ਨਵੀਂ ਦਿੱਲੀ, 7 ਮਈ (ਅੰਮ੍ਰਿਤ ਲਾਲ ਮੰਨਣ) – ਅਨੰਦਪੁਰ ਸਾਹਿਬ ਤੋਂ ਲੋਕ ਸਭਾ ਮੈਂਬਰ ਤੇ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਸਾਨਾਂ ਨੂੰ ਕਣਕ ‘ਤੇ 200/-ਰੁਪਏ ਪ੍ਰਤੀ ਕੁਇੰਟਲ ਬੋਨਸ ਦੇਣ ਦੀ ਮੰਗ ਕੀਤੀ ਹੈ। ਸਦਨ ਅੰਦਰ ਜ਼ੀਰੋ ਆਵਰ ਦੌਰਾਨ ਕਿਸਾਨਾਂ ਲਈ ਜ਼ੋਰਦਾਰ ਆਵਾਜ਼ ਬੁਲੰਦ ਕਰਦਿਆਂ ਹੋਇਆਂ ਉਹਨਾਂ ਕਿਹਾ ਕਿ ਕੇਂਦਰ ਸਰਕਾਰ ਪੰਜਾਬ, ਹਰਿਆਣਾ ਤੇ ਕਣਕ ਪੈਦਾ ਕਰਨ ਵਾਲੇ ਪ੍ਰਦੇਸ਼ਾਂ ਦਾ ਸਰਵੇ ਕਰਵਾਕੇ ਜਿੰਨਾਂ ਕਿਸਾਨਾਂ ਦੇ ਕਣਕ ਦੇ ਪ੍ਰਤੀ ਏਕੜ ਝਾੜ ਘੱਟ ਨਿਕਲੇ ਉਸ ‘ਤੇ ਪ੍ਰਤੀ ਕੁਇੰਟਲ 200/-ਰੁਪਏ ਬੋਨਸ ਦੇ ਰੂਪ ਵਿਚ ਦਿੱਤੇ ਜਾਣ। ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਇਸ ਦੇ ਲਈ ਭਾਰਤ ਸਰਕਾਰ ਡਿਜਾਸਟਰ ਰਲੀਫ ਮੈਨੇਜ਼ਮੈਂਟ ਫੰਡਜ਼ ਦੇ ਫਾਰਮਰਜ਼ ਲਈ ਸ਼ਰਤਾਂ ਬਦਲੇ ਤੇ ਸੂਬਾ ਸਰਕਾਰਾਂ ਨੂੰ ਕਿਸਾਨਾਂ ਦੇ ਘੱਟ ਝਾੜ ਨਿਕਲਣ ਨੂੰ ਕੁਦਰਤੀ ਆਫਤ ਐਲਾਨਣ ਕਰਕੇ ਰਾਜ ਡਿਜਾਸਟਰ ਰਲੀਫ ਮੈਨੇਜਮੈਂਟ ਫੰਡਜ਼ ਵਿੱਚੋਂ ਸੂਬਾ ਸਰਕਾਰਾਂ ਨੂੰ ਹਦਾਇਤਾਂ ਜਾਰੀ ਕਰੇ। ਉਹਨਾਂ ਕਿਹਾ ਕਿ ਇਹ ਮੁਸ਼ਕਲ ਤੇ ਆਫਤ ਆਪਣੀ ਕਿਸਮ ਦੀ ਪਹਿਲੀ ਵਾਰ ਆਈ ਹੈ। ਇਸ ਨਵੀਂ ਮੁਸ਼ਕਲ ਤੇ ਮਾਰ ਤੋਂ ਬਚਾਇਆ ਜਾਵੇ। ਪ੍ਰੋ. ਚੰਦੂਮਾਜਰਾ ਨੇ ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ‘ਤੇ ਤੰਨਜ ਕਰਦਿਆਂ ਕਿਹਾ ਕਿ ਸ਼ੁਕਰ ਹੈ ਕਿ ਅੱਜ ਦੀ ਸਰਕਾਰ ਨੇ ਰਾਹੁਲ ਗਾਂਧੀ ਨੂੰ ਆਲੂਆਂ ਦੀ ਜਾਂਚ ਸਿਖਾ ਦਿੱਤੀ। ਇਹ ਅੱਛੇ ਦਿਨਾਂ ਦੀ ਨਿਸ਼ਾਨੀ ਹੈ।
Check Also
ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ
ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …
Punjab Post Daily Online Newspaper & Print Media