8 ਮਈ ਸ਼ਾਮ ਦੇ ਦੀਵਾਨ ਹਰਜੀਤ ਸਿੰਘ ਕਪੂਰ ਪਰਿਵਾਰ ਵੱਲੋਂ ਗੁ: ਸ਼੍ਰੀ ਗੁਰੂ ਸਿੰਘ ਸਭਾ ਰੇਲਵੇ ਰੋਡ ਵਿਖੇ ਹੋਣਗੇ
ਹੁਸ਼ਿਆਰਪੁਰ, 7 ਮਈ (ਸਤਵਿੰਦਰ ਸਿੰਘ) – ਸ਼ਹੀਦਾਂ ਦੇ ਸਿਰਤਾਜ ਪੰਚਮ ਪਾਤਸ਼ਾਹ ਧੰਨ-ਧੰਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਸੰਬੰਧੀ ਅਖੰਡ ਕੀਰਤਨੀ ਜਥਾ ਹੁਸ਼ਿਆਰਪੁਰ ਵੱਲੋਂ ਸ਼ਾਮ ਦੇ ਅਖੰਡ ਕੀਰਤਨ ਸਮਾਗਮਾਂ ਦੀ ਲੜੀ ਅਧੀਨ ਗੁਰਦੁਆਰਾ ਗੁਰੂ ਨਾਨਕ ਦਰਬਾਰ ਰੇਲਵੇ ਮੰਡੀ ਹੁਸ਼ਿਆਰਪੁਰ ਵਿਖੇ ਨਗਰ ਨਿਵਾਸੀ ਸੰਗਤਾਂ ਦੇ ਸਹਿਯੋਗ ਜੁੱਗੋ-ਜੁੱਗ ਅੱਟਲ ਧੰਨ-ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਾਵਨ ਛੱਤਰ-ਛਾਇਆ ਹੇਠ ਅਖੰਡ ਕੀਰਤਨ ਸਮਾਗਮ ਸਜਾਏ ਗਏ। ਇਸ ਮੌਕੇ ਭਾਈ ਦਵਿੰਦਰ ਸਿੰਘ,ਭਾਈ ਗੁਰਮੁਖ ਸਿੰਘ,ਭਾਈ ਰਮਨਦੀਪ ਸਿੰਘ ਪ੍ਰਿੰਸ, ਭਾਈ ਪ੍ਰਭਜੋਤ ਸਿੰਘ,ਭਾਈ ਸੁਰਿੰਦਰ ਸਿੰਘ ਬੈਰਮਪੁਰ,ਮਾਸਟਰ ਸੁਖਦੇਵ ਸਿੰਘ ਬੈਰਮਪੁਰ ਸਾਥੀਆਂ ਵੱਲੋਂ ਧੁਰ ਕੀ ਬਾਣੀ ਦਾ ਰਸਭਿੰਨਾ ਕੀਰਤਨ ਕੀਤਾ ਗਿਆ। ਮੰਚ ਸੰਚਾਲਨ ਸ. ਗੁਰਬਿੰਦਰ ਸਿੰਘ ਪਲਾਹਾ ਨੇ ਕੀਤਾ। ਅਖੰਡ ਕੀਰਤਨ ਜਥਾ ਹੁਸ਼ਿਆਰਪੁਰ ਦੇ ਜਥੇਦਾਰ ਹਰਜੀਤ ਸਿੰਘ ਖਾਲਸਾ ਨੇ ਦੱਸਿਆ ਕਿ 8 ਮਈ ਸ਼ਾਮ ਦੇ ਦੀਵਾਨ ਹਰਜੀਤ ਸਿੰਘ ਕਪੂਰ ਪਰਿਵਾਰ ਵੱਲੋਂ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਰੇਲਵੇ ਰੋਡ ਹੁਸ਼ਿਆਰਪੁਰ ਵਿਖੇ ਹੋਣਗੇ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਜਸਵਿੰਦਰ ਸਿੰਘ ਪਰਮਾਰ ਜਨਰਲ ਸਕੱਤਰ ਸਿੱਖ ਵੈਲਫੇਅਰ ਸੁਸਾਇਟੀ ਹੁਸ਼ਿਆਰਪੁਰ, ਜਥੇਦਾਰ ਹਰਜੀਤ ਸਿੰਘ, ਭਾਈ ਦਵਿੰਦਰ ਸਿੰਘ,ਭਾਈ ਹਰਦੀਪ ਸਿੰਘ ਕੈਨੇਡਾ, ਭਾਈ ਲਖਵੀਰ ਸਿੰਘ ਚੱਕਸਾਦੂ, ਬੀਬੀ ਕਨਿਕ ਕੌਰ,ਭਾਈ ਬਲਵਿੰਦਰ ਸਿੰਘ ਬਿੱਲਾ, ਭਾਈ ਕੁਲਵੰਤ ਸਿੰਘ, ਸਰਦਾਰਾ ਸਿੰਘ ਨਿੱਜਰ, ਪ੍ਰਿਤਪਾਲ ਸਿੰਘ ਸੇਠੀ, ਦਰਸ਼ਨ ਸਿੰਘ ਪਲਾਹਾ ਪ੍ਰਧਾਨ, ਨਿਰੰਜਣ ਸਿੰਘ, ਹਰਵਿੰਦਰ ਸਿੰਘ, ਜਗਜੀਤ ਸਿੰਘ ਸੇਠੀ, ਬੀਬੀ ਨਰਵਿੰਦਰ ਕੌਰ,ਭਾਈ ਪ੍ਰਭਜੋਤ ਸਿੰਘ, ਬੀਬੀ ਕੁਲਵਿੰਦਰ ਕੌਰ ਪਰਮਾਰ, ਬੀਬੀ ਗੁਰਦੀਪ ਕੌਰ, ਬੀਬੀ ਹਰਦੀਪ ਕੌਰ, ਬੀਬੀ ਕਮਲਜੀਤ ਕੌਰ, ਬੀਬੀ ਜਸਵੀਰ ਕੌਰ ਆਦਿ ਸੰਗਤਾਂ ਵੱਡੀ ਗਿਣਤੀ ਵਿੱਚ ਮੌਜੂਦ ਸਨ। ਸਮਾਗਮ ਦੌਰਾਨ ਗੁਰੂ ਕੇ ਲੰਗਰ ਅੱਤੁਟ ਵਰਤਾਏ ਗਏੇ।
Punjab Post Daily Online Newspaper & Print Media