
ਬਠਿੰਡਾ, 2 ਜੂਨ (ਅਵਤਾਰ ਸਿੰਘ ਕੈਂਥ/ਅੰਗਰੇਜ਼ ਸਿੰਘ ਵਿੱਕੀ) – ਆਈ .ਟੀ .ਆਈ ਉਦਯੋਗਿਕ ਖੇਤਰ ਵਿਖੇ ਸਰਵਪੱਖੀ ਵਿਕਾਸ ਯੋਜਨਾ ਅਧੀਨ ਵਿਕਸਤ ਕੀਤੇ ਗਏ ਗਰੀਨ ਪਾਰਕ ਵਿਖੇ ਹਲਕਾ ਵਿਧਾਇਕ ਅਤੇ ਮੁੱਖ ਸੰਸਦੀ ਸਕੱਤਰ ਪੰਜਾਬ ਸਰਕਾਰ ਸਰੂਪ ਸਿੰਗਲਾ ਵੱਲੋਂ ਆਰ.ਓ, ਲਾਇਬਰ੍ਰੇਰੀ ਅਤੇ ਜਿੰਮ ਦਾ ਉਦਘਾਟਨ ਕੀਤਾ ਗਿਆ। ਸਰੂਪ ਚੰਦ ਸਿੰਗਲਾ ਅਤੇ ਮੇਅਰ ਬਲਵੰਤ ਰਾਇ ਨਾਥ ਗਰੀਨ ਪਾਰਕ ਨੂੰ ਵਿਕਸਤ ਕਰਨ ਦੀ ਯੋਜਨਾ ਦਾ ਸ਼ੁੱਭ ਆਰੰਭ ਕਰਨ ਲਈ ਅੱਜ ਵਿਸ਼ੇਸ਼ ਤੌਰ ਤੇ ਆਈ.ਟੀ.ਆਈ ਉਦਯੋਗਿਕ ਖੇਤਰ ਵਿੱਚ ਵਿਕਸਤ ਕੀਤੇ ਜਾ ਰਹੇ ਗਰੀਨ ਪਾਰਕ ਵਿਖੇ ਪਹੁੰਚੇ ਸਨ।ਇਸ ਮੌਕੇ ਸਰੂਪ ਚੰਦ ਸਿੰਗਲਾ ਵੱਲੋਂ ਵੱਖ -ਵੱਖ ਕਾਰਜਾਂ ਲਈ ਲੱਗਭੱਗ ਸਾਢੇ ਤਿੰਨ ਲੱਖ ਰੁਪੲੈ ਦੀਆਂ ਗਰਾਟਾਂ ਵੀ ਦਿੱਤੀਆਂ ਗਈਆਂ।ਸਿੰਗਲਾ ਵੱਲੋਂ ਇਸ ਮੌਕੇ ਪਾਰਕ ਵਿੱਚ ਪੌਦੇ ਵੀ ਲਗਾਏ ਗਏ ਅਤੇ ਉਹਨਾਂ ਕਿਹਾ ਕਿ ਵਾਤਾਵਰਣ ਸੰਬੰਧੀ ਆਮ ਲੋਕ ਵੀ ਆਪਣੀ ਭੂੰਮਿਕਾ ਅਦਾ ਕਰਨ ਅਤੇ ਅਗਲੇ ਕੁਝ ਦਿਨਾਂ ਤੱਕ ਸ਼ਹਿਰ ਵਿੱਚ 50 ਹਜ਼ਾਰ ਹੋਰ ਪੌਦੇ ਲਗਾਉਣ ਦੀ ਯੋਜਨਾ ਹੈ।ਉਦਯੋਗਿਕ ਖੇਤਰ ਦੇ ਵਸਨੀਕਾਂ ਅਤੇ ਕਾਰੋਬਾਰੀਆਂ ਨੂੰ ਸੰਬੋਧਨ ਕਰਦਿਆਂ ਸਿੰਗਲਾ ਨੇ ਸ਼ਹਿਰ ਦੇ ਵਿਕਾਸ ਵਿੱਚ ਕੋਈ ਕਸਰ ਨਾ ਛੱਡਣ ਦਾ ਵਾਅਦਾ ਕਰਦਿਆਂ ਭਰਭੂਰ ਵਿਕਾਸ ਵਾਸਤੇ ਸਭ ਦਾ ਸਹਿਯੋਗ ਵੀ ਮੰਗਿਆ।ਇਸ ਮੋਕੇ ਬਠਿੰਡਾ ਸ਼ਹਿਰ ਦੇ ਮੇਅਰ ਬਲਵੰਤ ਰਾਇ ਨਾਥ ਨੇ ਸ਼ਹਿਰ ਦੇ ਵਿਕਾਸ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਨੂੰ ਸਿਰੇ ਚੜ੍ਹਾਉਣ ਵਾਸਤੇ ਸਰੂਪ ਚੰਦ ਸਿੰਗਲਾ ਦੇ ਸਹਿਯੋਗ ਅਤੇ ਹੌਸਲਾ ਦੇਣ ਲਈ ਉਹਨਾਂ ਨੂੰ ਮਿਹਨਤੀ ਅਤੇ ਲੋਕਾਂ ਦਾ ਹਮਦਰਦ ਆਗੂ ਕਰਾਰ ਦਿੱਤਾ ਅਤੇ ਆਉਂਦੇ ਦਿਨਾਂ ਵਿੱਚ ਸ਼ਹਿਰ ਦੇ ਵੱਖ ਵੱਖ ਹਿੱਸਿਆਂ ਵਿੱਚ ਹੋਣ ਵਾਲੇ ਵਿਕਾਸ ਕਾਰਜ਼ਾਂ ਲਈ ਪੂਰੀ ਮਿਹਨਤ ਅਤੇ ਲਗਨ ਦਾ ਭਰੋਸਾ ਦਿੱਤਾ ।ਆਈ.ਟੀ.ਆਈ ਗਰੀਨ ਪਾਰਕ ਵਿਖੇ ਵਿਕਸਤ ਕੀਤੇ ਜਾ ਰਹੇ ਗਰੀਨ ਪਾਰਕ ਯੋਜਨਾ ਬਾਰੇ ਦਸਦਿਆਂ ਬਠਿੰਡਾ ਉਦਯੋਗਿਕ ਵੈਲਫੇਅਰ ਐਸੋਸੀਏਸਨ ਦੇ ਪ੍ਰਧਾਨ ਮੋਹਨਜੀਤ ਸਿੰਘ ਪੁਰੀ ਨੇ ਦੱਸਿਆ ਕਿ ਇਸ ਪਾਰਕ ਨੂੰ ਵਿਕਸਤ ਕਰਨ ਵਿੱਚ ਸ੍ਰੀ ਸਰੂਪ ਚੰਦ ਸਿੰਗਲਾ ਨੇ ਸ਼ੁਰੂ ਤੋਂ ਹੀ ਸਾਰਥਿਕ ਭੂੰਮਿਕਾ ਨਿਭਾਈ । ਇਹ ਸਰੂਪ ਚੰਦ ਸਿੰਗਲਾ ਹੀ ਸਨ ਜਿੰਨਾਂ ਨੇ ਮੁੱਖ ਮੰਤਰੀ ਪੰਜਾਬ ਤੱਕ ਮਾਮਲਾ ਉਠਾਇਆ । ਬਠਿੰਡਾ ਦੇ ਉਦਯੋਗਪਤੀਆਂ ਦੀ ਮੀਟਿੰਗ ਮੁੱਖ ਮੰਤਰੀ ਪੰਜਾਬ ਨਾਲ ਕਰਵਾ ਕੇ ਇਸ ਉਦਯੋਗਿਕ ਖੇਤਰ ਦੇ ਵਸਨੀਕਾਂ ਅਤੇ ਕਾਮਿਆਂ ਨੂੰ ਸਿਹਤ ਅਤੇ ਹਰਿਆਲੀ ਦਾ ਤੋਹਫਾ ਦਿੱਤਾ ਹੈ ।
ਇਸ ਮੌਕੇ ਤੇ ਹੋਰਨਾ ਤੋਂ ਇਲਾਵਾ ਬਠਿੰਡਾ ਚੈਬਰ ਆਫ ਕਾਮਰਸ ਦੇ ਪ੍ਰਧਾਨ ਰਮਨ ਵਟਸ ,ਐਮ .ਸੀ ਮਾਸਟਰ ਹਰਮੰਦਰ ਸਿੰਘ, ਐਮ.ਸੀ ਰਾਜੂ ਸਰਾਂ, ਸ੍ਰੀ ਟੀ.ਆਰ ਸਿੰਗਲਾ ,ਸਮਾਲ ਸਕੇਲ ਇੰਡਸਟਰੀ ਐਸੋਸੀਏਸ਼ਨ ਦੇ ਪ੍ਰਧਾਨ ਸੁਖਵਿੰਦਰ ਸਿੰਘ ਜੱਗੀ,ਸ਼ਹਿਰੀ ਪਧਾਨ ਅਕਾਲੀ ਦਲ ਬਾਦਲ ਦਲਜੀਤ ਸਿੰਘ ਬਰਾੜ ਵੀ ਹਾਜ਼ਰ ਸਨ ।ਇਸ ਮੌਕੇ ਬਠਿੰਡਾ ਚੈਬਰ ਆਫ ਕਾਮਰਸ ਦੇ ਪ੍ਰਧਾਨ ਰਮਨ ਵਟਸ ,ਹਲਕੇ ਦੇ ਐਮ.ਸੀ ਰਾਜਵਿੰਦਰ ਸਿੰਘ ਸਿੱਧ, ਸੁਰਿੰਦਰ ਗੁਪਤਾ, ਗੁਰਮੀਤ ਸਿੰਘ, ਗਿਆਨ ਚੰਦ, ਸੁਰਿੰਦਰ ਮੋਹਨ, ਮੱਖਨ ਲਾਲ, ਕ੍ਰਿਸ਼ਨ ਕੁਮਾਰ ,ਗੁਰਮੀਤ ਸਿੰਘ ਸਿੱਧੂ ਆਦਿ ਨੇ ਸਿੰਗਲਾ ਅਤੇ ਮੇਅਰ ਬਲਵੰਤ ਰਾਇ ਨਾਥ ਦਾ ਧੰਨਵਾਦ ਕੀਤਾ ਅਤੇ ਕੁੱਝ ਮੰਗਾਂ ਜਿੰਨਾਂ ਵਿੱਚ ਆਈ.ਟੀ.ਆਈ ਚੌਕ ਵਿਖੇ ਪੁੱਲ ਤੋਂ ਪੌੜੀਆਂ ਉਤਾਰਨ ਆਈ.ਟੀ.ਆਈ ਚੌਕ ਵਿਖੇ ਫਾਇਰ ਸਬ-ਸ਼ਟੇਸ਼ਨ ਸਥਾਪਿਤ ਕਰਨ ਦੀਆਂ ਮੰਗਾਂ ਮੁੱਖ ਸਨ ਵੀ ਆਗੂਆਂ ਅੱਗੇ ਰੱਖੀਆਂ ਜਿੰਨਾਂ ਤੇ ਵਿਚਾਰ ਕਰਨ ਦਾ ਭਰੋਸਾ ਦਿੱਤਾ ਗਿਆ ।
Punjab Post Daily Online Newspaper & Print Media