Monday, March 30, 2026

ਡੀ.ਏ.ਵੀ ਪਬਲਿਕ ਸਕੂਲ ਵਿਖੇ ਫੋਟੋਗ੍ਰਾਫਰਾਂ ਦੀ ਹੌਂਸਲਾ ਅਫ਼ਜ਼ਾਈ

PPN0705201507ਅੰਮ੍ਰਿਤਸਰ, 7 ਮਈ (ਜਗਦੀਪ ਸਿੰਘ ਸੱਗੂ) – ਡੀ.ਏ.ਵੀ. ਪਬਲਿਕ ਸਕੂਲ, ਲਾਰੰਸ ਰੋਡ ਵਿਚ ਅੱਜ ਨਵੇਂ ਉਭੱਰਦੇ ਅਨਪ੍ਰੋਫੈਸ਼ਨਲ ਫੋਟੋਗ੍ਰਾਫਰਾਂ ਦਾ ਸਨਮਾਨ ਕੀਤਾ ਗਿਆ ਜਿੰਨ੍ਹਾਂ ਵਿੱਚ ਸਕੂਲ ਦੇ ਫੋਟੋਗ੍ਰਾਫੀ ਕਲੱਬ ਦੇ ਹਰਮਨ ਪਿਆਰੇ ਤੇ ਸਕੂਲ ਦੇ ਪੁਰਾਣੇ ਮੈਂਬਰਾਂ ਨੇ ਸਾਰੇ ਭਾਰਤ ਦੇ ਦੂਰ ਦਰਾਜ਼ ਦੇ ਇਲਾਕਿਆਂ ਜਿਵੇਂ ਲੇਹ ਆਦਿ ਤੋਂ ਫੋਟੋਆਂ ਭੇਜੀਆਂ ਸਨ। ਸਕੂਲ ਦੇ ਫੋਟੋਗ੍ਰਾਫੀ ਕਲੱਬ ਨੇ ੧੦੦ ਦੇ ਕਰੀਬ ਫੋਟੋ ਪ੍ਰਦਰਸ਼ਿਤ ਕੀਤੇ ਜਿਹੜੇ ਸਕੂਲ ਦੇ ਵਿਦਿਆਰਥੀ ਅਤੇ ਸਟਾਫ਼ ਨੇ ਕੁਦਰਤ ਦੇ ਵਖੱਰੇ ਮੂਡ, ਨੁਕੱੜ, ਫੋਟੋਗ੍ਰਾਫੀ, ਪੋਟਰੇਟ ਅਤੇ ਹੋਰ ਵੀ ਬਹੁਤ ਕੁੱਝ ਆਰਟ ਗੈਲਰੀ ਵਿੱਚ ਪ੍ਰਦਰਸ਼ਨ ਲਈ ਰੱਖੀਆਂ ਗਈਆਂ।ਪ੍ਰਿੰਸੀਪਲ ਸਾਹਿਬਾਂ ਦੀ ਨਿਗਰਾਨੀ ਹੇਠ ਅਤੇ ਸ਼੍ਰੀਮਤੀ ਪ੍ਰਤਿਭਾ ਪੰਘਾਲ ਪਬਲੀਕੇਸ਼ਨ ਵਿਭਾਗ ਦੇ ਸੁਪਰਵਾਈਜ਼ਰ ਅਤੇ ਫੋਟੋਗ੍ਰਾਫੀ ਇੰਚਾਰਜ ਦੇ ਸਹਿਯੋਗ ਨਾਲ ਇਹ ਪ੍ਰਦਰਸ਼ਨੀ ਲਗਾਈ ਗਈ।ਫਾਈਨ ਆਰਟਸ ਡਿਪਾਰਟਮੈਂਟ ਦੇ ਸ਼੍ਰੀਮਤੀ ਵਰੁਣਾ ਖੰਨਾ ਨੇ ਸਾਰਾ ਕੁਝ ਡਿਸਪਲੇ ਕੀਤਾ।ਸਾਰੀਆਂ ਫੋਟੋਆਂ ਨੂੰ ਸੇਲ ਲਈ ਲਾਇਆ ਗਿਆ ਸੀ ਤੇ ਸਾਰੀ ਹੋਣ ਵਾਲੀ ਕਮਾਈ ਬੀ.ਬੀ.ਕੇ.ਡੀ.ਏ.ਵੀ ਰੈਡ ਕ੍ਰਾਸ ਸਕੂਲ ਨੂੰ ਦਾਨ ਕੀਤੀ ਗਈ।ਇਸ ਸਾਲ ਪ੍ਰਦਰਸ਼ਨੀ ਨੂੰ ਪਿਛਲੇ ਦੋ ਸਾਲਾਂ ਦੇ ਮੁਕਾਬਲੇ ਜ਼ਿਆਦਾ ਵਾਹਸ਼ਵਾਹੀ ਮਿਲੀ।ਕਿਉਂਕਿ ਪ੍ਰਦਰਸ਼ਨੀ ਦੇ ਫੋਟੋਗ੍ਰਾਫਸ ਵਿੱਚ ਸਕਾਰਾਤਮਕ ਵਿਚਹਰਾਂ ਨੂੰ ਕੈਪਸ਼ਨ ਦੇ ਰੂਪ ਵਿੱਚ ਲਿਖਿਆ ਗਿਆ।ਲੋਕਾਂ ਦੀ ਮੰਗ ਤੇ ਤਿੰਨ ਦੀ ਜਗ੍ਹਾ ਚਾਰ ਦਿਨ ਲਗਾਈ ਗਈ।ਪਹਿਲਾਂ ਹੀ ਫੋਟੋਗ੍ਰਾਫੀ ਕਲੱਬ ਬਚਪਨ ਵਿਸ਼ੇ ਤੇ ਸਹੋਦਿਆ ਫੋਟੋਗ੍ਰਾਫੀ ਮੁਕਾਬਲੇ ਵਿੱਚ ਰਨਿੰਗ ਟ੍ਰਾਫੀ ਜਿੱਤ ਚੁੱਕਾ ਹੈ ।
