Tuesday, March 24, 2026

ਗੁਰਦੁਆਰਾ ਸਾਹਿਬ ਦੀਆਂ ਪ੍ਰਬੰਧਕ ਕਮੇਟੀਆਂ ਚਰਚ ਗੋਲੀ ਕਾਂਡ ਤੋਂ ਸਬਕ ਲੈਣ – ਧੂਤ

Dalwinder Dhootਮਿਲਪੀਟਸ (ਕੈਲੀਫੋਰਨੀਆ) – ਸਾਊਥ ਕੈਰੋਲੀਨਾ ਦੇ ਇੱਕ ਚਰਚ ਵਿੱਚ ਇੱਕ ਬੰਦੂਕਧਾਰੀ ਵੱਲੋਂ ਗੋਲੀਬਾਰੀ ਕਰਕੇ ਪ੍ਰਾਥਨਾ ਕਰ ਰਹੇ ਲੋਕਾਂ ਨੂੰ ਮੌਤ ਦੇ ਘਾਟ ਉਤਾਰਨ ਦੀ ਕਾਰਵਾਈ ਦੀ ਨਾਰਥ ਅਮਰੀਕਨ ਪੰਜਾਬੀ ਐਸੋਸੀਏਸ਼ਨ ਦੇ ਚੇਅਰਮੈਨ ਸ. ਦਲਵਿੰਦਰ ਸਿੰਘ ਧੂਤ ਨੇ ਸਖ਼ਤ ਨਿਖੇਧੀ ਕਰਦਿਆਂ ਕਿਹਾ ਕਿ ਲੋਕਾਂ ਵਿੱਚ ਦੂਜੇ ਧਰਮ ਜਾਂ ਵਿਚਾਰਧਾਰਾ ਵਾਲਿਆਂ ਲਈ ਵਧ ਰਹੀ ਨਫ਼ਰਤ ਚਿੰਤਾ ਦਾ ਵਿਸ਼ਾ ਹੈ।ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਰੋਕਣ ਲਈ ਸਿਆਸਤਦਾਨਾਂ, ਬੁੱਧੀਜੀਵੀਆਂ ਤੇ ਸਮਾਜਿਕ ਆਗੂਆਂ ਨੂੰ ਮਿਲ ਕੇ ਇਸ ਵਰਤਾਰੇ ਦਾ ਹੱਲ ਕੱਢਣਾ ਚਾਹੀਦਾ ਹੈ ਨਹੀਂ ਤਾਂ ਮਾਨਵੀ ਫ਼ਿਤਰਤ ਵਿੱਚ ਘਰ ਕਰ ਰਹੀ ਨਫ਼ਰਤ ਭਰੀ ਸੋਚ ਨੂੰ ਭਵਿੱਖ ਵਿੱਚ ਸੰਭਾਲਣਾ ਮੁਸ਼ਕਲ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਸਾਲ ਕੁੱਝ ਸਾਲਾ ਪਹਿਲਾਂ ਵਿਸਕਾਸਿਨ ਦੇ ਗੁਰੂ ਘਰ ਵਿਖੇ ਵਾਪਰੀ ਗੋਲੀਬਾਰੀ ਦੀ ਘਟਨਾ ਨੇ ਸਿੱਖ ਭਾਈਚਾਰੇ ਦੇ ਨਾਲ-ਨਾਲ ਬਾਕੀ ਅਮਰੀਕਨਾਂ ਨੂੰ ਵੀ ਸੋਚਣ ਲਈ ਮਜਬੂਰ ਕਰ ਦਿੱਤਾ ਸੀ। ਸ. ਧੂਤ ਨ ਕਿਹਾ ਕਿ ਗੁਰੂ ਘਰਾਂ ਦੀਆਂ ਪ੍ਰਬੰਧਕ ਕਮੇਟੀਆਂ ਅਤੇ ਦੂਜੇ ਧਾਰਮਿਕ ਸਥਾਨਾਂ ਦੇ ਪ੍ਰਬੰਧਕਾਂ ਨੂੰ ਵੀ ਚਾਹੀਦਾ ਹੈ ਕਿ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਹਰ ਸੰਭਵ ਕਦਮ ਚੁੱਕਿਆ ਜਾਵੇ ਅਤੇ ਸੁਰੱਖਿਆ ਦੇ ਮੱਦੇਨਜ਼ਰ ਪੁਖ਼ਤਾ ਇੰਤਜ਼ਾਮ ਕੀਤੇ ਜਾਣ।ਉਨ੍ਹਾਂ ਕਿਹਾ ਕਿ ਧਾਰਮਿਕ ਸੰਸਥਾਵਾਂ ਵਿੱਚ ਅਜਿਹੇ ਸੁਰੱਖਿਆ ਯੌਤਰ ਲਗਾਏ ਜਾਣ ਤਾਂ ਕਿ ਕੋਈ ਵੀ ਵਿਅਕਤੀ ਕਿਸੇ ਤਰ੍ਹਾਂ ਦਾ ਅਗਨ ਹਥਿਆਰ ਲੈ ਕੇ ਧਾਰਮਿਕ ਸਥਾਨ ਦੀ ਹਦੂਦ ਅੰਦਰ ਦਾਖ਼ਲ ਨਾ ਹੋ ਸਕੇ।ਸ: ਧੂਤ ਨੇ ਦਸਿਆ ਕਿ ਇਸ ਵੇਲੇ ਅਮਰੀਕਾ ਦੇ 283 ਮਿਲੀਅਨ ਲੋਕ ਅਜਿਹੇ ਹਨ ਜਿਹਨਾਂ ਦੇ ਕੋਲ ਹਥਿਆਰਬੰਦ ਅਸਲਾ ਹੈ।ਇਸ ਤੋਂ ਇਲਵਾ ਹਰ ਸਾਲ ਮਿਲੀਅਨ ਗੰਨ ਹਰ ਸਾਲ ਵੇਚੀਆਂ ਜਾ ਰਹੀਆਂ ਹਨ।
ਸ: ਧੁਤ ਨੇ ਦੱਸਿਆ ਕਿ ਹਰ ਸਾਲ ਤੀਹ ਹਜਾਰ ਨਿਰਦੋਸ਼ ਲੋਕ ਇਹਨਾਂ ਗੰਨਾਂ ਨਾਲ ਮਾਰੇ ਜਾ ਰਹੇ ਹਨ।ਸ: ਧੂਤ ਨੇ ਇਸ ਗਲ ਤੇ ਆਪਣੀ ਚਿੰਤਾ ਦਾ ਪਰਗਟਾਵਾ ਕਰਦਿਆਂ ਕਿਹਾ ਕਿ ਅਜਿਹੀ ਸਥਿਤੀ ਵਿਚ ਗੁਰੂਦੁਆਰਾ ਸਾਹਿਬ ਦੀਆਂ ਪਰਬੰਧਕ ਕਮੇਟੀਆਂ ਨੂੰ ਸੁਰੱਖਿਆ ਦੇ ਪਰਬੰਧ ਕਰਨ ਲਈ ਅਵੇਸਲੇ ਨਹੀਂ ਹੋਣਾ ਚਾਹੀਦਾ।ਉਹਨਾਂ ਸੁਝਾਅ ਦਿਤਾ ਕਿ ਗੁਰੂਦੁਆਰਾ ਦੀ ਹੱਦ ਸ਼ੁਰੂ ਹੁੰਦਿਆਂ ਸਾਰ ਅੰਗਰੇਜੀ ਵਿਚ ਲਿਖੇ ਬੋਰਡ ਲਾਉਣੇ ਚਾਹੀਦੇ ਹਨ ਕਿ ਇਥੇ ਕਿਸੇ ਕਿਸਮ ਦਾ ਹਥਿਆਰ ਲਿਆਉਣਾ ਮਨਾ ਹੈ ਤੇ ਜੇਕਰ ਕੋਈ ਲੈ ਕੇ ਆਏਗਾ ਤਾਂ ਉਸਨੂੰ ਫੜਨ ਤੇ ਉਸਦੀ ਨਿਸ਼ਾਂਨਦੇਹੀ ਕਰਨ ਲਈ ਲੋੜੀਂਦੇ ਯੰਤਰ ਲਗੇ ਹੋਏ ਹਨ।

Check Also

ਔਰਤਾਂ ਦੇ ਮੁਫ਼ਤ ਸਫਰ `ਤੇ ਪੰਜਾਬ ਸਰਕਾਰ ਨੇ ਖਰਚੇ 2042 ਕਰੋੜ – ਵਿਧਾਇਕਾ ਜੀਵਨ ਜੋਤ ਕੌਰ

ਅੰਮ੍ਰਿਤਸਰ, 23 ਮਾਰਚ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਦੀ ਵਿਧਾਇਕਾ ਸ੍ਰੀਮਤੀ ਜੀਵਨ …

Leave a Reply