ਅੰਮ੍ਰਿਤਸਰ, 11 ਜੂਨ (ਚਰਨਜੀਤ ਸਿੰਘ ਛੀਨਾ) – ਵੱਖ-ਵੱਖ ਐਸੋਸੀਏਸ਼ਨਾਂ ਤੇ ਅਦਾਰਿਆਂ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਪ੍ਰੋ. ਬਰਾੜ ਦੇ ਸੇਵਾ-ਕਾਲ ਵਿਚ ਤਿੰਨ ਸਾਲਾਂ ਦਾ ਹੋਰ ਵਾਧਾ ਕਰਨ ਲਈ ਪੰਜਾਬ ਦੇ ਰਾਜਪਾਲ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਚਾਂਸਲਰ, ਮਾਨਯੋਗ ਪ੍ਰੋ. ਕਪਤਾਨ ਸਿੰਘ ਸੋਲੰਕੀ ਅਤੇ ਪੰਜਾਬ ਦੇ ਮੁੁੱਖ-ਮੰਤਰੀ, ਸਰਦਾਰ ਪਰਕਾਸ਼ ਸਿੰਘ ਬਾਦਲ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ ਗਿਆ ਅਤੇ ਪ੍ਰੋ. ਬਰਾੜ ਨੂੰ ਵਧਾਈ ਦਿੱਤੀ।
ਯੂਨੀਵਰਸਿਟੀ ਦੀ ਆਫੀਸਰਜ਼ ਐਸੋਸੀਏਸ਼ਨ, ਨਾਨ-ਟੀਚਿੰਗ ਐਸੋਸੀਏਸ਼ਨ, ਕਾਂਸਟੀਚੁਐਂਟ ਕਾਲਜਾਂ ਦੇ ਪ੍ਰਿੰਸੀਪਲਾਂ, ਰਿਜ਼ਨਲ ਕੈਂਪਸਾਂ ਦੇ ਮੁਖੀਆਂ ਅਤੇ ਹੋਰ ਅਦਾਰਿਆਂ ਵੱਲੋਂ ਪ੍ਰੋ. ਬਰਾੜ ਦੇ ਕਾਰਜਕਾਲ ਦੇ ਵਾਧੇ ‘ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ। ਆਫੀਸਰਜ਼ ਐਸੋਸੀਏਸ਼ਨ ਦੇ ਪ੍ਰਧਾਨ ਸ੍ਰੀਮਤੀ ਰੇਨੂ ਪੁਰੀ ਅਤੇ ਸਕੱਤਰ ਡਾ. ਰਾਜੇਸ਼ ਕਾਲੀਆ ਨੇ ਵਧਾਈ ਦਿੰਦਿਆਂ ਕਿਹਾ ਕਿ ਪ੍ਰੋ. ਬਰਾੜ ਦੀ ਸੁਯੋਗ ਅਗਵਾਈ ਹੇਠ ਯੂਨੀਵਰਸਿਟੀ ਹੋਰ ਵੀ ਬੁਲੰਦੀਆਂ ਨੂੰ ਛੂਹੇਗੀ। ਨਾਨ-ਟੀਚਿੰਗ ਐਸੋਸੀਏਸ਼ਨ ਦੇ ਪ੍ਰਧਾਨ, ਹਰਦੀਪ ਸਿੰਘ ਨਾਗਰਾ ਤੇ ਸਕੱਤਰ ਸ. ਬਲਵੀਰ ਸਿੰਘ ਗਰਚਾ ਨੇ ਆਪਣੀ ਪੂਰੀ ਟੀਮ ਸਮੇਤ ਪ੍ਰੋ. ਬਰਾੜ ਨੂੰ ਵਧਾਈ ਦਿੱਤੀ।