ਅੰਮ੍ਰਿਤਸਰ ਜ਼ੋਨ ਦੇ ਖੇਤਰੀ ਨਿਰਦੇਸ਼ਕ ਡਾ. ਸ਼੍ਰੀਮਤੀ ਨੀਲਮ ਕਾਮਰਾ ਪ੍ਰਿੰਸੀਪਲ ਬੀ.ਬੀ.ਕੇ.ਡੀ.ਏ.ਵੀ. ਕਾਲਜ ਫ਼ਾਰ ਵੂਮੈਨ ਨੇ ਵਿਦਿਆਰਥੀਆਂ ਅਤੇ ਸਕੂਲ ਦੇ ਪ੍ਰਬੰਧਕ ਡਾ. ਰਾਜੇਸ਼ ਕੁਮਾਰ ਪ੍ਰਿੰਸੀਪਲ ਡੀ.ਏ.ਵੀ. ਕਾਲਜ ਨੇ ਉਭਰਦੇ ਫੋਟੋਗ੍ਰਾਫਰਾਂ ਦੇ ਨਾਲ-ਨਾਲ ਨਵੇਂ ਟ੍ਰਾਈਬਲਸ ਅਤੇ ਗ੍ਰੈਫਿਟੀ ਆਰਟ ਪ੍ਰੋਜੈਕਟ ਦੀ ਪ੍ਰਸ਼ੰਸਾ ਕੀਤੀ।ਡਾ. ਸ਼੍ਰੀਮਤੀ ਨੀਲਮ ਕਾਮਰਾ ਜੀ ਨੇ ਸਕੂਲ ਦੀ ਹਰ ਸਾਲ ਦੀ ਹਾਜ਼ਰੀ, ਪ੍ਰਦਰਸ਼ਨ ਅਤੇ ਵਧੀਆ ਕਾਰਗੁਜ਼ਾਰੀ ਲਈ ਉਤਸ਼ਾਹਿਤ ਕੀਤਾ ।
ਸਕੂਲ ਦੇ ਪ੍ਰਿੰਸੀਪਲ ਡਾ. ਨੀਰਾ ਸ਼ਰਮਾ ਨੇ ਜੋ ਖ਼ੁਦ ਵੀ ਇੱਕ ਚੰਗੇ ਉਭਰਦੇ ਫੋਟੋਗ੍ਰਾਫਰ ਹਨ ਉਨ੍ਹਾਂ ਨੇ ਆਪਣੇ ਅਨੁਭਵ ਸਾਂਝੇ ਕਰਦਿਆਂ ਕਿਹਾ ਕਿ ਛੋਟੇ ਹੁੰਦੇ ਹੀ ਉਨ੍ਹਾਂ ਨੇ ਫੋਟੋਗ੍ਰਾਫੀ ਸ਼ੁਰੂ ਕਰ ਦਿੱਤੀ ਸੀ।ਉਨ੍ਹਾਂ ਨੇ ਵਿਦਿਆਰਥੀਆਂ ਨੂੰ ਆਪਣੀ ਕਲਾਤਮਕ ਪੇਸ਼ਕਾਰੀ ਨਾਲ ਕੁਦਰਤ ਬਾਰੇ ਸਹੀ ਚਿਤ੍ਰਣ ਕਰਨ ਦੀ ਪ੍ਰੇਰਨਾ ਦਿੱਤੀ।ਉਨ੍ਹਾਂ ਨੇ ਸ਼੍ਰੀਮਤੀ ਪ੍ਰਤਿਭਾ ਪੰਘਾਲ ਅਤੇ ਉਨ੍ਹਾਂ ਦੀ ਟੀਮ ਦੇ ਅਦਭੁੱਤ ਕੰਮ ਤੇ ਵਧਾਈ ਦਿੱਤੀ।ਸ਼੍ਰੀਮਤੀ ਪ੍ਰਤਿਭਾ ਪੰਘਾਲ ਪਹਿਲਾਂ ਹੀ ਕਈ ਫੋਟੋਗ੍ਰਾਫੀ ਮੁਕਾਬਲੇ ਜਿੱਤ ਚੁੱਕੇ ਹਨ ।

Check Also

ਖ਼ਾਲਸਾ ਕਾਲਜ ਵਿਖੇ ਰਾਸ਼ਟਰੀ ਸੈਮੀਨਾਰ ਕਰਵਇਆ ਗਿਆ

ਅੰਮ੍ਰਿਤਸਰ, 29 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਰਾਜਨੀਤੀ ਵਿਗਿਆਨ ਅਤੇ ਲੋਕ ਪ੍ਰਸ਼ਾਸਨ …

Leave a Reply