Monday, February 2, 2026

ਪੰਜਾਬ ਯੂਥ ਫੋਰਮ ਵਲੋਂ ‘ਦਰਸ਼ਨ ਯਾਤਰਾ’ ਦਾ ਭਰਵਾਂ ਸਵਾਗਤ – ਠੰਡੇ ਮਿੱਠੇ ਜਲ ਦੀ ਛਬੀਲ਼ ਲਾਈ

PPN2205201520 PPN2205201521
ਅੰਮ੍ਰਿਤਸਰ, 22 ਮਈ (ਗੁਰਚਰਨ ਸਿੰਘ) – ਪਟਿਆਲਾ ਤੋਂ ਚੱਲੀ ਗੁਰੂ ਸਾਹਿਬਾਨ ਨਾਲ ਸਬੰਧਤ ਨਿਸ਼ਾਨੀਆਂ ਦੀ ‘ਦਰਸ਼ਨ ਯਾਤਰਾ’ ਦਾ ਅੰਮ੍ਰਿਤਸਰ ਪਹੁੰਚਣ ‘ਤੇ ਸ਼੍ਰੋਮਣੀ ਕਮੇਟੀ ਮੈਂਬਰ ਸ: ਹਰਜਾਪ ਸਿੰਘ ਸੁਲਤਾਨਵਿੰਡ ਦੀ ਅਗਵਾਈ ‘ਚ ਪੰਜਾਬ ਯੂਥ ਫੋਰਮ ਦੇ ਕੌਮੀ ਪ੍ਰਧਾਨ ਅਤੇ ਵਾਰਡ ਨੰ: ੩੪ ਦੇ ਕੌਂਸਲਰ ਸ: ਜਸਕੀਰਤ ਸਿੰਘ ਸੁਲਾਨਵਿੰਡ ਵੱਲੋਂ ਆਪਣੇ ਸਾਥੀਆਂ ਸਮੇਤ 100 ਫੁੱਟੀ ਰੋਡ ‘ਤੇ ਭਰਵਾਂ ਸਵਾਗਤ ਕੀਤਾ ਗਿਆ। ਉਨ੍ਹਾਂ ਨਾਲ ਹੀ ਇਕੱਤਰ ਹੋਈਆਂ ਇਲਾਕੇ ਦੀਆਂ ਸੰਗਤਾਂ ਵਿੱਚ ਭਾਰੀ ਉਤਸ਼ਾਹ ਪਾਇਆ ਗਿਆ, ਜਿੰਨਾਂ ਨੇੇ ਪਾਵਨ ਸ਼ਸ਼ਤਰਾਂ ਦੇ ਦਰਸ਼ਨ ਕਰਕੇ ਜੀਵਨ ਸਫਲਾ ਕੀਤਾ।ਸੰਗਤਾਂ ਦੀ ਸੇਵਾ ਲਈ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ।ਇਥੇ ਸਫਾਈ ਦਾ ਵਿਸ਼ੇਸ਼ ਤੌਰ ‘ਤੇ ਧਿਆਨ ਰੱਖਿਆ ਗਿਆ ਅਤੇ ਯੂਥ ਫੋਰਮ ਦੇ ਨੌਜਵਾਨ ਡਿਪੋਜਏਬਲ ਗਲਾਸ ਤੇ ਡੂਨੇ ਸੰਭਾਲਣ ਲਈ ਹੱਥਾਂ ਵਿੱਚ ਪਲਾਸਟਿਕ ਦੇ ਵੱਡੇ-ਵੱਡੇ ਲਿਫਾਫੇ ਲੈ ਕੇ ਖੜੇ ਰਹੇ ਤਾਂ ਕਿ ਛਬੀਲ ਦਾ ਜਲ ਛਕਣ ਅਤੇ ਹੋਰ ਪ੍ਰਸਾਦ ਛੱਕ ਕੇ ਕੋਈ ਵੀ ਵਿਅਕਤੀ ਗਲਾਸ ਤੇ ਡੂਨੇ ਇਧਰ ਉਧਰ ਨਾ ਸੁੱਟੇ।
ਇਸ ਮੌਕੇ ਸੰਗਤਾਂ ਦੀ ਸੇਵਾ ਕਰ ਰਹੇ ਨੋਜਵਾਨਾਂ ਵਿੱਚ ਚਰਨਜੀਤ ਸਿੰਘ ਬੱਬਾ, ਲਖਵਿੰਦਰ ਸਿੰਘ ਵਾਰਡ ਪ੍ਰਧਾਨ, ਹੈਪੀ ਪਨੇਸਰ, ਸਰਬਜੀਤ ਭਾਗੋਵਾਲੀਆ, ਅਮਨਬੀਰ ਸਿੰਘ, ਅਜਮੇਰ ਸਿੰਘ ਸੰਧੂ, ਸੁਖਚੈਨ ਸਿੰਘ, ਗੁਰਮੁੱਖ ਸਿੰਘ ਬਿੱਟੂ, ਤਜਿੰਦਰ ਸਿੰਘ ਸੋਨੂੰ, ਬਲਬੀਰ ਸਿੰਘ ਬੀਰਾ, ਜਸਪਾਲ ਸਿੰਘ ਵਿਰਦੀ, ਹਰਜਿੰਦਰ ਸਿੰਘ ਰਾਜਾ, ਬਲਬੀਰ ਸਿੰਘ ਟਿੰਕੂ, ਰਣਜੀਤ ਸਿੰਘ, ਅਰਜਿੰਦਰ ਸਿੰਘ ਪ੍ਰਧਾਨ ਵਾਰਡ ਨੰ: 34, ਗਗਨਦੀਪ ਸਿੰਘ, ਰਣਜੀਤ ਸਿੰਘ, ਨਿਸ਼ਾਨ ਸਿੰਘ ਆਦਿ ਸ਼ਾਮਲ ਸਨ।

Check Also

ਨਗਰ ਨਿਗਮ ਵਲੋਂ ਸ਼ਹਿਰ ਦੇ ਪ੍ਰਮੁੱਖ ਖੇਤਰਾਂ ਵਿੱਚ ਵੱਡੇ ਪੱਧਰ ’ਤੇ ਐਂਟੀ-ਇੰਕਰੋਚਮੈਂਟ ਮੁਹਿੰਮ

ਅੰਮ੍ਰਿਤਸਰ, 30 ਜਨਵਰੀ (ਜਗਦੀਪ ਸਿੰਘ) – ਸ਼ਹਿਰ ਵਿੱਚ ਸੁਚਾਰੂ ਟ੍ਰੈਫਿਕ ਵਿਵਸਥਾ, ਲੋਕ ਸੁਵਿਧਾ, ਪੈਦਲ ਯਾਤਰੀਆਂ …

Leave a Reply