ਪ੍ਰੋ. ਟੀ.ਐਸ. ਬੇਨੀਪਾਲ, ਪ੍ਰੋ. ਏ.ਐਸ. ਸਿੱਧੂ ਅਤੇ ਪ੍ਰੋ. ਜਗਰੂਪ ਸਿੰਘ ਨੇ ਕਿਹਾ ਕਿ ਯੂਨੀਵਰਸਿਟੀ ਭਵਿੱਖ ਵਿਚ ਪ੍ਰੋ. ਬਰਾੜ ਦੀ ਯੋਗ ਅਗਵਾਈ ਹੇਠ ਸੈਂਟਰ ਫਾਰ ਐਕਸੀਲੈਂਸ ਦਾ ਦਰਜਾ ਹਾਂਸਲ ਕਰੇਗੀ। ਉਨ੍ਹਾਂ ਕਿਹਾ ਕਿ ਪ੍ਰੋ. ਬਰਾੜ ਦੀ ਮਿਹਨਤ ਸਦਕਾ ਯੂਨੀਵਰਸਿਟੀ ਵਿਚ ਚੁਆਇਸ ਬੇਸਡ ਕਰੈਡਿਟ ਸਿਸਟਮ ਲਾਗੂ ਕਰਕੇ ਪ੍ਰੀਖਿਆ ਪ੍ਰਣਾਲੀ ਨੂੰ ਹੋਰ ਪਾਰਦਰਸ਼ੀ ਬਣਾਇਆ ਗਿਆ ਅਤੇ ਯੂਨੀਵਰਸਿਟੀ ਨੂੰ ਨੈਕ ਵੱਲੋਂ ਕੀਤੀ ਗਏ ਮੁੜ-ਮੁਲਾਂਕਣ ‘ਤੇ ‘ਏ’ ਗਰੇਡ ਦਾ ਦਰਜਾ ਪ੍ਰਾਪਤ ਹੋਇਆ।
ਪ੍ਰੋ. ਕੇ.ਜੇ. ਸਿੰਘ, ਡਾ. ਸੰਦੀਪ ਸ਼ਰਮਾ ਅਤੇ ਡਾ. ਦਰਿਆ ਨੇ ਕਿਹਾ ਕਿ ਬੀਤੇ ਸਾਲਾਂ ਦੌਰਾਨ ਯੂਨੀਵਰਸਿਟੀ ਵਿਚ ਪ੍ਰੋ. ਬਰਾੜ ਵੱਲੋਂ ਸਥਾਪਿਤ ਕੀਤੇ ਗਏ ਉਪਕਰਨਾਂ ਅਤੇ ਬੁਨਿਆਦੀ ਢਾਂਚੇ ਸਦਕਾ ਯੂਨੀਵਰਸਿਟੀ ਭਵਿੱਖ ਵਿਚ ਹੋਰ ਬੁਲੰਦੀਆਂ ਨੂੰ ਛੂਹੇਗੀ। ਪ੍ਰੋ. ਦਲਬੀਰ ਸਿੰਘ ਸੋਗੀ ਨੇ ਪ੍ਰੋ. ਬਰਾੜ ਵੱਲੋਂ ਇੰਸਟਰੂਮੈਂਟੇਸ਼ਨ ਪ੍ਰਯੋਗਸ਼ਾਲਾ ਅਤੇ ਵਿਗਿਆਨਕ ਖੋਜ ਨੂੰ ਉਤਸ਼ਾਹਿਤ ਕਰਨ ਲਈ ਅਹਿਮ ਕਾਰਜ ਕੀਤੇ।
ਇਸ ਤੋਂ ਪਹਿਲਾਂ ਕਾਂਸਟੀਚੁਐਂਟ ਕਾਲਜਾਂ ਦੇ ਪ੍ਰਿੰਸੀਪਲ, ਪ੍ਰੋ. ਹਰੀਸ਼ ਸ਼ਰਮਾ, ਪ੍ਰਿੰਸੀਪਲ ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਵੇਰਕਾ, ਡਾ. ਜਸਪਾਲ ਸਿੰਘ ਰੰਧਾਵਾ, ਪ੍ਰਿੰਸੀਪਲ, ਯੂਨੀਵਰਸਿਟੀ ਕਾਲਜ, ਜਲੰਧਰ ਅਤੇ ਡਾ. ਰਾਕੇਸ਼ ਮੋਹਨ, ਪ੍ਰਿੰਸੀਪਲ, ਯੂਨੀਵਰਸਿਟੀ ਕਾਲਜ, ਨਿਆੜੀ ਅਤੇ ਨਰੋਟ ਜੈਮਲ ਸਿੰਘ ਨੇ ਪ੍ਰੋ. ਬਰਾੜ ਦੇ ਕਾਰਜਕਾਲ ਵਿਚ ਹੋਏ ਵਾਧੇ ਦੀ ਸ਼ਲਾਘਾ ਕੀਤੀ ਅਤੇ ਪ੍ਰੋ. ਬਰਾੜ ਵਧਾਈ ਦਿੰਦਿਆਂ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ। ਉਨ੍ਹਾਂ ਪ੍ਰੋ. ਬਰਾੜ ਨੂੰ ਵਿਸ਼ਵਾਸ ਦਿਵਾਇਆ ਕਿ ਯੂਨੀਵਰਸਿਟੀ ਦੇ ਵਿਕਾਸ ਵਿਚ ਉਹ ਆਪਣਾ ਹਰ ਸੰਭਵ ਯੋਗਦਾਨ ਪਾਉਂਦੇ ਰਹਿਣਗੇ।
ਪ੍ਰੋ. ਬਰਾੜ ਨੇ ਇਕ ਵਿਸ਼ੇਸ਼ ਸਮਾਗਮ ਵਿਚ ਸਭ ਦਾ ਧੰਨਵਾਦ ਕਰਦਿਆਂ ਯੂਨੀਵਰਸਿਟੀ ਭਾਈਚਾਰੇ ਤੋਂ ਯੂਨੀਵਰਸਿਟੀ ਦੇ ਹੋਰ ਵਿਕਾਸ ਲਈ ਯੋਗਦਾਨ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਉਹ ਲਗਨ ਅਤੇ ਤਨਦੇਹੀ ਨਾਲ ਹਰ ਕਾਰਜ ਨੂੰ ਉਤਸ਼ਾਹਿਤ ਕਰਨਗੇ ਜੋ ਕਿ ਯੂਨੀਵਰਸਿਟੀ ਦੇ ਹਿਤ ਵਿਚ ਹੋਵੇ। ਉਨਾਂ ਵਿਸਵਾਸ਼ ਦਿੰਦੇ ਹੋਏ ਕਿਹਾ ਕਿ ਆਉਦੇ ਤਿੰਨਾਂ ਵਰਿਆਂ ਦੌਰਾਨ ਅਧਿਆਪਕਾਂ,ਵਿਦਿਆਰਥੀਆਂ ਅਤੇ ਸਕਾਲਰਾਂ ਦੇ ਸਾਂਝੇ ਸਹਿਯੋਗ ਸਦਕਾ ਯੂਨੀਵਰਸਿਟੀ ਹੋਰ ਵੀ ਨਵੀਆਂ ਬੁਲੰਦੀਆਂ ਨੂੰ ਛੂਏਗੀ। ਸਮਾਗਮ ਮੌਕੇ ਡੀਨ, ਅਕਾਦਮਿਕ ਮਾਮਲੇ ਪ੍ਰੋ. ਪਰਮਜੀਤ ਸਿੰਘ, ਰਜਿਸਟਰਾਰ, ਪ੍ਰੋ. ਸ਼ਰਨਜੀਤ ਸਿੰਘ ਢਿੱਲੋਂ, ਵੱਖ-ਵੱਖ ਫੈਕਲਟੀਆਂ ਤੇ ਵਿਭਾਗਾਂ ਦੇ ਡੀਨ, ਡਾਇਰੈਕਟਰ ਅਤੇ ਪ੍ਰੋਫੈਸਰ ਇੰਚਾਰਜਾਂ ਤੋਂ ਇਲਾਵਾ ਯੂਨੀਵਰਸਿਟੀ ਦੇ ਅਧਿਆਪਨ ਵਿਭਾਗਾਂ ਦੇ ਮੁਖੀ ਵੀ ਹਾਜਰ ਸਨ।
Check Also
ਔਰਤਾਂ ਦੇ ਮੁਫ਼ਤ ਸਫਰ `ਤੇ ਪੰਜਾਬ ਸਰਕਾਰ ਨੇ ਖਰਚੇ 2042 ਕਰੋੜ – ਵਿਧਾਇਕਾ ਜੀਵਨ ਜੋਤ ਕੌਰ
ਅੰਮ੍ਰਿਤਸਰ, 23 ਮਾਰਚ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਦੀ ਵਿਧਾਇਕਾ ਸ੍ਰੀਮਤੀ ਜੀਵਨ …
Punjab Post Daily Online Newspaper & Print Media