ਅੰਮ੍ਰਿਤਸਰ, 16 ਮਈ (ਜਗਦੀਪ ਸਿੰਘ ਸੱਗੂ) – ਬੀ.ਬੀ.ਕੇ.ਡੀ.ਏੇ.ਵੀ ਕਾਲਜ ਫਾਰ ਵੂਮੈਨ, ਅਕਾਦਮਿਕ ਖੇਡਾਂ ਅਤੇ ਸਭਿਆਚਾਰਕ ਗਤੀਵਿਧੀਆਂ ਵਿਚ ਹਮੇਸ਼ਾਂ ਅੱਗੇ ਰਿਹਾ ਹੈ। ਇਸ ਤੋਂ ਇਲਾਵਾ ਇਸ ਪੱਵਿਤਰ ਸ਼ਹਿਰ ਦੇ ਵਾਤਾਵਰਣ ਨੂੰ ਕਲਾਤਮਕ ਤੇ ਸਿਹਤਮੰਦ ਬਣਾਉਣ ਵਿਚ ਵੀ ਹਮੇਸ਼ਾਂ ਅੱਗੇ ਰਿਹਾ ਹੈ।ਥੀਏਟਰ ਕਲੱਬ ਬਣਾਉਣ ਵਾਲੀ ਇਹ ਪਹਿਲੀ ਸੰਸਥਾ ਸੀ, ਜਿਸ ਵਿਚ ਪ੍ਰੋਫੈਸ਼ਨਲ ਐਕਟਰਾਂ ਅਤੇ ਸਟਾਫ ਨੇ ਹਿੱਸਾ ਲਿਆ। ਦਿੱਲੀ ਤੋਂ ਵੀ ਡਾਇਰੈਕਟਰ ਬੁਲਾਏ ਗਏ ਅਤੇ ਆਮ ਜਨਤਾ ਲਈ ਗੁਰੂ ਨਾਨਕ ਆਡੀਟੋਰੀਅਮ ਵਿਚ ਨਾਟਕ ਵੀ ਖੇਡੇ ਗਏ।ਪਹਿਲਾ ਨਾਟਕ ‘ਢਾਈ ਅੱਖਰ ਪ੍ਰੇਮ ਦਾ’ 1984 ਵਿਚ ਸਟੇਜ ਤੇ ਖੇਡਿਆ ਗਿਆ ਜੋ ਕਿ ਅੰਮ੍ਰਿਤਸਰ ਦੀ ਨੀਲਮ ਮਾਨ ਸਿੰਘ ਵੱਲੋ ਡਾਇਰੈਕਟ ਕੀਤਾ ਗਿਆ। ਅੰਮ੍ਰਿਤਸਰ ਦੇ ਇਸ ਪ੍ਰਦੂਸ਼ਣ ਭਰੇ ਵਾਤਾਵਰਣ ਨੂੰ ਮੱਦੇ ਨਜ਼ਰ ਰੱਖਦੇ ਹੋਏ ਬੀ.ਆਰ.ਟੀ.ਐਸ ਅਤੇ ਬੀ.ਬੀ.ਕੇ.ਡੀ.ਏੇ.ਵੀ ਕਾਲਜ ਦੇ ਪ੍ਰਿੰਸੀਪਲ ਡਾ. ਸ਼੍ਰੀਮਤੀ ਨੀਲਮ ਕਾਮਰਾ ਦੇ ਪ੍ਰਬੰਧ ਨਾਲ ਅੰਮ੍ਰਿਤਸਰ ਜੀ.ਟੀ.ਰੋਡ ਤੇ ਸਥਿਤ ‘ਸੰਗਮ ਸਿਨੇਮਾ’ ਤੇ ‘ਬੱਸ ਸਟੈਂਡ’ ਦੇ ਨਜ਼ਦੀਕ ਦੋ ਥੰਮਾਂ ਤੇ ਚਿੱਤਰ ਬਣਵਾਏ।ਇਹਨਾਂ ਦੋਨਾਂ ਥੰਮਾਂ ਤੇ ਨਾਸ਼ ਹੋਏ ਦਰਖੱਤਾਂ ਦੇ ਚਿੱਤਰ ਪੇਂਟ ਕੀਤੇ ਗਏ ਜੋ ਕਿ ਇਸ ਸ਼ਹਿਰ ਦੀ ਹਰੀ ਪੱਟੀ ਦੀ ਠੋਸ ਬਣਤਰ ਵਿਚ ਤਬਦੀਲ ਹੋਣ ਦਾ ਪ੍ਰਤੀਕ ਹੈ।ਇਹ ਥੰਮ ਬੀ.ਬੀ.ਕੇ.ਡੀ.ਏ.ਵੀ ਕਾਲਜ ਦੇ ਫਾਈਨ ਆਰਟਸ ਵਿਭਾਗ ਦੇ ਡਾ. ਨੀਟਾ ਮਹਿੰਦਰਾ, ਡਾ. ਅਦਿੱਤੀ ਜੈਨ ਅਤੇ ਡਾ. ਸ਼ਾਲਿੰਦਰ ਵਲੋਂ ਡਿਜ਼ਾਈਨ ਕੀਤੇ ਗਏ। ਇਸ ਪ੍ਰੋਜੈਕਟ ਨੂੰ ਬਣਾਉਣ ਵਿਚ ਅਮਨਦੀਪ ਹਸਪਤਾਲ ਨੇ ਆਰਥਿਕ ਪੱਧਰ ਤੇ ਮਦਦ ਕੀਤੀ।ਅਮਨਦੀਪ ਹਸਪਤਾਲ, ਈਕੋ ਅੰਮ੍ਰਿਤਸਰ ਅਤੇ ਬੀ.ਬੀ.ਕੇ.ਡੀ.ਏ.ਵੀ ਦੇ ਕਲਾਕਾਰਾਂ ਦੀ ਇਕਜੁੱਟਤਾ ਕਰਕੇ ਹੀ ਸ਼ਹਿਰ ਦਾ ਮੁਹਾਦਰਾਂ ਬਦਲਿਆ ਜਾ ਸਕਦਾ ਹੈ।ਇਹ ਇਕ ਆਮ ਛੋਟਾ ਜਿਹਾ ਭਰਭੂਰ ਕਦਮ ਸੀ ਆਸ ਹੈ ਕਿ ਹੋਰ ਵੀ ਲੋਕ ਇਸ ਕਦਮ ਤੇ ਚੱਲਣ ਦੀ ਕੋਸ਼ਿਸ਼ ਕਰਨਗੇ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media