Thursday, June 25, 2026

ਮਨੁੱਖਤਾ ਦੀ ਭਲਾਈ ਲਈ ਹਿੰਦੂ ਮੰਦਰ ਹਮੇਸ਼ਾਂ ਯਤਨਸ਼ੀਲ ਰਹੇਗਾ-ਰਾਜ ਭਨੋਟ

PPN1006201509

ਅੰਮ੍ਰਿਤਸਰ / ਸੰਨੀਵੇਲ (ਕੈਲੀਫੋਰਨੀਆ), 10 ਜੂਨ (ਪੰਜਾਬ ਪੋਸਟ ਬਿਊਰੋ) – ਹਰ ਸਾਲ ਵਾਂਗ ਇਸ ਸਾਲ ਵੀ ਕੈਲੀਫੋਰਨੀਆ ਦੇ ਸੰਨੀਵੇੇਲ ਸ਼ਹਿਰ ਵਿਚ ਸਥਿਤ ਹਿੰਦੂ ਮੰਦਰ ਵਿਖੇ ਦੂਸਰਾ ਕਲਾ ਮਹਾ ਉਤਸਵ ਬਹੁਤ ਹੀ ਸ਼ਾਂਨਦਾਰ ਢੰਗ ਨਾਲ ਮਨਾਇਆ ਗਿਆ, ਜਿਸ ਵਿਚ ਵੱਖ ਕਲਾਕਾਰਾਂ ਨੇ ਆਪੋ ਆਪਣੀ ਕਲਾ ਦੇ ਜੌਹਰ ਵਿਖਾ ਕੇ ਦਰਸ਼ਕਾਂ ਦਾ ਮਨੋਰੰਜਨ ਕੀਤਾ।
ਇਥੇ ਮਿਲੀ ਈ ਮੇਲ ਅਨੁਸਾਰ ਕਮਿਊਨਿਟੀ ਦੇ ਵੱਖ ਵੱਖ ਆਗੂਆਂ ਤੋਂ ਇਲਾਵਾ ਸਾਂਨਫਰਾਂਸਿਸਕੋ ਸਥਿਤ ਭਾਰਤ ਦੇ ਐਮਬੈਸਡਰ ਸ਼੍ਰੀ ਵੈਂਕਟਾਸਨ ਅਸ਼ੌਕ, ਡਿਪਟੀ ਕੌਂਸਲਰ ਜਨਰਲ ਡਾ.ਕੇ.ਜੇ ਸਿਰੀਨਿਵਾਸਨ, ਕੌਂਸਲਰ ਕਮਿਊਨਿਟੀ ਅਫੇਅਰਜ ਸ਼੍ਰੀ ਕੇ.ਵੈਂਕਟਾ ਰਮਾਨਾ ਤੇ ਨਾਰਥ ਅਮਰੀਕਨ ਪੰਜਾਬੀ ਐਸੋਸ਼ੀਏਸ਼ਨ (ਨਾਪਾ) ਦੇ ਕਾਰਜਕਾਰੀ ਡਾਇਰੈਕਟਰ ਸ: ਸਤਨਾਮ ਸਿੰਘ ਚਾਹਲ ਸ਼ਾਮਲ ਹੋਏ। ਇਸ ਸਮੇਂ ਬੋਲਦਿਆਂ ਮੰਦਰ ਕਮੇਟੀ ਦੇ ਫਾਊਂਡਰ ਸ਼੍ਰੀ ਰਾਜ ਭਨੋਟ ਨੇ ਸਮੂਹ ਦਰਸ਼ਕਾਂ ਨੂੰ ‘ਜੀ ਆਇਆਂ ਕਹਿੰਦਿੰਆਂ’ ਹੋਇਆਂ ਮੇਲੇ ਦੀ ਮਹੱਤਤਾ ਬਾਰੇ ਜਾਣਕਾਰੀ ਦਿਤੀ।ਸ਼੍ਰੀ ਭਨੋਟ ਨੇ ਮੰਦਰ ਦੀਆਂ ਸਮਾਜਿਕ ਤੇ ਧਾਰਮਿਕ ਖੇਤਰ ਵਿਚ ਕੀਤੀਆਂ ਜਾ ਰਹੀਆਂ ਸੇਵਾਵਾਂ ਦਾ ਜਿਕਰ ਵੀ ਕੀਤਾ।ਇਸ ਮੌਕੇ ਤੇ ਮੰਦਰ ਕਮੇਟੀ ਵਲੋਂ ਸ਼੍ਰੀ ਰਾਜ ਭਨੋਟ,ਸੰਜੇ ਅਗਰਵਾਲ ਤੇ ਸੁਰਜੀਤ ਸੇਨ ਗੁਪਤਾ ਨੇ 195000 ਹਜਾਰ ਡਾਲਰ ਦਾ ਚੈਕ ਸੇਵਾ ਨਾਮ ਦੀ ਸੰਸਥਾ ਦੇ ਮੁਖੀ ਸ਼੍ਰੀ ਚੰਦਰੂ ਭੰਵਰਾ ਨੂੰ ਨਿਪਾਲ ਦੇ ਭੁਚਾਲ ਪੀੜਤਾਂ ਲਈ ਦਿਤਾ।
ਸਮਾਗਮ ਨੂੰ ਸੰਬੌਧਨ ਕਰਦਿਆਂ ਕੌਂਸਲਰ ਜਨਰਲ ਆਫ ਇੰਡੀਆ ਸ਼੍ਰੀ ਅਸ਼ੋਕ ਨੇ ਮੰਦਰ ਕਮੇਟੀ ਵਲੋਂ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਮਨੁਖਤਾ ਦੀ ਸੇਵਾ ਹੀ ਸਹੀ ਧਰਮ ਹੈ।ਉਹਨਾਂ ਕਿਹਾ ਕਿ ਮੰਦਰ ਕਮੇਟੀ ਵਲੋਂ ਕੀਤੇ ਜਾ ਰਹੇ ਅਜਿਹੇ ਯਤਨਾਂ ਕਾਰਣ ਅਜ ਇਹ ਧਾਰਮਿਕ ਸੰਸਥਾ ਵੱਖ ਵੱਖ ਧਰਮ ਦੇ ਲੋਕਾਂ ਲਈ ਇਕ ਕੇਂਦਰ ਬਣ ਗਈ ਹੈ।

Check Also

ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਵਿੱਦਿਅਕ ਸੰਸਥਾਵਾਂ ਨੇ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ

ਅੰਮਿ੍ਤਸਰ, 23 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਚੱਲ ਰਹੀਆਂ ਖ਼ਾਲਸਾ …

Leave a Reply