
ਬਟਾਲਾ, 9 ਜੂਨ (ਨਰਿੰਦਰ ਬਰਨਾਲ) – ਸਰਕਾਰੀ ਪ੍ਰਾਇਮਰੀ ਸਕੂਲ ਬਸਤੀ ਭਾਮੜੀ ਵਿਖੇ ਅਧਿਆਪਕਾਂ, ਵਿਦਿਆਰਥੀਆਂ ਤੇ ਪਤਵੰਤੇ ਸੱਜਣਾ ਨਾਲ ਮਿਲ ਕੇ ਵਾਤਾਵਰਨ ਵਿਦਸ ਮਨਾਇਆ ਗਿਆ।ਸਕੂਲ ਵਿੱਚ ਪੜ੍ਹਦੇ ਵਿਦਿਆਰਥੀਆਂ ਨੂੰ ਲੈਕਚਰਾਰ ਦਿਲਬਾਗ ਸਿੰਘ ਬਸਰਾਵਾਂ ਨੇ ਵਾਤਾਵਰਨ ਵਧੀਆ ਤੇ ਸਾਫ ਸੁਥਰਾ ਬਣਾਂਉਣ ਲਈ ਦਰੱਖਤ ਲਗਾਉਣ ‘ਤੇ ਉਹਨਾ ਦੀ ਸਾਂਭ ਸੰਭਾਂਲ ਕਰਨ ਲਈ ਪ੍ਰੇਰਤ ਕੀਤਾ ਗਿਆ। ਉਹਨਾ ਦੱਸਿਆ ਕਿ ਇਲਾਕੇ ਦੀਆਂ ਕਲੱਬਾਂ ਦੇ ਸਹਿਯੋ ਗ ਨਾਲ ਵਰਖਾ ਰੁੱਤ ਵਿੱਚ ਸਕੂਲਾਂ ਤੇ ਹੋਰ ਸਾਂਝੀਆਂ ਥਾਂਵਾਂ ਤੇ ਬੂਟੇ ਲਗਾਉਣ ਦਾ ਕੰਮ ਜੰਗੀ ਪੱਧਰ ਤੇ ਆਰੰਭਿਆ ਜਾਵੇਗਾ। ਵੱਧ ਤੋਂ ਵੱਧ ਦਰੱਖਤ ਲਗਾਉਣ ਨੂੰ ਪਹਿਲ ਦਿਤੀ ਜਾਵੇਗੀ।
ਇਸ ਮੌਕੇ ਵਿਦਿਆਰਥੀਆਂ ਨੂੰ ਪੈੱਨ ਤੇ ਹੋਰ ਲਿਖਣ ਸਮੱਗਰੀ ਦਿਤੀ ਗਈ। ਇਸ ਮੌਕੇ ਮੁੱਖ ਅਧਿਆਪਕਾ ਰਜਵੰਤ ਕੌਰ, ਵਿਨੈ ਕੁਮਾਰ, ਪਰਵਿੰਦਰ ਕੁਮਾਰ ਸ਼ਰਮਾ, ਰਿਟਾਇਰ ਹੈਡਮਾਸਟਰ ਜੋਗਿੰਦਰ ਪਾਲ, ਡਾ ਅਮਰਜੀਤ ਸਿੰਘ, ਰਾਜਦੀਪ ਸਿੰਘ ਡੀ ਪੀ ਈ, ਸੰਤੋਖ ਰਾਜ, ਬੋਧ ਰਾਜ, ਸ਼ੌਕੀ, ਆਂਗਣਵਾੜੀ ਵਰਕਰ ਤੇ ਹੋਰ ਪਤਵੰਤੇ ਹਾਜ਼ਰ ਸਨ।
Check Also
`ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਕੈਬਨਿਟ ਮੰਤਰੀ ਈ.ਟੀ.ਓ ਨੇ ਲਾਲ ਡੋਰੇ ਅਧੀਨ ਆਉਂਦੀਆਂ ਜਾਇਦਾਦਾਂ ਦੇ ਮਾਲਕਾਂ ਨੂੰ ਵੰਡੇ ਮਾਲਕੀ ਕਾਰਡ
ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਘ) – ‘ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਲੋਕ ਨਿਰਮਾਣ ਮੰਤਰੀ …
Punjab Post Daily Online Newspaper & Print Media