Thursday, March 26, 2026

ਪੱਤਰਕਾਰਾਂ ‘ਤੇ ਕੀਤੇ ਨਜਾਇਜ਼ ਪਰਚੇ ਰੱਦ ਨਾ ਕੀਤੇ ਤਾਂ ਟੋਲ ਪਲਾਜ਼ਾ ਅਣਮਿਥੇ ਸਮੇਂ ਲਈ ਜਾਮ ਕਰਾਂਗੇ-ਪੱਟੀ

PPN1605201505ਜੰਡਿਆਲਾ ਗੁਰੂ, 16 ਮਈ (ਹਰਿੰਦਰਪਾਲ ਸਿੰਘ, ਵਰਿੰਦਰ ਸਿੰਘ) – ਪੱਤਰਕਾਰ ਲੋਕ ਸੇਵਾ ਲਈ ਨਿਡੱਰ ਹੋ ਕੇ ਬਿਨਾਂ ਕਿਸੇ ਹਥਿਆਰ ਤੋਂ ਹਰ ਮੈਦਾਨ ਵਿੱਚ ਕਵਰੇਜ ਕਰਨ ਕਈ ਪਹੁੰਚਦੇ ਹਨ, ਪਰ ਫਿਰ ਵੀ ਖੁਦ ਪੁਲਿਸ ਹੀ ਉਹਨਾਂ ਉਪਰ ਝੂਠਾ ਪਰਚਾ ਦਰਜ ਕਰੇ ਤਾਂ ਇਹ ਬਹੁਤ ਹੀ ਸ਼ਰਮ ਵਾਲੀ ਗੱਲ ਹੈ ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦੇ ਹੋਏ ਜਸਬੀਰ ਸਿੰਘ ਪੱਟੀ ਪੰਜਾਬ ਪ੍ਰਧਾਨ ਚੰਡੀਗੜ੍ਹ ਪੰਜਾਬ ਜਰਨਲਿਸ਼ਟ ਯੂਨੀਅਨ ਨੇ ਪੱਤਰਕਾਰਾਂ ਦੀ ਇੱਕ ਮੀਟਿੰਗ ਦੋਰਾਨ ਕਿਹਾ ਕਿ ਕੁੱਝ ਸਿਆਸੀ ਆਗੂਆ ਵੱਲੋਂ ਪੁਲਿਸ ‘ਤੇ ਦਬਾਅ ਪਾ ਕੇ ਪੱਤਰਕਾਰਾਂ ਉੱਪਰ ਨਜਾਇਜ਼ ਪਰਚੇ ਦਰਜ ਕੀਤੇ ਜਾ ਰਹੇ ਹਨ ਜੋ ਕਿ ਬਰਦਾਸ਼ਤ ਤੋਂ ਬਾਹਰ ਹਨ ਜਿਵੇਂ ਕਿ ਜੰਡਿਆਲਾ ਗੁਰੂ ਵਿੱਚ ਪੁਲਿਸ ਨੂੰ ਲੜਾਈ ਦੀ ਸੂਚਨਾ ਦੇਣ ਵਾਲੇ ਪੱਤਰਕਾਰਾਂ ਉੱਪਰ ਹੀ ਝੂਠਾ ਪਰਚਾ ਦਰਜ ਕਰ ਦਿੱਤਾ ਗਿਆ ਹੈ ਅਤੇ ਇਸ ਤੋਂ ਪਹਿਲਾਂ ਵੀ ਸੱਚ ਨੂੰ ਦਬਾਉਣ ਲਈ 3-4 ਝੂਠੇ ਪਰਚੇ ਜੰਡਿਆਲਾ ਪੁਲਿਸ ਵਲੋਂ ਦਰਜ ਕੀਤੇ ਗਏ ਹਨ। ਉਨ੍ਹਾਂ ਪੁਲਿਸ ਕਰਮਚਾਰੀਆਂਾ ਨੂੰ ਤਾੜਨਾ ਕਰਦਿਆਂ ਕਿਹਾ ਕਿ ਉਹ ਆਪਣੀ ਡਿਊਟੀ ਸਹੀ ਢੰਗ ਨਾਲ ਨਿਭਾਉਣ ਨਾ ਕਿ ਸਿਆਸੀ ਦਬਾਅ ਹੇਠ ਆ ਕੇ ਕੰਮ ਕਰਨ। ਸ੍ਰ. ਪੱਟੀ ਨੇ ਕਿਹਾ ਕਿ ਪੱਤਰਕਾਰਾਂ ਦੀਆਂ ਪਿਛਲੇ ਕਾਫੀ ਸਮੇਂ ਤੋਂ ਚਲੀਆਂ ਆ ਰਹੀਆਂ ਮੰਗਾਂ ਤੋਂ ਇਲਾਵਾ ਪੱਤਰਕਾਰਾਂ ਨੂੰ ਟੋਲ ਟੈਕਸ ਮੁਆਫ ਕਰਨ ਸਬੰਧੀ ਮੰਗ ਕਈ ਵਾਰੀ ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆਂਦੀ ਗਈ ਹੈ ਪ੍ਰੰਤੂ ਇਸ ਸਬੰਧ ਵਿੱਚ ਪ੍ਰਸ਼ਾਸਨ ਵੱਲੋਂ ਕੋਈ ਧਿਆਨ ਨਹੀ ਦਿੱਤਾ ਜਾ ਰਿਹਾ।ਉਨ੍ਹਾ ਪ੍ਰਸ਼ਾਸਨ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਅਗਰ ਪੱਤਰਕਾਰਾਂ ਨੂੰ ਟੋਲ ਟੈਕਸ ਮੁਆਫ ਕਰਨ, ਨਜਾਇਜ਼ ਪਰਚੇ ਰੱਦ ਕਰਨ ਸਬੰਧੀ ਕੋਈ ਇਨਸਾਫ ਨਾ ਦਿੱਤਾ ਗਿਆਂ ਤਾਂ ਮਜਬੂਰਨ ਪੱਤਰਕਾਰਾ ਯੂਨੀਅਨ ਵੱਲੋਂ ਟੋਲ-ਪਲਾਜ਼ਾ ਕੱਥੂ ਨੰਗਲ, ਜੰਡਿਆਲਾ ਗੁਰੂ ਆਦਿ ਦਾ ਅਣਮਿਥੇ ਸਮੇਂ ਦਾ ਘਿਰਾਉ ਕੀਤਾ ਜਾਵੇਗਾ, ਜਿਸ ਦੀ ਜਿੰਮੇਵਾਰੀ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਦੀ ਹੋਵੇਗੀ।

