Saturday, March 21, 2026

ਆਨੰਦਪੁਰ ਸਾਹਿਬ ਸਥਾਪਨਾ ਦਿਵਸ ‘ਤੇ ਪਹੁੰਚੇਗਾ ਇਸਤਰੀ ਅਕਾਲੀ ਦਲ ਦਾ ਜੱਥਾ-ਬੀਬੀ ਰਾਜ

PPN1106201517

ਅੰਮ੍ਰਿਤਸਰ, 11 ਜੂਨ (ਸੁਖਬੀਰ ਸਿੰਘ, ਜਗਦੀਪ ਸਿੰਘ) – ਆਨੰਦਪੁਰ ਸਾਹਿਬ ਦੇ 350 ਸਾਲਾਂ ਸਥਾਪਨਾ ਦਿਵਸ ‘ਤੇ ਸ੍ਰੀ ਆਨੰਦਪੁਰ ਸਾਹਿਬ ਵਿਖੇ 17, 18, 19 ਜੂਨ ਨੂੰ ਅੰਮ੍ਰਿਤਸਰ ਤੋ ਇਸਤਰੀ ਅਕਾਲੀ ਦਲ ਦਾ ਵੱਡਾ ਜੱਥਾ ਪਹੁੰਚੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਇਸਤਰੀ ਅਕਾਲੀ ਦਲ ਅੰਮ੍ਰਿਤਸਰ ਸ਼ਹਿਰੀ ਦੀ ਪ੍ਰਧਾਨ ਬੀਬੀ ਰਾਜਵਿੰਦਰ ਕੌਰ ਰਾਜ ਨੇ ਦੱਸਿਆ ਕਿ ਇਸ ਸਬੰਧ ਵਿਚ ਮੁੱਖ ਪਾਰਲੀਮੈਂਟ ਸਕੱਤਰ ਇੰਦਰਬੀਰ ਸਿੰਘ ਬੁਲਾਰੀਆਂ ਦੇ ਦਿਸ਼ਾ ਨਿਰਦੇਸ਼ਾਂ ਨਾਲ ਵਾਰਡ ਨੰ: 41 ਵਿਚ ਬੀਬੀ ਪ੍ਰਸੰਨਤਾ ਸ਼ਰਮਾ ਦੇ ਗ੍ਰਹਿ ਵਿਖੇ ਇਸਤਰੀ ਅਕਾਲੀ ਦਲ ਦੀ ਭਾਰੀ ਮੀਟਿੰਗ ਹੋਈ।ਜਿਸ ਵਿਚ ਇੰਦਰਬੀਰ ਬੁਲਾਰੀਆਂ ਦੇ ਨਿੱਜੀ ਸਹਾਇਕ ਸ਼ਾਮ ਲਾਲ, ਪ੍ਰਿਤਪਾਲ ਸਿੰਘ ਅਤੇ ਬਲਬੀਰ ਸਿੰਘ ਆਗੂਆਂ ਦੀ ਮੌਜੂਦਗੀ ਵਿਚ ਇਹ ਫੈਸਲਾ ਕੀਤਾ ਗਿਆ।ਬੀਬੀ ਰਾਜਵਿੰਦਰ ਕੌਰ ਰਾਜ ਨੇ ਦੱਸਿਆ ਕਿ ਇਸ ਸਬੰਧ ਵਿਚ ਉਹ ਅੰਮ੍ਰਿਤਸਰ ਦੀਆਂ ਸਾਰੀਆਂ ਵਾਰਡਾਂ ਦੀਆਂ ਮੀਟਿੰਗਾਂ ਲੈ ਰਹੇ ਹਨ ਤੇ ਬੀਬੀਆਂ ਵਿਚ ਸ਼੍ਰੀ ਅਨੰਦਪੁਰ ਸਾਹਿਬ ਦੇ ਜਸ਼ਨਾਂ ਵਿਚ ਸ਼ਾਮਿਲ ਹੋਣ ਲਈ ਭਾਰੀ ਉਤਸ਼ਾਹ ਹੈ।ਇਸ ਮੌਕੇ ਤੇ ਬੀਬੀ ਪ੍ਰੰਸਨਤਾ ਸ਼ਰਮਾ ਨੂੰ ਵਾਰਡ ਨੰ: 41 ਦਾ ਵਾਰਡ ਪ੍ਰਧਾਨ ਬਣਾਇਆ ਗਿਆ। ਇਸ ਮੌਕੇ ਪ੍ਰੀਤੀ ਭਾਟੀਆਂ ਸੀਨੀਅਰ ਮੀਤ ਪ੍ਰਧਾਨ, ਕੁਲਦੀਪ ਕੌਰ ਸੀਨੀਅਰ ਮੀਤ ਪ੍ਰਧਾਨ, ਚੰਚਲ ਰਾਣੀ, ਸੀਮੀ ਰਾਣਾ, ਏਕਤਾ ਰਾਣੀ, ਜੋਤੀ, ਅਣੂ ਅਗਰਵਾਲ, ਸੁਨੀਤਾ ਸ਼ਰਮਾ ਤੇ ਸ਼ਾਰਦ ਗੁਪਤਾ ਆਦਿ ਮੌਜੂਦ ਸਨ।

Check Also

ਵਾਈਸ ਚਾਂਸਲਰ ਸ. ਬਿਸ਼ਨ ਸਿੰਘ ਸਮੁੰਦਰੀ ਦੇ ਸਪੁੱਤਰ ਦਿੱਲੀ ਦੇ ਉਪ ਰਾਜਪਾਲ ਬਣਨ ਉਪਰੰਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਪੁੱਜੇ

ਅੰਮ੍ਰਿਤਸਰ, 20 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪਹਿਲੇ ਵਾਈਸ-ਚਾਂਸਲਰ ਸ. …

Leave a Reply