Tuesday, March 31, 2026

ਜਥੇਦਾਰ ਅਵਤਾਰ ਸਿੰਘ ਨੇ ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਨੂੰ ਪੱਤਰ ਲਿਖਿਆ

Avtar Singh SGPCਅੰਮ੍ਰਿਤਸਰ, 7 ਮਈ (ਗੁਰਪ੍ਰੀਤ ਸਿੰਘ) – ਜੰਮੂੁਕਸ਼ਮੀਰ ਦੇ ਕਿਸ਼ਤਵਾੜ ਵਿੱਚ ਬ੍ਰਾਹਮਣ ਸਭਾ ਵੱਲੋਂ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਦੀ ਸਰਾਂ ‘ਤੇ ਜਬਰੀ ਕਬਜਾ ਕਰ ਲੈਣ ਸਬੰਧੀ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜੰਮੂੁਕਸ਼ਮੀਰ ਦੇ ਮੁ’ਖ ਮੰਤਰੀ ਜਨਾਬ ਮੁਫ਼ਤੀ ਮੁਹੰਮਦ ਸਯ’ਦ ਨੂੰ ਪੱਤਰ ਲਿਖਿਆ ਹੈ।  ਦਫ਼ਤਰ ਤੋਂ ਜਾਰੀ ਪ੍ਰੈਸ ਨੋਟ ਵਿੱਚ ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਜੰਮੂੁਕਸ਼ਮੀਰ ਦੇ ਕਿਸ਼ਤਵਾੜ ਵਿੱਚ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਦੀ ਸਰਾਂ ਦੇ ਸੇਵਾਦਾਰ ਭਾਈ ਸ਼ਾਦੀ ਸਿੰਘ ਨਾਲ ਬ੍ਰਾਹਮਣ ਸਭਾ ਵੱਲੋਂ ਕੁੱਟਮਾਰ ਕਰਕੇ, ਉਸ ਦਾ ਸਮਾਨ ਜਬਰੀ ਬਾਹਰ ਸੁੱਟ ਕੇ ਸਰਾਂ ਉੱਤੇ ਕਬਜਾ ਕਰ ਲੈਣਾ ਅਤੀ ਨਿੰਦਣਯੋਗ ਅਤੇ ਘਿਨਾਉਣੀ ਕਾਰਵਾਈ ਹੈ।ਉਨ੍ਹਾਂ ਜੰਮੂੁਕਸ਼ਮੀਰ ਦੇ ਮੁੱਖ ਮੰਤਰੀ ਨੂੰ ਪੱਤਰ ਰਾਹੀਂ ਕਿਹਾ ਕਿ ਜੰਮੂੁਕਸ਼ਮੀਰ ਦੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਕਿਸ਼ਤਵਾੜ ਦੇ ਝਗੜੇ ਦਾ ਕੇਸ ਮਾਣਯੋਗ ਅਦਾਲਤ ਵਿੱਚ ਚੱਲ ਰਿਹਾ ਹੈ, ਪਰ ਬ੍ਰਾਹਮਣ ਸਭਾ ਵੱਲੋਂ ਅਦਾਲਤ ਵਿੱਚ ਕੇਸ ਚੱਲਣ ਦੇ ਬਾਵਜੂਦ ਜਬਰੀ ਕਬਜਾ ਕਰ ਲੈਣਾ ਮਾਣਯੋਗ ਅਦਾਲਤ ਦੀ ਸਰਾਸਰ ਤੌਹੀਨ ਹੈ।ਉਨ੍ਹਾਂ ਕਿਹਾ ਕਿ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਨੁਮਾਇੰਦਾ ਜਥੇਬੰਦੀ ਹੈ ਜੋ ਕਿ ਵਿਸ਼ਵ ਪੱਧਰ ਤੇ ਸਿੱਖਾਂ ਨਾਲ ਸਬੰਧਤ ਮਾਮਲਿਆਂ ਨੂੰ ਹੱਲ ਕਰਨ ਲਈ ਮੋਹਰੀ ਭੂਮਿਕਾ ਨਿਭਾਉਂਦੀ ਹੈ ਅਤੇ ਬ੍ਰਾਹਮਣ ਸਭਾ ਵੱਲੋਂ ਅਜਿਹੀ ਦੁੱਖਦ ਘਟਨਾ ਨੂੰ ਅੰਜਾਮ ਦੇਣ ਕਾਰਣ ਪੂਰੇ ਵਿਸ਼ਵ ਦੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪੁੱਜੀ ਹੈ।ਉਨ੍ਹਾਂ ਜੰਮੂੁਕਸ਼ਮੀਰ ਦੇ ਮੁੱਖ ਮੰਤਰੀ ਨੂੰ ਇਸ ਮਾਮਲੇ ਵਿੱਚ ਨਿੱਜੀ ਰੁਚੀ ਲੈਂਦਿਆਂ ਕਿਹਾ ਕਿ ਉਹ ਉਕਤ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਗੁਰਦੁਆਰਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਨੂੰ ਸੌਂਪਿਆ ਜਾਵੇ ਤੇ ਦੋਸ਼ੀਆਂ ਨੂੰ ਕਾਨੂੰਨ ਅਨੁਸਾਰ ਸਜ਼ਾ ਦਿਵਾਈ ਜਾਵੇ।ਉਨ੍ਹਾਂ ਇਸ ਪੱਤਰ ਦੀ ਇਕ ਕਾਪੀ ਜੰਮੁਕਸ਼ਮੀਰ ਦੇ ਕਿਸ਼ਤਵਾੜ ਦੇ ਡਿਪਟੀ ਕਮਿਸ਼ਨਰ ਨੂੰ ਵੀ ਭੇਜੀ ਹੈ।

Check Also

ਮੁੱਖ ਮੰਤਰੀ ਸਿਹਤ ਯੋਜਨਾ ਅਧੀਨ 30.51 ਲੱਖ ਤੋਂ ਵੱਧ ਪਰਿਵਾਰਾਂ ਨੂੰ ਕੀਤਾ ਰਜਿਸਟਰ – ਚੇਅਰਮੈਨ ਛੀਨਾ

ਅੰਮ੍ਰਿਤਸਰ, 30 ਮਾਰਚ (ਸੁਖਬੀਰ ਸਿੰਘ) – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ …

Leave a Reply