
ਬਠਿੰਡਾ, 10 ਅਪ੍ਰੈਲ (ਜਸਵਿੰਦਰ ਸਿੰਘ ਜੱਸੀ )- ਬਠਿੰਡਾ ਹਲਕੇ ਤੋਂ ਅਕਾਲੀ ਭਾਜਪਾ ਦੇ ਸਾਂਝੇ ਉਮੀਦਵਾਰ ਬੀਬਾ ਹਰਸਿਮਰਤ ਕੌਰ ਬਾਦਲ ਵੱਲੋਂ ਬੀਤੀ Îਸ਼ਾਮ ਸਥਾਨਿਕ ਗੁਰੂ ਕੀ ਨਗਰੀ ਬਠਿੰਡਾ ਵਿਖੇ ਵਾਰਡ ਦੀ ਕੌਸਲਰ ਬੀਬੀ ਰਜਿੰਦਰ ਕੌਰ ਬਰਾੜ ਵੱਲਂ ਅਯੋਜਿਤ ਇਕ ਭਰਵੇਂ ਜਲਸੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਕਾਲੀ ਭਾਜਪਾ ਗੱਠਜੋੜ ਝੂਠੇ ਵਾਅਦੇ ਕਰਨ ਵਿੱਚ ਵਿਸ਼Îਵਾਸ ਨਹੀ ਰੱਖਦਾ ਸਗੋਂ ਪਿਛਲੇ ਸਮੇਂ ਵਿੱਚ ਕੀਤੇ ਵਾਅਦਿਆਂ ਨੂੰ ਪੂਰਾ ਕਰਕੇ ਲੋਕਾਂ ਦੀ ਕਸੌਟੀ ਤੇ ਪੂਰਾ ਉਤਰਿਆ ਹੈ । ਉਹਨਾਂ Îਸ਼ਹਿਰ ਅਤੇ ਵਾਰਡ ਵਿੱਚ ਕੀਤੇ ਕੰਮਾਂ ਤੇ ਚਾਨਣਾ ਪਾਉਦਿਆ ਕਿਹਾ ਕਿ ਅੱਜ ਤੁਹਾਡੇ ਸਾਹਮਣੇ ਹੈ ਕਿ ਬਠਿੰਡਾ ਸ਼ਹਿਰ ਦੀ ਨੁਹਾਰ ਬਦਲ ਚੁੱਕੀ ਹੈ ਪਰ ਅਜੇ ਵੀ ਬਹੁਤ ਕੁੱਝ ਕਰਨਾ ਬਾਕੀ ਹੈ । ਇਸ ਲਈ ਸਾਨੂੰ ਤੁਹਾਡੇ ਸਹਿਯੋਗ ਦੀ ਲੋੜ ਹੈ । ਇਸ ਲਈ ਜਨਤਾ ਨੂੰ ਵੱਡਾ ਹੰਭਲਾ ਮਾਰਦਿਆਂ 30 ਅਪ੍ਰੈਲ ਨੂੰ ਤੱਕੜੀ ਦਾ ਬਟਨ ਦਬਾ ਕੇ ਮੌਕਾ ਪ੍ਰਸਤ ਆਗੂ ਮਨਪ੍ਰੀਤ ਬਾਦਲ ਨੂੰ ਕਰਾਰੀ ਹਾਰ ਦੇਣੀ ਚਾਹੀਦੀ ਹੈ । ਇਸ ਮੌਕੇ ਸਮਾਂਗਮ ਨੂੰ ਸੰਬੋਧਨ ਕਰਦਿਆਂ ਸਰੂਪ ਚੰਦ ਸਿੰਗਲਾ ਮੁੱਖ ਸੰਸਦੀ ਸਕੱਤਰ ਨੇ ਕਿਹਾ ਕਿ ਇਸ ਵਾਰਡ ਦੀਆਂ ਸਾਰੀਆਂ ਸੜਕਾਂ, ਕਾਲਜ, ਪਾਰਕ, ਧਰਮਸ਼ਾਲਾ ਨੂੰ ਗਰਾਂਟ ਸਭ ਕੁੱਝ ਬਾਦਲ ਸਰਕਾਰ ਦੀ ਹੀ ਦੇਣ ਹੈ । ਉਹਨਾਂ ਵਿਕਾਸ ਦੇ ਨਾਂ ਤੇ ਸ੍ਰੋਮਣੀ ਅਕਾਲੀ ਦਲ ਦਾ ਸਾਥ ਦੇਣ ਦੀ ਅਪੀਲ ਕੀਤੀ । ਇਸ ਮੌਕੇ ਹੋਰਨਾਂ ਤੋ ਇਲਾਵਾ ਬਲਜੀਤ ਸਿੰਘ ਬੀੜ ਬਹਿਮਣ ਸਾਬਕਾ ਮੇਅਰ ਨਗਰ ਨਿਗਮ ਬਠਿੰਡਾ, ਸੁਖਦੇਵ ਸਿੰਘ ਬਾਹੀਆ ਮੈਂਬਰ ਸ੍ਰੋਮਣੀ ਕਮੇਟੀ, ਭੁਪਿੰਦਰ ਸਿੰਘ ਭੁੱਲਰ ਸਾਬਕਾ ਪ੍ਰਧਾਨ ਐਮਸੀ ਬਠਿੰਡਾ, ਗੁਰਅਵਤਾਰ ਸਿੰਘ ਗੋਗੀ, ਸੁਖਦੇਵ ਸਿੰਘ ਪਲਟਾ, ਬੰਤ ਸਿੰਘ ਸਿੱਧੂ ਐਮਸੀ, ਰਵਿੰਦਰ ਬਾਂਸਲ ਹਾਜੀ ਰਤਨ, ਮਾਸਟਰ ਗੁਰਦੀਪ ਸਿੰਘ ਆਦਿ ਤੋ ਇਲਾਵਾ ਭਾਰੀ ਗਿਣਤੀ ਵਿੱਚ ਇਲਾਕਾ ਨਿਵਾਸੀ ਹਾਜ਼ਰ ਸਨ ।
Punjab Post Daily Online Newspaper & Print Media