Wednesday, March 18, 2026

ਸੰਤ ਕਹਿੰਦੇ ਰਹੇ ਕਿਤਾਬ ਦਾ 15ਵਾਂ ਐਡੀਸ਼ਨ ਹੋਵੇਗਾ ਜਲਦ ਰੀਲੀਜ਼

ਅਹਿਮਦਗੜ੍ਹ/ਸੰਦੌੜ, 30 ਜੂਨ (ਹਰਮਿੰਦਰ ਸਿੰਘ) – ਸਿੱਖ ਕੌਮ ਦੇ ਮਹਾਨ ਸ਼ਹੀਦ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਵਿਚਾਰਧਾਰਾ ਨੂੰ ਸਿੱਖ ਸੰਗਤਾਂ ਤੱਕ ਪਹੁੰਚਾਉਣ ਦਾ ਯਤਨ ਗੁਰਮਤਿ ਪ੍ਰਚਾਰ ਸੇਵਾ ਲਹਿਰ ਠੀਕਰੀਵਾਲ ਦੇ ਮੁਖੀ ਭਾਈ ਸੁਰਿੰਦਰ ਸਿੰਘ ਵੱਲੋਂ ‘ਸੰਤ ਕਹਿੰਦੇ ਰਹੇ’ ਕਿਤਾਬ ਦਾ 15 ਵਾਂ ਐਡੀਸ਼ਨ ਜਲਦ ਰੀਲੀਜ਼ ਕੀਤਾ ਜਾ ਰਿਹਾ ਹੈ ਇਸ ਸੰਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਭਾਈ ਸੁਰਿੰਦਰ ਸਿੰਘ ਠੀਕਰੀਵਾਲ ਨੇ ਕਿਹਾ ਕਿ ਸਿੱਖ ਕੌਮ ਦਾ ਇਤਿਹਾਸ ਅਣਖੀਲੇ ਅਤੇ ਸੁਰਮਿਆਂ ਸ਼ਹੀਦ ਸਿੰਘਾਂ ਦੀਆਂ ਬਹਾਦਰੀ ਭਰੀਆਂ ਸ਼ਹਾਦਤਾਂ ਦੀ ਦਾਸਤਾਨਾਂ ਨਾਲ ਭਰੀਆਂ ਪਈਆਂ ਹਨ ਜਿਸ ਨੂੰ ਅਜੋਕੀ ਨੌਜਵਾਨੀ ਨੱਸਿਆਂ ਦੇ ਦਲਦਲ ਵਿਚ ਫਸ ਕੇ ਸਿੱਖੀ ਦੇ ਮਹਾਨ ਇਤਿਹਾਸ ਨੂੰ ਵਿਸਾਰਦੀ ਜਾ ਰਹੀ ਹੈ ।ਉਨ੍ਹਾਂ ਕਿਹਾ ਕਿ ਹਰੇਕ ਐਡੀਸ਼ਨ ਦੀ ਕਿਤਾਬ 20000 ਦੇ ਕਰੀਬ ਸੰਗਤਾਂ ਦੇ ਸਹਿਯੋਗ ਦੁਆਰਾ ਛਪਵਾਈ ਜਾਂਦੀ ਹੈ ਜੋ ਕਿ ਦੇਸ਼ਾਂ ਵਿਦੇਸ਼ਾਂ ਵਿਚ ਭੇਟਾ ਰਹਿਤ ਵੰਡਣ ਦਾ ਨਿਮਾਣਾ ਜਿਹਾ ਯਤਨ ਸੰਗਤਾਂ ਦੇ ਸਹਿਯੋਗ ਦੁਆਰਾ ਨਿਰੰਤਰ ਜਾਰੀ ਰਹੇਗਾ।ਉਨ੍ਹਾਂ ਕਿਹਾ ਕਿ ਇਹ ਕਿਤਾਬ 2020 ਰਿਫਰੈਂਡਮ ਨੂੰ ਸਮਰਪਿਤ ਕੀਤੀ ਜਾ ਰਹੀ ਹੈ।

Check Also

ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ

ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …

Leave a Reply