Wednesday, March 25, 2026

ਜੈ ਮਾਂ ਚਿੰਤਪੁਰਨੀ ਧਰਮਸ਼ਾਲਾ ਕਮੇਟੀ ਦੀ ਮੀਟਿੰਗ ਹੋਈ

PPN1106201501

ਪੱਟੀ 11 ਜੂਨ (ਅਵਤਾਰ ਸਿੰਘ ਢਿੱਲੋ, ਰਣਜੀਤ ਸਿੰਘ ਮਾਹਲਾ) – ਜੈ ਮਾਂ ਚਿੰਤਪੁਰਨੀ ਧਰਮਸ਼ਾਲਾ ਮੈਂਨੇਜਮੈਂਟ ਕਮੇਟੀ ਰਜਿ: ਪੱਟੀ ਦੀ ਮੀਟਿੰਗ ਕਮੇਟੀ ਪ੍ਰਧਾਨ ਚੰਦਨ ਭਾਰਦਵਾਜ ਦੀ ਅਗਵਾਈ ਹੇਠ ਹੋਈ।ਜਿਸ ਵਿੱਚ ਕਮੇਟੀ ਦੇ ਸਮੂਹ ਮੈਂਬਰਾਂ ਨੇ ਹਿੱਸਾ ਲਿਆ। ਇਸ ਮੌਕੇ ਕਮੇਟੀ ਦੀਆਂ ਗਤੀਵਿਧੀਆਂ ਅਤੇ ਅਗਸਤ ਮਹੀਨੇ ਵਿੱਚ ਮਾਤਾ ਚਿੰਤਪੁਰਨੀ ਜੀ ਦੇ ਆ ਰਹੇ ਮੇਲੇ ਮੌਕੇ ਇਲਾਕੇ ਦੀ ਸੰਗਤ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਲਗਾਏ ਜਾ ਰਹੇ ਵਿਸ਼ਾਲ ਲੰਗਰ ਭੰਡਾਰੇ ਦੀਆਂ ਤਿਆਰੀਆਂ ਸਬੰਧੀ ਅਤੇ ਧਰਮਸ਼ਾਲਾ ਦੇ ਵਿਕਾਸ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ।ਪ੍ਰਧਾਨ ਚੰਦਨ ਭਾਰਦਵਾਜ ਅਤੇ ਸਮੂਹ ਮੈਂਬਰਾਂ ਨੇ ਸਮੂਹ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਲੰਗਰ ਭੰਡਾਰੇ ਅਤੇ ਧਰਮਸ਼ਾਲਾ ਲਈ ਵੱਧ ਤੋਂ ਵੱਧ ਸਹਿਯੋਗ ਦੇਣ।
ਕਮੇਟੀ ਦੇ ਸਮੂਹ ਮੈਂਬਰਾਂ ਨੇ ਚੰਦਨ ਭਾਰਦਵਾਜ ਨੂੰ ਕਮੇਟੀ ਦਾ ਪ੍ਰਧਾਨ ਚੁਣੇ ਜਾਣ ‘ਤੇ ਵਧਾਈ ਦਿੱਤੀ। ਇਸ ਮੌਕੇ ਮਨੀਸ਼ ਕੁਮਾਰ ਮੰਨੂੰ ਸਾਹਨੀ, ਅਸ਼ੋਕ ਕੁਮਾਰ ਬਜਾਜ, ਅਸ਼ਵਨੀ ਕੁਮਾਰ ਕਾਲਾ ਮਹਿਤਾ, ਸੰਜੀਵ ਕੁਮਾਰ ਬੱਧਵਾਰ, ਤਰਸੇਮ ਭੱਲਾ, ਜਗਦੀਪ ਪੇਂਟਰ, ਬਾਊ ਰਕੇਸ਼ ਕੁਮਾਰ ਲਾਲੀ, ਡਾ: ਦੇਸਰਾਜ ਬੱਧਵਾਰ, ਬਲਵੰਤ ਰਾਏ ਉੱਪਲ, ਪ੍ਰਦੀਪ ਸੂਦ, ਜਗਮੋਹਨ ਮਨਚੰਦਾ, ਸੰਜੀਵ ਮੋਂਗਾ, ਬਾਵਾ ਸਾਹਨੀ, ਕਰਨ ਕੁਮਾਰ, ਮਾ: ਜੁਗਿੰਦਰਪਾਲ, ਬੂਟੀ ਸ਼ਾਹ ਅਤੇ ਪੱਪੀ ਆਦਿ ਹਾਜ਼ਿਰ ਸਨ।

Check Also

ਖਾਲਸਾ ਕਾਲਜ ਨਰਸਿੰਗ ਵਿਖੇ ਸਹੁੰ ਚੁੱਕ ਸਮਾਰੋਹ ਕਰਵਾਇਆ

ਅੰਮ੍ਰਿਤਸਰ, 24 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਨਰਸਿੰਗ ਵਿਖੇ ਵਿਦਿਆਰਥੀਆਂ ਦੇ ਨਵੇਂ …

Leave a Reply