ਬਠਿੰਡਾ, 10 ਅਪ੍ਰੈਲ (ਜਸਵਿੰਦਰ ਸਿੰਘ ਜੱਸੀ )-ਬੀਬੀ ਹਰਸਿਮਰਤ ਕੌਰ ਬਾਦਲ ਵਲੋਂ ਪਿੰਡਾਂ ਦੀਆਂ ਔਰਤਾਂ ਨੂੰ ਖਾਸ਼ ਕਰਕੇ ਸੰਬੋਧਨ ਕਰਦਿਆਂ ਕਿਹਾ ਕਿ ਪਿੰਡ ਵਿਚ ਨੰਨੀ ਛਾਂ ਮੁਹਿੰਮ ਚਲਾਉਣ ਦਾ ਮੁੱਖ ਮਕਸਦ ਸਮਾਜ ਵਿਚ ਔਰਤਾਂ ਦਾ ਰੁਤਬਾ ਵਧਾਉਣਾ ਹੈ। ਨੰਨੀ ਛਾਂ ਮੁਹਿੰਮ ਤਹਿਤ ਪਿੰਡਾਂ ਵਿਚ ਖੋਲੇ ਸਿਲਾਈ ਸੇਂਟਰਾਂ ਵਿਚ ਜੋ ਲੜਕੀਆਂ ਅਤੇ ਔਰਤਾਂ ਸਿਲਾਈ ਸਿਖ ਕੇ ਜਾਂਦੀਆਂ ਹਨ ਉਹ ਆਪਣੇ ਪੈਰਾਂ ਤੇ ਖੜੀਆਂ ਹੋ ਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਬੜੇ ਆਰਾਮ ਨਾਲ ਕਰ ਸਕਦੀਆਂ ਹਨ। ਇਨਾਂ ਸ਼ਬਦਾਂ ਦਾ ਪ੍ਰਗਟਾਵਾ ਲੋਕ ਸਭਾ ਹਲਕਾ ਬਠਿੰਡਾ ਤੋਂ ਅਕਾਲੀ ਭਾਜਪਾ ਦੇ ਸਾਂਝੇ ਉਮੀਦਵਾਰ ਬੀਬੀ ਹਰਸਿਮਰਤ ਕੌਰ ਬਾਦਲ ਨੇ ਹਲਕਾ ਭੁਚੋ ਦੇ ਪਿੰਡਾਂ ਵਿਚ ਚੋਣ ਜਲਸਿਆਂ ਨੂੰ ਸੰਬੋਧਨ ਕਰਨ ਸਮੇਂ ਕੀਤਾ। ਉਨਾਂ ਕਿਹਾ ਬਾਦਲ ਸਰਕਾਰ ਨੇ ਪਿਛਲੇ ਸੱਤ ਸਾਲਾਂ ਵਿਚ ਹਲਕੇ ਦੇ ਪਿੰਡਾਂ ਦੇ ਵਿਕਾਸ ਲਈ ਲੱਖਾਂ ਰੁਪਏ ਦੀਆਂ ਗਰਾਂਟਾਂ ਦਿੱਤੀਆਂ ਹਨ ਅਤੇ ਇਕੱਲੇ ਹਲਕੇ ਭੁਚੋ ਦੇ ਵਿਕਾਸ ਲਈ 300 ਕਰੋੜ ਰੁਪਏ ਦੀਆਂ ਗਰਾਂਟਾਂ ਦੇ ਗੱਫੇ ਦੇ ਕੇ ਸੀਵਰੇਜ਼ ਸਿਸਟਮ, ਸਾਫ ਪਾਣੀ ਲਈ ਆਰ.ਓ, ਵਾਟਰ ਵਰਕਸ, ਬਿਜਲੀ ਲਈ ਗਰਿੱਡ ਅਤੇ ਮੋਟਰਾਂ ਲਈ ਨਵੇਂ ਕੁਨੇਕਸ਼ਨ ਦਿੱਤੇ ਹਨ। ਉਨਾ ਲੋਕਾਂ ਨੂੰ ਤੱਕੜੀ ਤੇ ਮੋਹਰਾਂ ਲਾ ਕੇ ਜਤਾਉਣ ਦੀ ਅਪੀਲ ਕੀਤੀ ਅਤੇ ਕੇਂਦਰ ਵਿਚ ਭਾਜਪਾ ਦੀ ਸਰਕਾਰ ਬਣਨ ਤੇ ਹੁਣ ਨਾਲੋਂ ਦਸ ਗੁਣਾ ਜਿਆਦਾ ਵਿਕਾਸ ਕਰਾਉਣ ਦਾ ਭਰੋਸਾ ਦਿੱਤਾ। ਉਨਾਂ ਕਿਹਾ ਕੇਂਦਰ ਦੀ ਕਾਂਗਰਸ ਸਰਕਾਰ ਨੇ ਪੰਜਾਬ ਨਾਲ ਹਮੇਸ਼ਾਂ ਵਿਤਕਰਾ ਕੀਤਾ ਹੈ ਤੇ ਪੰਜਾਬ ਨੂੰ ਫੰਡਾਂ ਦੇ ਬਣਦੇ ਹਿੱਸੇ ਵਿਚੋਂ ਸਿਰਫ 10 ਫੀਸਦੀ ਹੀ ਦਿੱਤਾ ਹੈ। ਇਸ ਮੌਕੇ ਬਲਵੰਤ ਸਿੰਘ ਰਾਮੂਵਾਲੀਆ ਨੇ ਵੀ ਸੰਬੋਧਨ ਕੀਤਾ। ਬੀਬੀ ਹਰਸਿਮਰਤ ਕੌਰ ਬਾਦਲ ਅੱਜ ਹਲਕਾ ਭੁਚੋ ਦੇ ਪਿੰਡ ਬੀਬੀ ਵਾਲਾ, ਗੋਬਿੰਦਪੁਰਾ, ਢੇਲਵਾਂ, ਗਿਦੱੜ, ਗੰਗਾ, ਨਾਥਪੁਰਾ, ਨਥਾਣਾ, ਪੂਹਲੀ, ਸੇਮਾ, ਪੂਹਲਾ, ਮਾੜੀ, ਭੈਣੀ, ਬੁਰਜ਼ ਡੱਲਾ, ਬੱਜੋਆਣਾ, ਕਲਿਆਣ ਸੱਦਾ ਅਤੇ ਕਲਿਆਣ ਸੁੱਖਾ ਦੇ ਤੂਫਾਨੀ ਦੌਰੇ ਤੇ ਭਰਵੇਂ ਇੱਕਠਾਂ ਨੂੰ ਸੰਬੋਧਨ ਕੀਤਾ।
Check Also
ਯੂਨੀਵਰਸਿਟੀ ਨੇ ਜਿੱਤੀ 38ਵੇਂ ਅੰਤਰ ਯੂਨੀਵਰਸਿਟੀ ਉਤਰੀ ਜ਼ੋਨ ਯੁਵਕ ਮੇਲੇ 2024-25 ਦੀ ਦੂਜੀ ਰਨਰ-ਅੱਪ ਟਰਾਫੀ
ਅੰਮ੍ਰਿਤਸਰ, 9 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ) – ਐਸੋਸੀਏਸ਼ਨ ਆਫ਼ ਇੰਡੀਅਨ ਯੂਨੀਵਰਸਿਟੀਜ਼ (ਏ.ਆਈ.ਯੂ) ਦੀ ਸਰਪ੍ਰਸਤੀ ਹੇਠ …