ਅੰਮ੍ਰਿਤਸਰ, 9 ਅਪ੍ਰੈਲ (ਮਨਪ੍ਰੀਤ ਸਿੰਘ ਮੱਲੀ)- ਲੜੀਵਾਰ ਖੂਨਦਾਨ ਕੈਂਪ ਲਗਾ ਰਹੀ ਖਾਲਸਾ ਬਲੱਡ ਡੋਨੇਟ ਯੂਨਿਟੀ ਸੰਸਥਾ ਵਲੋਂ ਲੋੜਵੰਦਾਂ ਤੇ ਬਜੁੱਰਗਾਂ ਦੀਆਂ ਅੱਖਾਂ ਦੇ ਚੈਕਅੱਪ ਲਈ ਲਗਾਏ ਗਏ ਅੱਖਾਂ ਦੇ ਫ੍ਰੀ ਮੈਡੀਕਲ ਕੈਪ ਦੌਰਾਨ ਜਿੰਨਾਂ 20 ਬਜੁਰੱਗਾਂ ਦੀਆਂ ਅੱਖਾਂ ਦੇ ਆਪਰੇਸ਼ਨ ਲੋੜੀਂਦੇ ਸਨ, ਉਨਾਂ ਦੇ ਇਹ ਆਪਰੇਸ਼ਨ ਸਥਾਨਕ ਸਿਵਲ ਹਸਪਤਾਲ ਵਿਖੇ ਡਾ. ਆਗਿਆਪਾਲ ਸਿੰਘ ਰੰਧਾਵਾ ਦੀ ਟੀਮ ਪਾਸੋਂ ਕਰਵਾਏ ਗਏ।ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਪ੍ਰਧਾਨ ਜਗਪ੍ਰੀਤ ਸਿੰਘ ਤੇ ਪ੍ਰੈਸ ਸਕੱਤਰ ਸੁਖਦੇਵ ਸਿੰਘ ਨੇ ਦੱਸਿਆ ਕਿ ਇੰਨਾਂ ਆਪਰੇਸ਼ਨਾਂ ਲਈ ਲੋੜੀਂਦੇ ਲੈਂਜ਼ ਅਤੇ ਦਵਾਈਆਂ ਦਾ ਖਰਚਾ ਸੰਸਥਾ ਵਲੋਂ ਕੀਤਾ ਗਿਆ।ਉਨਾਂ ਕਿਹਾ ਕਿ ਇੰਨਾਂ ਕਾਰਜਾ ਵਿੱਚ ਸ਼ਰੋਮਣੀ ਕਮੇਟੀ ਮੈਂਬਰ ਭਾਈ ਰਾਮ ਸਿੰਘ ਤੇ ਪੰਜਾਬ ਯੂਥ ਫੋਰਮ ਦੇ ਪ੍ਰਧਾਨ ਤੇ ਕੌਂਸਲਰ ਜਸਕੀਰਤ ਸਿੰਘ ਸੁਲਤਾਨਵਿੰਡ ਵਲੋਂ ਕਾਫੀ ਸਹਿਯੋਗ ਮਿਲਿਆ।ਇਸ ਮੌਕੇ ਸਿਵਲ ਹਸਪਤਾਲ ਦੇ ਇੰਚਾਰਜ ਡਾ. ਚੰਦਰ ਮੋਹਨ, ਡਾ. ਰਕੇਸ਼ ਸ਼ਰਮਾ, ਡਾ. ਸੰਤੋਖ ਸਿੰਘ, ਡਾ. ਸੁਰਿੰਦਰ ਮੋਹਨ ਵੀ ਮੌਜੂਦ ਸਨ ਜਦਕਿ ਸੰਸਥਾ ਦੇ ਚੇਅਰਮੈਨ ਅਮਨਬੀਰ ਸਿੰਘ ਪਾਰਸ, ਹਰਜਿੰਦਰ ਸਿੰਘ ਰਾਜਾ, ਰਵਿੰਦਰ ਸਿੰਘ ਹੈਪੀ ਜਨ: ਸਕੱਤਰ, ਰਾਜੀਵ ਗੁਪਤਾ ਸਕੱਤਰ ਕੁਲਵਿੰਦਰ ਸਿੰਘ ਕਾਲਾ ਖਜਾਨਚੀ, ਮਨਦੀਪ ਸਿੰਘ ਮੰਨੂ, ਅਮਨਦੀਪ ਸਿੰਘ ਸਿਕੰਦਰ ਤੇ ਗਗਨਦੀਪ ਸਿੰਘ ਸੀਨੀ: ਮੀਤ ਪ੍ਰਧਾਨ, ਮਨਪ੍ਰੀਤ ਸਿੰਘ ਮੱਲੀ, ਵਿਜੇ ਕੁਮਾਰ ਹੈਪੀ ਤੇ ਗੁਰਮੀਤ ਸਿੰਘ ਬਮਰਾਹ ਮੀਤ ਪ੍ਰਧਾਨ ਆਦਿ ਹਾਜਰ ਸਨ।
Check Also
ਸ਼੍ਰੋਮਣੀ ਕਮੇਟੀ ਵੱਲੋਂ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਲਈ ਸਿੱਖ ਸ਼ਰਧਾਲੂਆਂ ਦਾ ਜਥਾ ਰਵਾਨਾ
ਅੰਮ੍ਰਿਤਸਰ, 14 ਨਵੰਬਰ (ਜਗਦੀਪ ਸਿੰਘ) – ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਵਿਖੇ ਸ੍ਰੀ ਗੁਰੂ ਨਾਨਕ ਦੇਵ …