Thursday, June 25, 2026

ਅੱਗ ਬੁਝਾਉਣਾ, ਬੰਬ ਲੱਭਣ, ਸੜਕ ਦੀ ਉਸਾਰੀ, ਭਵਿੱਖ ਦੇ ਰੋਬੋਟ ਤੋ ਗਲੋਬਲ ਇੰਸਟੀਚਿਉਟ ਵਿਖੇ ਵਰਕਸ਼ਾਪ

ਅੰਮ੍ਰਿਤਸਰ,PPN1106201510 11 ਜੂਨ (ਜਗਦੀਪ ਸਿੰਘ ਸੱਗੂ, ਗੁਰਚਰਨ ਸਿੰਘ) – ਦਹਾਕੇ ਪਹਿਲੇ ਰੋਬੋਟ ਟੈਲੀਵੀਜਨ ਜਾਂ ਫਿਲਮਾਂ ਵਿਚ ਕਾਲਪਨਿਕ ਤੌਰ ਤੇ ਵੇਖ ਕੇ ਹਰ ਬੱਚਾ ਬੂਢਾ ਅਹਿੇ ਰੋਬੋਟ ਯੰਤਰ ਦੀ ਚਾਹ ਕਰਦਾ ਸੀ ਜੋ ਉਸਦੇ ਕੰਮ ਦਾ ਬੋਝ ਆਪਣੇ ਯੰਤਰਿਕ ਹੱਥਾਂ ਵਿਚ ਲੈ ਲਏ ਜਦਕਿ ਅਜ ਦੇ ਯੁੱਗ ਵਿਚ, ਅਜਿਹਾ ਕਈ ਰੋਬੋਟ ਕਲਾਸਾਂ ਦੀ ਸਿੱਖਿਆ ਵਿਚ ਵਾਸਤਵਿਕ ਤੌਰ ਤੇ ਆ ਚੁੱਕਾ ਹਨ।
ਗਲੋਬਲ ਇੰਸਟੀਚਿਊਟ ਦੇ ‘ਇਲੈਕਟਰਾਨਿਕਸ ਅਤੇ ਕਮਯੂਨੀਕੇਸ਼ਨ ਇੰਜੀਨੀਅਰਿੰਗ ਵਿਭਾਗ’ ਵੱਲੋ ਭਵਿੱਖ ਦੇ ਰੋਬੋਟ ਯੰਤਰ ਅਤੇ ਉਨ੍ਹਾਂ ਦੇ ਵਿਕਾਸ ਤੇ ਇਕ ਦਿਲਚਸਪ ਵਰਕਸ਼ਾਪ ਹੋਈ। ਟੈਕਨਾਲੌਜੀ ਤੇ ਅਧਾਰਿਤ ਮੋਹਾਲੀ ਸਥਿਤ ਸੰਸਥਾ ਈ.ਈ.ਐਸ.ਪੀ.ਐਲ. ਦੇ ਸ੍ਰੀ ਆਸ਼ੀਸ਼ ਸੇਠੀ ਅਤੇ ਉਨ੍ਹਾਂ ਦੀ ਟੀਮ ਵਲੋ ਆਯੋਜਿਤ ਇਸ ਵਰਕਸ਼ਾਪ ਵਿਚ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ।
ਰੋਬੋਟਿਸ ਤੇ ਵਰਕਸ਼ਾਪ ਵਿਚ ਤਿੰਨ ਵੱਖ ਵੱਖ ਤਰ੍ਹਾਂ ਦੇ ਰੋਬੋਟ ਦੀ ਬੰਣਤਰ ਆਦਿ ਬਾਰੇ ਦੱਸਿਆ ਜਿਸ ਵਿਚ ਫਾਇਰ ਰੋਬੋ’ ਜੋ ਅੱਗ ਬੁਝਾਉਣ ਲਈ, ‘ਮਾਰੀਸ਼ੀਯਨ ਰੋਬੋ’ ਜੋ ਮੰਗਲ ਗ੍ਰਹਿ ਲਈ ਨਾਸਾ ਵੱਲੋ ਸ਼ੁਰੂ ਕੀਤਾ ਗਿਆ, ‘ਜੇ.ਸੀ.ਬੀ. ਰੋਬੋ’ ਜੋ ਬੁਨਿਆਦੀ ਢਾਂਚੇ ਵਿਚ ਇਸਤੇਮਾਲ ਹੁੰਦਾ ਹੈ, ਦੇ ਚਾਲਣ ਅਤੇ ਸਿਸਟਮ ਬਾਰੇ ਦੱਸਿਆ।
ਇਹ ਰੋਬੋਟ ਖਤਰਨਾਕ ਵਾਤਾਵਰਣ ਜਾਂ ਉਸਾਰੀ ਦੀ ਪ੍ਰਕ੍ਰਿਆ ਵਿਚ ਮਨੁੱਖ ਦੀ ਜਗ੍ਹਾ ਰੋਬੋਟ ਸਵੈਚਾਲਿਤ ਮਸ਼ੀਨਾਂ ਦੀ ਵਰਤੋ ਬਾਰੇ ਸੀ।ਵਰਕਸ਼ਾਪ ਵੱਖ ਵੱਖ ਉਦੇਸ਼ਾਂ ਜਿਵੇ ਕਿ ਘਰੇਲੂ, ਵਪਾਰਿਕ ਤੇ ਫੌਜੀ ਖੇਤਰ ਵਿਚ ਨਾ ਸਿਰਫ ਸੁਰਖਿਆ ਵਜੋ ਸਗੋ ਕੰਮ ਕਰਨ ਵਿਚ ਪ੍ਰਭਾਵੀ, ਘੱਟ ਪ੍ਰਦੂਸ਼ਨ ਫੈਲਾਉਣ ਵਾਲੇ ਅਤੇ ਰਫਤਾਰ ਨਾਲ ਕੰਮ ਕਰਨ, ਤੇ ਅਧਾਰਿਤ ਸੀ।