ਇਸ ਮੋਕੇ ਉਨ੍ਹਾ ਨਾਲ ਡਾ: ਦਲਵਿੰਦਰ ਸਿੰਘ ਰੰਧਾਵਾ, ਸਤਪਾਲ ਸਿੰਘ ਢੱਡੇ, ਜਗਤਾਰ ਸਿੰਘ ਛਿੱਤ, ਜਗਤਾਰ ਸਿੰਘ ਸਹਿਮੀ, ਵਿੱਕੀ ਰੰਧਾਵਾ, ਸੁਨੀਲ ਦੇਵਗਨ, ਬਲਵਿੰਦਰ ਕੁਮਾਰ, ਰਜੇਸ਼ ਭੰਡਾਰੀ, ਜਤਿੰਦਰਪਾਲ ਸਿੰਘ ਕਾਹਲੋਂ, ਤਰਸੇਮ ਸ਼ਰਮਾ, ਮਨਿੰਦਰ ਸਿੰਘ ਸੋਖੀ ਮਜੀਠਾ, ਭੁਪਿੰਦਰ ਸਿੰਘ, ਜਤਿੰਦਰਪਾਲ ਸਿੰਘ ਕਾਹਲੋਂ, ਹਰਪਾਲ ਸਿੰਘ ਮਜੀਠਾ, ਪਿ੍ਰੰਥੀਪਾਲ ਸਿੰਘ ਹਰੀਆ, ਸਰਬਜੀਤ ਸਿੰਘ ਵਡਾਲਾ, ਸਤਨਾਮ ਸਿੰਘ ਜੱਜ, ਸਰਬਜੀਤ ਸਿੰਘ ਉੱਦੋਕੇ, ਗੁਰਮੁਖ ਸਿੰਘ ਗੋਲਡੀ, ਗੁਰਜਿੰਦਰ ਸਿੰਘ ਸੱਗੂ, ਬੰਟੀ ਤਰਗੜ, ਕੁਲਵਿੰਦਰ ਸਿੰਘ ਭੰਗਾਲੀ, ਬਲਵੰਤ ਸਿੰਘ ਭਗਤ, ਮਨਮੋਹਨ ਸਿੰਘ ਢਿੱਲੋਂ ਆਦਿ ਪੱਤਰਕਾਰ ਹਾਜ਼ਰ ਸਨ।

Check Also

ਸ਼ਹਿਰ ਦੇ ਸਾਰੇ ਪਾਰਕਾਂ ਨੂੰ ਆਧੁਨਿਕ ਤਕਨੀਕਾਂ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ- ਮੇਅਰ

ਅੰਮ੍ਰਿਤਸਰ, 26 ਮਾਰਚ (ਜਗਦੀਪ ਸਿੰਘ) – ਮੇਅਰ ਜਤਿੰਦਰ ਸਿੰਘ ਭਾਟੀਆ ਅਤੇ ਪੰਜਾਬ ਲਘੂ ਉਦਯੋਗ ਅਤੇ …

Leave a Reply