ਸਿੱਖ ਗੁਰੂਆਂ ਅਤੇ ਸ਼ਹੀਦਾਂ ਦੇ ਪਾਏ ਪੂਰਨਿਆਂ ਉਪਰ ਚੱਲਣ ਦੀ ਲੋੜ-ਸੰਤ ਦਾਦੂਵਾਲ

ਬਠਿੰਡਾ, 2 ਜੂਨ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਭਾਰਤੀ ਹਕੂਮਤ ਵਲੋਂ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਉਪਰ ਹੋਏ ਹਮਲੇ ਦੌਰਾਨ ਸ਼ਹੀਦ ਹੋਏ ਸਿੱਖ ਕੌਮ ਦੇ ਮਹਾਨ ਜਰਨੈਲ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ, ਭਾਈ ਅਮਰੀਕ ਸਿੰਘ, ਭਾਈ ਸੁਬੇਗ ਸਿੰਘ ਫੌਜੀ ਜਰਨੈਲ ਆਦਿ ਅਨੇਕਾਂ ਸਿੰਘਾਂ ਸਿੰਘਣੀਆਂ ਦੀ ਯਾਦ ਨੂੰ ਸਮਰਪਿਤ ਘੱਲੂਘਾਰਾ ਦਿਵਸ ਬੀਤੀ ਰਾਤ ਗੁਰਦੁਆਰਾ ਕਿਲ੍ਹਾ ਮੁਬਾਰਕ ਸਾਹਿਬ ਪਾਤਸ਼ਾਹੀ 10ਵੀਂ ਚਰਨ ਛੋਹ ਵਿਖੇ ਬੜੇ ਸ਼ਰਧਾ ਭਾਵਨਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ।ਬਠਿੰਡਾ ਦੀਆਂ ਸਮੂਹ ਸਿੱਖ ਜਥੇਬੰਦੀਆਂ ਅਤੇ ਪੰਥਕ ਸੇਵਾ ਲਹਿਰ ਦਾਦੂ ਸਾਹਿਬ ਅਤੇ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਜੂਨ 84 ਘੱਲੂਘਾਰਾ ਦੇ ਸ਼ਹੀਦਾਂ ਦੀ ਯਾਦ ਵਿੱਚ ਹਜ਼ੂਰੀ ਰਾਗੀ ਜਥੇ ਅਤੇ ਅਖੰਡ ਕੀਰਤਨੀਏ ਜੱਥੇ ਨੇ ਸ਼ਬਦ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ, ਬੀਬੀ ਪ੍ਰੀਤਮ ਕੌਰ ਧਰਮਪਤਨੀ ਸ਼ਹੀਦ ਰਛਪਾਲ ਸਿੰਘ ਪੀ.ਏ ਨੇ ਵੀ ਘੱਲੂਘਾਰੇ ਦੀ ਆਪ ਬੀਤੀ ਸੁਣਾਈ ਅਤੇ ਦੱਸਿਆ ਕਿ ਕਿਵੇਂ ਭਾਰਤੀ ਹਕੂਮਤ ਦੇ ਫੌਜੀਆਂ ਨੇ 18 ਮਹੀਨੇ ਦੇ ਬੱਚੇ ਨੂੰ ਵੀ ਗੋਲੀ ਮਾਰ ਕੇ ਸ਼ਹੀਦ ਕੀਤਾ ਉਨ੍ਹਾ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਸ਼ਹੀਦਾਂ ਦਾ ਸਤਿਕਾਰ ਕਰਦੇ ਹੋਏ ਪਤਿਤਪੁਣੇ ਅਤੇ ਮਾਰੂ ਨਸ਼ੇ ਨੂੰ ਤਿਆਗ ਕੇ ਗੁਰੂ ਦੇ ਲੜ੍ਹ ਲੱਗਣ।
