Tuesday, September 29, 2026

“ਸਾਈਡ ਕੰਟਰੋਲ ਟੈਕਨਾਲੋਜੀ ਅਤੇ ਫੋਟੋਗ੍ਰਾਫਿਕ ਮੈਮਰੀ” ਉਪਰ ਸੈਮੀਨਾਰ ਕਰਵਾਇਆ

ਅੰਮ੍ਰਿਤਸਰ, 16 ਮਈ (ਜਗਦੀਪ ਸਿੰਘ ਸੱਗੂ) – ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ, ਫਰੈਡਜ ਐਵੀਨਿਊ, ਏਅਰ ਪੋਰਟ ਵਿਖੇ “ਸਾਈਡ ਕੰਨਟਰੋਲ ਟੈਕਨਾਲੋਜੀ ਅਤੇ ਫੋਟੋਗ੍ਰਾਫਿਕ ਮੈਮਰੀ” ਉਪਰ ਸੈਮੀਨਾਰ ਕਰਵਾਇਆ ਗਿਆ।ਇਸ ਮੈਮੀਨਾਰ ਦੇ ਸਰੋਤ ਵਿਅਕਤੀ ਸ੍ਰੀ ਕੇ.ਪੀ ਸ੍ਰੀ ਵਾਸਤਵਾ ਸਨ। ਉਹਨਾਂ ਨੇ ਬੱਚਿਆਂ ਦੀ ਮਾਨਸਕ ਯੋਗਤਾ ਨੂੰ ਵਧਾਉਣ ਲਈ ਬੜੇ ਵਧੀਆ ਤਰੀਕੇ ਨਾਲ ਜਾਣਕਾਰੀ ਦਿਤੀ।ਇਸ ਦੌਰਾਨ ਬੋਲਦਿਆਂ ਉਹਨਾਂ ਨੇ ਦੱਸਿਆਂ ਕਿ ਬੱਚਿਆਂ ਨੂੰ ਆਪਣੀ ਯੋਗਤਾ ਵਧਾਉਣ ਲਈ ਜਿਆਦਾ ਤੋਂ ਜਿਆਦਾ ਅਭਿਆਸ ਦੀ ਜਰੂਰਤ ਹੈ।ਉਹਨਾਂ ਨੇ ਦੱਸਿਆ ਕਿ ਕੋਈ ਵੀ ਬੱਚਾ ਸਾਖਰ ਚੀਜਾਂ ਦੇਖ ਕੇ ਵੱਧ ਤੋਂ ਵੱਧ ਸਿੱਖ ਸਕਦਾ ਹੈ ਅਤੇ ਆਪਣੇ ਅਧਿਆਪਕਾਂ ਨੂੰ ਵੀ ਚਾਹੀਦਾ ਹੈ ਕਿ ਉਹ ਆਪਣੀ ਸਿੱਖਿਆ ਪ੍ਰਣਾਲੀ ਵਿੱਚ ਦੇਖਣ-ਸੁਣਨ ਵਾਲੀਆਂ ਪ੍ਰੋਜੈਕਟਾਂ ਦੀ ਵੱਧ ਤੋਂ ਵੱਧ ਵਰਤੋਂ ਕਰਨੀ ਚਾਹੀਦੀ ਹੈ ਪਿ੍ਰੰਸੀਪਲ ਰਵਿੰਦਰ ਕੌਰ ਬਮਰਾ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਦੱਸਿਆਂ ਕਿ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਵਿੱਚ ਸਮਾਰਟ ਬੋਰਡ ਦੁਆਰਾ ਸਿੱਖਿਆ ਦਾ ਪ੍ਰਬੰਧ ਕਰਵਾਇਆ ਗਿਆ ਹੈ ਜੋ ਕਿ ਅਧੁਨਿਕ ਸਿੱਖਿਆ ਖੇਤਰ ਦਾ ਮਹੱਤਵਪੂਰਨ ਅੰਗ ਹੈ।

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …

Leave a Reply