Sunday, March 29, 2026

ਅਕਾਲੀ ਕੌਂਸਲਰ ਨੇ ਰੱਖਵਾਇਆ ਨਿਗਮ ਸਕੂਲ ਦਾ ਨੀਂਹ ਪੱਥਰ

PPN1805201510ਨਵੀਂ ਦਿੱਲੀ, 18 ਮਈ (ਅੰਮ੍ਰਿਤ ਲਾਲ ਮੰਨਣ) – ਸ਼੍ਰੋਮਣੀ ਅਕਾਲੀ ਦਲ ਦੀ ਗੁਰੂ ਤੇਗ ਬਹਾਦਰ ਨਗਰ ਵਾਰਡ ਤੋਂ ਨਿਗਮ ਕੌਂਸਲਰ ਬੀਬੀ ਰੀਮਾ ਕੌਰ ਅਤੇ ਸਾਬਕਾ ਕੌਨਸਲਰ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਕੈਪਟਨ ਇੰਦਰਪ੍ਰੀਤ ਸਿੰਘ ਦੇ ਯਤਨਾਂ ਸਦਕਾ ਵਿਜੇ ਨਗਰ ਵਿਖੇ ਸਕੂਲ ਦੀ ਬਿਲਡਿੰਗ ਦਾ ਨੀਂਹ ਪੱਥਰ ਰੱਖਿਆ ਗਿਅ। ਲਗਭਗ 1.5 ਕਰੋੜ ਦੀ ਲਾਗਤ ਨਾਲ ਤਿਆਰ ਹੋਣ ਵਾਲੀ ਇਸ ਪ੍ਰਾਇਮਰੀ ਸਕੂਲ ਬਿਲਡਿੰਗ  ਦੀ ਉਸਾਰੀ ਨਾਲ ਨਿਗਮ ਸਕੂਲ ‘ਚ ਪੜਨ ਵਾਲੇ ਬੱਚਿਆਂ ਨੂੰ ਨਵੀਂ ਇਮਾਰਤ ‘ਚ ਪੜਾਈ ਕਰਨ ਦਾ ਸੁਚੱਜਾ ਮੌਕਾ ਮਿਲੇਗਾ। ਇਸ ਪ੍ਰੋਗਰਾਮ ‘ਚ ਭਾਰਤੀ ਜਨਤਾ ਪਾਰਟੀ ਦਿੱਲੀ ਇਕਾਈ ਦੇ ਪ੍ਰਧਾਨ ਸਤੀਸ਼ ਉਪਾਧਏ, ਦਿੱਲੀ ਕਮੇਟੀ ਦੇ ਜਰਨਲ ਸਕੱਤਰ ਮਨਜਿੰਦਰ ਸਿੰਘ ਸਿਰਸਾ, ਮੈਂਬਰ ਪਾਰਲੀਮੈਂਟ ਮਨੋਜ ਤਿਵਾੜੀ, ਸਟੈਂਡਿੰਗ ਕਮੇਟੀ ਦੇ ਚੇਅਰਮੈਨ ਮੋਹਨ ਪ੍ਰਸ਼ਾਦ ਭਾਰਦਵਾਜ  ਅਤੇ ਦਿੱਲੀ ਕਮੇਟੀ ਮੈਂਬਰ ਇੰਦਰਜੀਤ ਸਿੰਘ ਮੌਂਟੀ ਮੌਜੂਦ ਸਨ। ਕੈਪਟਨ ਨੇ ਇਸ ਸਕੂਲ ਦੇ ਨੀਂਹ ਪੱਥਰ ਰੱਖਣ ਤੋਂ ਪਹਿਲਾਂ ਆਪਣੇ ਹਲਕੇ ਦੇ ਤਿੰਨ ਹੋਰ ਸਕੂਲਾਂ ਦੀ ਬਿਲਡਿੰਗ ਅਤੇ ਇਕ ਪੌਲੀ ਕਲੀਨਕ ਦਾ ਨੀਂਹ ਪੱਥਰ ਰੱਖਣ ਦਾ ਵੀ ਦਾਅਵਾ ਕੀਤਾ। ਉਪਾਧਏ ਨੇ ਨਿਗਮ ਪਾਰਸ਼ਦ ਵੱਜੋਂ ਰੀਮਾ ਕੌਰ ਵੱਲੋਂ ਕੀਤੇ ਜਾ ਰਹੇ ਕਾਰਜਾਂ ਦੀ ਸ਼ਲਾਘਾ ਕੀਤੀ। ਸਿਰਸਾ ਨੇ ਅੱਜ ਕਲ ਦੀ ਇਸ ਮਹਿੰਗਾਈ ਦੇ ਯੂੱਗ ‘ਚ ਨਿਗਮ ਸਕੂਲਾਂ ‘ਚ ਮੁਫ਼ਤ ਸਿੱਖਿਆ ਦੇ ਨਾਲ ਮਿਡ-ਡੇ-ਮੀਲ ਸਣੇ ਦਿੱਤੀਆਂ ਜਾ ਰਹੀਆਂ ਹੋਰ ਸਹੁਲੀਅਤਾਂ ਦੇ ਨਾਲ ਹੀ ਨਿਗਮ ਪਾਰਸ਼ਦ ਵੱਲੋਂ ਸਕੂਲਾਂ ਦੀ ਬਿਲਡਿੰਗਾਂ ਦੀ ਕੀਤੀ ਜਾ ਰਹੀ ਨਵੀਂ ਉਸਾਰੀ ਨਾਲ ਵਿਦਿਆਰਥੀਆਂ ਨੂੰ ਪੜਾਈ ਵਾਸਤੇ ਸੁਖਾਵਾ ਮਾਹੌਲ ਮਿਲਣ ਦਾ ਵੀ ਦਾਅਵਾ ਕੀਤਾ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply