
ਹੁਸ਼ਿਆਰਪੁਰ, 10 ਜੁਲਾਈ (ਸਤਵਿੰਦਰ ਸਿੰਘ) – ਕੇਂਦਰੀ ਰਾਜ ਮੰਤਰੀ ਸ਼੍ਰੀ ਵਿਜੇ ਸਾਂਪਲਾ ਨੇ ਸਥਾਨਕ ਨਹਿਰੀ ਵਿਭਾਗ ਵਿਸ਼ਰਾਮ ਘਰ ਵਿਖੇ ਹੁਸ਼ਿਆਰਪੁਰ ਅਤੇ ਕਪੂਰਥਲਾ ਦੇ ਪਾਵਰਕਾਮ ਦੇ ਉੱਚ ਅਧਿਕਾਰੀਆਂ ਨਾਲ ਸੰਯੁਕਤ ਮੀਟਿੰਗ ਕੀਤੀ। ਇਸ ਮੀਟਿੰਗ ‘ਚ ਸ਼੍ਰੀ ਸਾਂਪਲਾ ਨੇ ਕੇਂਦਰ ਸਰਕਾਰ ਵਲੋਂ ਸ਼ੁਰੂ ਕੀਤੀ ਗਈ ਪੰਡਿਤ ਦੀਨ ਦਿਆਲ ਉਪਦਾਏ ਗ੍ਰਾਮੀਣ ਯੋਜਨਾ ਸਕੀਮ ਦੇ ਸੰਬੰਧ ਵਿਚ ਵਿਸਥਾਰਪੂਰਵਕ ਚਰਚਾ ਕੀਤੀ। ਇਸ ਮੌਕੇ’ਤੇ ਇਸ ਯੋਜਨਾ ਦੇ ਅਧੀਨ ਸ਼੍ਰੀ ਸਾਂਪਲਾ ਨੇ ਬਿਜਲੀ ਦੇ ਅਧਿਕਾਰੀਆਂ ਨੂੰ ਹੁਸ਼ਿਆਰਪੁਰ ਤੇ ਕਪੂਰਥਲਾ ਜਿਲੇ ਵਿਚ ਬਿਜਲੀ ਵਿਭਾਗ ਦੀ ਕਾਇਆ ਕਲਪ ਕਰਨ ਸੰਬੰਧੀ ਵੱਖ ਵੱਖ ਯੋਜਨਾਵਾਂ ਲਾਗੂ ਕਰਨ ਦੇ ਦੋਹਾਂ ਜਿਲਿਆਂ ਵਿਚ ਨਿਰਦੇਸ਼ ਜਾਰੀ ਕੀਤੇ।ਇਸ ਉੱਚ ਪੱਧਰੀ ਬੈਠਕ ਵਿਚ ਲੋਕਾਂ ਨੂੰ ਪਾਵਰਕਾਮ ਮਹਿਕਮੇ ਦੇ ਸੰਬੰਧੀ ਆ ਰਹੀਆਂ ਮੁਸ਼ਕਲਾ ਸੰਬੰਧੀ ਚਰਚਾ ਕਰਦੇ ਹੋਏ ਸ਼੍ਰੀ ਸਾਂਪਲਾ ਨੇ ਦੱਸਿਆ ਕਿ ਜਲਦ ਹੀ ਹੁਸ਼ਿਆਰਪੁਰ ਤੇ ਕਪੂਰਥਲਾ ਜਿਲੇ ਵਿਚ ਪਾਵਰਕਾਮ ਦੀ ਕੋਈ ਸਮੱਸਿਆ ਆਮ ਲੋਕਾਂ ਨੂੰ ਨਹੀਂ ਆਵੇਗੀ। ਉਨ੍ਹਾਂ ਨੇ ਪਾਵਰਕਾਮ ਅਧਿਕਾਰੀਆਂ ਨੂੰ ਨਿਰਦੇਸ਼ ਦਿੰਦੇ ਹੋਏ ਦੱਸਿਆ ਕਿ ਹੁਸ਼ਿਆਰਪੁਰ ਤੇ ਕਪੂਰਥਲਾ ਜਿਲੇ ਵਿਚ ਜਿਥੇ ਪਾਵਰਕਾਮ ਦੇ ਫੀਡਰ ਲੱਗੇ ਹੋਏ ਹਨ ਉਨ੍ਹਾਂ ਦੇ ਨਾਲ ਇਕ ਅਲੱਗ ਫੀਡਰ ਲਗਾਇਆ ਜਾਵੇਗਾ, ਜਿਸਦੀ ਵਰਤੋਂ ਬਿਜਲੀ ਸਪਲਾਈ ਵਿਚ ਕਿਸੇ ਤਰ੍ਹਾਂ ਦੀ ਖਰਾਬੀ ਆਉਣ’ਤੇ ਦੂਸਰੇ ਫੀਡਰ ਨੂੰ ਚਲਾਇਆ ਜਾ ਸਕੇ । ਉਨ੍ਹਾਂ ਦੱਸਿਆ ਕਿ ਇਸ ਨਾਲ ਆਮ ਜਨਤਾ ਨੂੰ ਬਿਜਲੀ ਦੀ ਖਰਾਬੀ ਆਉਣ ਦੀ ਸੁਰਤ ਵਿਚ ਬਿਜਲੀ ਕੱਟਾਂ ਤੋਂ ਰਾਹਤ ਰਹੇਗੀ ਅਤੇ ਬਿਨ੍ਹਾਂ ਕਿਸੇ ਰੁਕਾਵਟ ਬਿਜਲੀ ਚਾਲੂ ਰਹੇਗੀ।
ਸ਼੍ਰੀ ਸਾਂਪਲਾ ਨੇ ਦੱਸਿਆ ਕਿ ਹੁਸ਼ਿਆਰਪੁਰ ਤੇ ਕਪੂਰਥਲਾ ਜਿਲਿਆ ਵਿਚ ਲੱਗੇ ਪੁਰਾਣੇ ੧੦੦ ਵਾਟ ਤੋਂ ਥੱਲੇ ਦੇ ਜਿਨ੍ਹੇ ਵੀ ਟ੍ਰਾਂਸਫਾਰਮਰ ਹਨ ਇਨ੍ਹਾਂ ਸਾਰੇ ਹੀ ਟ੍ਰਾਂਸਫਾਰਮਰਾਂ ਨੂੰ ਤੁਰੰਤ ਬਦਲ ਕੇ ਨਵੇਂ ਟ੍ਰਾਂਸਫਾਰਮਰ ਲਗਾਏ ਜਾਣਗੇ ਅਤੇ ਇਲਾਕੇ ਦੀ ਜਰੂਰਤ ਅਨੁਸਾਰ ਜਿਨ੍ਹਾਂ ਟ੍ਰਾਂਸਫਾਰਮਰਾਂ ਦੀ ਲੋਡ ਵਧਾਉਣ ਦੀ ਜਰੂਰਤ ਹੋਈ, ਉਥੇ ਵਧੇਰੇ ਵਾਟ ਵਾਲੇ ਟ੍ਰਾਂਸਫਾਰਮਰ ਲਗਾਏ ਜਾਣਗੇ ਤਾਂ ਜੋ ਜਨਤਾ ਨੂੰ ਡਿਮ ਬਿਜਲੀ ਦਾ ਸਾਹਮਣਾ ਨਾ ਕਰਨਾ ਪਵੇ। ਮੀਟਿੰਗ ਵਿਚ ਸ਼੍ਰੀ ਸਾਂਪਲਾ ਨੇ ਪਾਵਰਕਾਮ ਅਧਿਕਾਰੀਆਂ ਨੂੰ ਇਨ੍ਹਾਂ ਜਿਲਿਆ ਵਿਚ ਬਿਜਲੀ ਦੀਆਂ ਪੁਰਾਣੀਆਂ ਤਾਰਾਂ ਜਲਦ ਤੋਂ ਜਲਦ ਬਦਲ ਕੇ ਨਵੀਆਂ ਤਾਰਾਂ ਲਾਉਣ ਦੇ ਵੀ ਨਿਰਦੇਸ਼ ਦਿੱਤੇ ਤਾਂ ਜੋ ਇਨ੍ਹਾਂ ਜਿਲਿਆ ਵਿਚ ਬਿਜਲੀ ਸੁਚਾਰੂ ਢੰਗ ਨਾਲ ਪਹੁੰਚ ਸਕੇ। ਸ਼੍ਰੀ ਸਾਂਪਲਾ ਨੇ ਦੱਸਿਆ ਕਿ ਪੰਡਿਤ ਦੀਨ ਦਿਆਲ ਉਪਦਾਏ ਜੀ ਨੂੰ ਸਮਰਪਿਤ ਇਸ ਸਕੀਮ ਦੀ ਸ਼ੁਰੂਆਤ ਕੇਂਦਰ ਸਰਕਾਰ ਨੇ ਹੁਸ਼ਿਆਰਪੁਰ ਤੇ ਕਪੂਰਥਲਾ ਜਿਲੇ ਵਿਚ ੨ ਕਰੋੜ ਰੁਪਏ ਦਾ ਫੰਡ ਮਨਜੂਰ ਕਰਕੇ ਹੁਸ਼ਿਆਰਪੁਰ ਲੋਕਸਭਾ ਹਲਕੇ ਦਾ ਮਾਣ ਵਧਾਇਆ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਦੀ ਸਰਕਾਰ ਨੇ ਪੰਜਾਬ ਨੂੰ ਬਿਜਲੀ ਦੀ ਸਮੱਸਿਆ ਦੇ ਹੱਲ ਲਈ ਸਕੀਮ ਦਿੱਤੀ। ਹੁਣ ਦੇਸ਼ ਦੇ ਲੋਕ ਇਹ ਮਹਿਸੂਸ ਕਰਨ ਲਗ ਪਏ ਹਨ ਕਿ ਜਿਹੜਾ ਵਾਅਦਾ ਕਿ ਅਛੇ ਦਿਨ ਆਨੇ ਵਾਲੇ ਹੈ, ਉਹ ਦਿਨ ਆ ਗਏ ਹਨ।
ਇਸ ਮੌਕੇ’ਤੇ ਡਿਪਟੀ ਕਮਿਸ਼ਨਰ ਸ੍ਰੀਮਤੀ ਅਨਿੰਦਿਤਾ ਮਿਤਰਾ, ਚੀਫ ਇੰਜੀ: ਪਾਵਰਕਾਮ ਜਲੰਧਰ ਰਾਕੇਸ਼ ਸਾਹੀ, ਡਿਪਟੀ ਚੀਫ ਇੰਜੀ: ਜਲੰਧਰ ਜਗਮੋਹਨ ਸਿੰਘ, ਸੁਪਰਡੰਟ ਇੰਜੀ: ਐਚ.ਐਸ. ਸੈਣੀ, ਐਕਸੀਅਨ ਈ.ਐਸ. ਖਾਂਬਾ, ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਸਰਬਜੋਤ ਸਿੰਘ ਸਾਬੀ, ਰਵਿੰਦਰ ਠੰਡਲ, ਆਸ਼ੂ ਸਾਂਪਲਾ, ਦਲੀਪ ਸਿੰਘ ਮਲਹੋਤਰਾ, ਭਾਜਪਾ ਆਗੂ ਅਮਿਤ ਸ਼ਾਂਪਲਾ, ਭਾਰਤ ਭੂਸ਼ਣ ਵਰਮਾ, ਡਾ. ਰਮਨ ਘਈ, ਵੇਦ ਪ੍ਰਕਾਸ਼ ਆਦਿ ਹਾਜ਼ਰ ਸਨ।
Check Also
ਮੇਰੀ ਰਸੋਈ’ ਸਕੀਮ ਤਹਿਤ ਵੰਡੀਆਂ ਰਾਸ਼ਨ ਕਿੱਟਾਂ ਨੇ 27 ਲੱਖ ਦਾ ਅੰਕੜਾ ਕੀਤਾ ਪਾਰ – ਡਾ. ਜਸਬੀਰ ਸਿੰਘ
‘ਅੰਮ੍ਰਿਤਸਰ, 15 ਜੁਲਾਈ (ਸੁਖਬੀਰ ਸਿੰਘ) – ਹਲਕਾ ਅੰਮ੍ਰਿਤਸਰ ਪੱਛਮੀ ਦੇ ਵਿਧਾਇਕ ਡਾ. ਜਸਬੀਰ ਸਿੰਘ ਨੇ …
Punjab Post Daily Online Newspaper & Print Media