ਅੰਤ ਵਿਚ ਸੰਤ ਬਾਬਾ ਬਲਜੀਤ ਸਿੰਘ ਦਾਦੂਵਾਲੇ ਨੇ ਸਿੱਖ ਇਤਿਹਾਸ ਅਤੇ ਮੌਜੂਦਾ ਹਾਲਤਾਂ ਅਤੇ ਅਰਦਾਸ ਬਾਰੇ ਵੀ ਸੰਗਤਾਂ ਨੂੰ ਜਾਣੂ ਕਰਵਾਇਆ।ਵੀਹਵੀਂ ਸਦੀ ਦੇ ਮਹਾਨ ਸਿੱਖ ਯੋਧੇ ਸੰਤ ਬਾਬਾ ਜਰਨੈਨ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਅਤੇ ਬਾਕੀ ਸਿੰਘਾਂ ਦੀ ਲਾਸਾਨੀ ਸ਼ਹਾਦਤ ਦਾ ਜ਼ਿਕਰ ਕੀਤਾ। ਸੰਤ ਦਾਦੂਵਾਲ ਨੇ ਕਿਹਾ ਕਿ ਅੱਜ ਸਾਨੂੰ ਗੁਰੂ ਸਾਹਿਬਾਨਾਂ ਅਤੇ ਸਿੰਘਾਂ ਸ਼ਹੀਦਾਂ ਦੇ ਪਾਏ ਪੁਰਨਿਆਂ ਉਪਰ ਚੱਲਣ ਦੀ ਲੋੜ ਹੈ।ਉਨ੍ਹਾਂ ਨੇ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਦਾ ਵੀ ਵਰਨਣ ਕੀਤਾ।ਬਾਪੂ ਸੂਰਤ ਸਿੰਘ ਹਸਨਪੁਰ ਵਾਲਿਆਂ ਵਲੋਂ ਵਿੱਢੇ ਸੰਘਰਸ਼ ਵਿਚ ਸਾਥ ਦੇਣ ਅਤੇ ਸਜ਼ਾ ਭੁਗਤ ਚੁੱਕੇ ਬੰਦੀ ਸਿਘਾਂ ਨੂੰ ਆਜ਼ਾਦ ਕਰਵਾਉਣ ਲਈ ਮੋਢੇ ਨਾਲ ਮੋਢਾ ਜੋੜਣ ਲਈ ਕਿਹਾ।ਉਨ੍ਹਾਂ ਨਾਲ ਪੰਥਕ ਸੇਵਾ ਲਹਿਰ ਦੇ ਅਹੁੱਦੇਦਾਰ ਅਤੇ ਮੈਂਬਰ ਵੀ ਭਾਰੀ ਗਿਣਤੀ ਵਿਚ ਹਾਜ਼ਰ ਸਨ, ਜਿੰਨਾਂ ਬਾਬਾ ਪ੍ਰਦੀਪ ਸਿੰਘ ਚਾਂਦਪੁਰਾ ਪੰਥਕ ਸੇਵਾ ਲਹਿਰ, ਭਾਈ ਗੁਰਦੀਪ ਸਿੰਘ ਬਰਾੜ, ਵਰਿੰਦਰ ਸਿੰਘ ਬੱਲਾ, ਗਮਦੂਰ ਸਿੰਘ, ਬਾਬਾ ਸੁਖਦੇਵ ਸਿੰਘ ਜੋਗਾਨੰਦ, ਬਾਬਾ ਜਸਵਿੰਦਰ ਸਿੰਘ ਤਿਉਣਾ, ਯਾਦਵਿੰਦਰ ਸਿੰਘ ਬਰਾੜ, ਬਾਬਾ ਜਸਵਿੰਦਰ ਸਿੰਘ ਤਿਊਣਾ ਪੰਥਕ ਸੇਵਾ ਲਹਿਰ, ਜਸਕਰਨ ਸਿੰਘ ਸਿਵੀਆਂ ਨਸ਼ਾ ਮੁਕਤੀ ਗੁਰਮਤਿ ਪ੍ਰਚੰਡ ਲਹਿਰ, ਪ੍ਰੀਤਮ ਸਿੰਘ ਸਾਹਨੀ, ਸੁਖਬੀਰ ਸਿੰਘ ਬਿੱਟੂ ਮੈਨੇਜਰ ਸੁਮੇਰ ਸਿੰਘ, ਸੁਖਜੀਤ ਸਿਘ ਹੈਪੀ,ਰ ਮਨਦੀਪ ਸਿਘ ਰਮੀਤਾ, ਸੁਰਜੀਤ ਸਿੰਘ ਬਰਾੜ ਐਨ ਐਫ ਐਲ, ਬਾਬਾ ਅਨੂਪ ਸਿੰਘ ਬਹਿਮਣ ਆਦਿ ਹੋਰ ਵੀ ਪਤਵੰਤੇ ਸੱਜਣਾਂ ਨੇ ਇਸ ਸਮਾਗਮ ਦੀ ਚੜ੍ਹਦੀ ਕਲਾ ਲਈ ਸਿਰਕਤ ਕੀਤੀ। ਤੇਜਾ ਸਿੰਘ ਬਰਾੜ ਦੀਪ ਨਗਰ ਵਾਲੇ ਨੇ ਇਸ ਸਮਾਗਮ ਵਿਚ ਵਿਸੇਸ਼ ਤੌਰ ਤੇ ਸਟੇਜ ਦੀ ਸੇਵਾ ਸੰਭਾਲੀ।
Punjab Post Daily Online Newspaper & Print Media