ਵਿਦਿਆਰਥੀਆਂ ਨੇ ਕਈ ਰੋਬੋਟ ਬਾਰੇ ਸਿੱਖਿਆ ਜਿਵੇ ਕਿ ਆਵਾਜ਼ ਦੇ ਹੁਕਮ ਨਾਲ ਅੱਗ ਬੁਝਾਵੁਣ ਵਾਲਾ, ਬੰਬ ਲੱਭਣ ਵਾਲਾ ਰੋਬੋਟ, ਆਵਾਜ ਪਹਿਚਾਣ ਤਕਨੀਕ, ਮੋਟਰ ਨਿਯੰਤਰਿਤ ਵਾਅਰਲੈਸ, ਵੀਡਿਓ ਕੈਮਰਾ ਦੀ ਰੋਬੋਟਿਕ ਕਿਸਮਾਂ, ਚੇਤਾਵਨੀ ਵਾਲਾ ਰੋਬੋਟ ਆਦਿ ਬਹੁਤ ਸਾਰੇ ਦਿਲਚਸਪ ਰੋਬੋਟਾਂ ਦੀ ਵਕਰਸ਼ਾਪ ਚਲੀ।ਵਰਕਸ਼ਾਪ ਦੌਰਾਨ ਅਮਬੇਡੇਡ ਸਿਸਟਮ ਸੁਰੱਖਿਆ ਬਾਰੇ ਬਹਿਸ ਦਾ ਵੀ ਵਿਦਿਅਰਥੀਆਂ ਦੇ ਅਧਿਆਪਕਾਂ ਨੂੰ ਮੌਕਾ ਮਿਲਿਆ।
ਰੋਬੇਟ ਦੀ ਵਰਤੋ ਨਾਲ ਢਾਂਚੇ ਦੀ ਉਸਾਰੀ, ਬੰਬ ਅਤੇ ਖਾਨ, ਧਾਤੂਆਂ ਅਤੇ ਜਹਾਜਾਂ ਦੀ ਖੋਜ, ਬੰਬ ਲੱਭਣਾ, ਕਾਰਖਾਨਿਆਂ ਵਿਚ ਰੋਬੋਟ ਦੀ ਕਾਰਗੁਜਾਰੀ ਤੇ ਨੁਮਾਇਸ਼ ਪੇਸ ਕੀਤੀ।
ਗਲੋਬਲ ਇੰਸਟੀਚਿਊਟ ਦੇ ਵਾਇਸ ਚੇਅਰਮੈਨ ਡਾ. ਆਕਾਸ਼ਦੀਪ ਸਿੰਘ ਨੇ ਵਰਕਸ਼ਾਪ ਦੇ ਸ਼ੁਰੂ ਵਿਚ ਵਿਦਿਆਰਥੀਆਂ ਨੂੰ ਸੰਬੋਧਿਤ ਕਰਦੇ ਹੋਏ ਰੋਬੋਟਿਕ ਵਿਸ਼ੇ ਨੂੰ ਇਕ ਤੇਜੀ ਨਾਲ ਵਧਦੇ ਖੇਤਰ ਦਸਿਆ ਅਤੇ ਕਿਹਾ ਕਿ ਇੰਸਟਚਿਊਟ ਵਿਦਿਆਰਥੀਆਂ ਨੂੰ ਰੋਬੋਟ ਅਤੇ ਹੋਰ ਖੋਜਾਂ ਲਈ ਉਤਸਾਹਿਤ ਕਰਦਾ ਹੈ ਜੋ ਸਿੱਖਿਆ ਤੋ ਬਾਅਦ ਨੌਕਰੀ ਅਤੇ ਵਪਾਰ ਦਾ ਸਾਧਨ ਬਣ ਸਕਦੀ ਹੈ।
ਇਸ ਤੋ ਪਹਿਲਾ ਡਾ. ਬੀ.ਐਸ. ਚੰਦੀ, ਚੇਅਰਮੈਨ, ਗਲੋਬਲ ਇੰਸਟੀਚਿਊਟ ਵਰਕਸ਼ਾਪ ਦਾ ਉਦਘਾਟਨ ਕੀਤਾ ਅਤੇ ਵਰਕਸ਼ਾਪ ਦੀ ਵਿਵਸਥਾ ਲਈ ਈ.ਸੀ.ਈ. ਵਿਭਾਗ ਦੀ ਪਹਿਲ ਦੀ ਸਰਾਹਨਾ ਕੀਤੀ।

Check Also

ਸ਼੍ਰੋਮਣੀ ਕਮੇਟੀ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਮਤਿ ਸਮਾਗਮ

ਅੰਮ੍ਰਿਤਸਰ, 25 ਜੂਨ (ਜਗਦੀਪ ਸਿੰਘ) – ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ …

Leave a Reply