਼ੋਰ ਦਿੱਤਾ।
ਕਮੇਟੀ ਦੇ ਜਰਨਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਵਿਦਿਆਰਥੀਆਂ ਨੂੰ ਸਮਾਜ ਨਿਰਮਾਣ ਦੇ ਕਾਰਜਾਂ ਵਿੱਚ ਹਿੱਸਾ ਪਾਉਣ ਵਾਸਤੇ ਅੱਗੇ ਆਉਣ ਦਾ ਸੱਦਾ ਵੀ ਦਿੱਤਾ। ਇਸੇ ਕਾਲਜ ਤੋਂ ਆਪਣੀ ਪੜਾਈ ਪੂਰੀ ਕਰਨ ਦਾ ਖੁਲਾਸਾ ਕਰਦੇ ਹੋਏ ਸਿਰਸਾ ਨੇ ਕਿਹਾ ਕਿ ਅਗਰ ਮਨੁੱਖ ਵਿੱਚ ਇੱਛਾ ਸ਼ਕਤੀ ਹੋਵੇ ਤਾਂ ਕੋਈ ਕਾਰਜ ਮੁਸ਼ਿਕਲ ਨਹੀਂ। ਕਾਲਜ ਦੇ ਚੇਅਰਮੈਨ ਅਤੇ ਸਾਬਕਾ ਰਾਜਸਭਾ ਮੈਂਬਰ ਤ੍ਰਿਲੋਚਨ ਸਿੰਘ ਨੇ ਕਾਲਜ ਅਤੇ ਆਡੀਟੋਰੀਅਮ ਬਾਰੇ ਵਿਸ਼ੇਸ਼ ਜਾਣਕਾਰੀ ਦੇਕੇ ਵਿਦਿਆਰਥੀਆਂ ਦੀ ਹੌਂਸਲਾ ਅਫਜ਼ਾਹੀ ਵੀ ਕੀਤੀ। ਪ੍ਰਿੰਸੀਪਲ ਡਾ. ਜਸਵਿੰਦਰ ਸਿੰਘ ਵੱਲੋਂ ਕਾਲਜ ਦੀਆਂ ਸਾਲ ਭਰ ਦੀਆਂ ਪ੍ਰਾਪਤੀਆਂ ਦਾ ਲੇਖਾ ਜੋਖਾ ਵੀ ਪੇਸ਼ ਕੀਤਾ ਗਿਆ। ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਮਹਿੰਦਰਪਾਲ ਸਿੰਘ ਚੱਡਾ ਦੀ ਮੌਜੂਦਗੀ ਵਿੱਚ ਆਏ ਹੋਏ ਮਹਿਮਾਨਾ ਵੱਲੋਂ ਅਕੈਡਮਿਕ, ਖੇਡਾਂ ਅਤੇ ਸਭਿਆਚਾਰਕ ਪ੍ਰੋਗਰਾਮਾ ਵਿੱਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਨੂੰ ਇਨਾਮਾਂ ਅਤੇ ਵਜੀਫੇ ਵੀ ਤਕਸੀਮ ਕੀਤੇ ਗਏ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply