ਸੰਦੌੜ, 11 ਜੁਲਾਈ (ਹਰਮਿੰਦਰ ਸਿੰਘ ਭੱਟ) – ਪੰਜਾਬ ਵਿਚ ਵੱਸਦੇ ਪੰਜਾਬੀ ਖ਼ਾਸ ਕਰ ਕੇ ਸਿੱਖ ਕੌਮ ਵਿਚ ਹਰੇਕ ਵਰਗ ਅਤੇ ਧਰਮ ਦੇ ਲੋਕਾਂ ਦਾ ਸਤਿਕਾਰ ਕਰਨਾ ਵਿਰਸੇ ਵਿਚ ਮਿਲੀ ਬੇਸ਼ਕੀਮਤੀ ਸੌਗਾਤ ਹੈ, ਜਿਸ ਦੀ ਬਰਕਰਾਰ ਸ਼ਾਂਤੀ ਅਤੇ ਪਿਆਰ ਨੂੰ ਨਾ ਬਰਦਾਸ਼ਤ ਕਰਨ ਵਾਲੇ ਅਨਸਰ ਖ਼ਾਸਕਰ ਸਿਆਸੀ ਲੀਡਰ ਆਪਣੀ ਫੋਕੀ ਵਾਹ-ਵਾਹ ਖੱਟਣ ਲਈ ਅਣਭੋਲ ਜਨਤਾ ਨੂੰ ਭੜਕਾ ਕੇ ਇਨਸਾਨੀਅਤ ਦੇ ਦੁਸ਼ਮਣਾਂ ਦਾ ਸਾਥ ਦੇ ਕੇ ਮਾਹੌਲ ਨੂੰ ਖ਼ਰਾਬ ਕਰ ਰਹੇ ਹਨ ਇਹਨਾਂ ਸ਼ਬਦਾਂ ਪ੍ਰਗਟਾਵਾ ਪ੍ਰਸਿੱਧ ਧਾਰਮਿਕ ਗੀਤਾਂ ਦੇ ਗੀਤਕਾਰ ਅਤੇ ਗਾਇਕ ਲੱਖਾ ਸਿੰਘ ਚੂਹੜਚੱਕ ਨੇ ਇੱਕ ਧਾਰਮਿਕ ਸਮਾਗਮ ਤੋਂ ਬਾਅਦ ਸੰਦੌੜ ਵਿਖੇ ਪੱਤਰਕਾਰਾਂ ਨਾਲ ਕੀਤਾ। ਉਨ੍ਹਾਂ ਕਿਹਾ ਕਿ ਅਜੋਕੀਆਂ ਸਰਕਾਰਾਂ ਵੱਲੋਂ ਆਪਣੇ ਹੱਕ ਮੰਗ ਰਹੇ ਲੋਕਾਂ ਖ਼ਾਸਕਰ ਨੰਨ੍ਹੀ ਛਾਂ ਦਾ ਹੋਕਾ ਲਾਉਣ ਵਾਲੀ ਸਰਕਾਰ ਹੀ ਨੰਨ੍ਹੀਆਂ ਛਾਵਾਂ ਤੇ ਡਾਂਗਾਂ ਅਤੇ ਹੋਰ ਕਈ ਤਰਾਂ ਦੇ ਹੋ ਰਹੇ ਤਸ਼ੱਦਦ ਤੋਂ ਜਾਣੂੰ ਹੋ ਕੇ ਵੀ ਪਾਸਾ ਵੱਟ ਕੇ ਆਪਣੇ ਉੱਚੇ ਅਹੁਦਿਆਂ ਦਾ ਅਨੰਦ ਮਾਣ ਰਹੀਆਂ ਹਨ।ਉਨ੍ਹਾਂ ਕਿਹਾ ਕਿ ਇਹਨਾਂ ਲੀਡਰਾਂ ਦੇ ਆਪਣੇ ਰਿਸ਼ਤੇਦਾਰ ਅਤੇ ਦੋਸਤ ਮਿੱਤਰਾਂ ਵੀ ਨਿਧੜਕ ਹੋ ਕੇ ਆਪਣੀਆਂ ਮਨਮਾਨੀਆਂ ਕਰ ਰਹੇ ਹਨ।ਉਨ੍ਹਾਂ ਸਮੂਹ ਲੁਕਾਈ ਨੂੰ ਅਪੀਲ ਕੀਤੀ ਕਿ ਹੁਣ ਸਮਾਂ ਇੱਕਜੁੱਟ ਹੋ ਕੇ ਜ਼ਾਲਮ ਸਰਕਾਰਾਂ ਦੀਆਂ ਮਾਰੂ ਨੀਤੀਆਂ ਪ੍ਰਤੀ ਸਖ਼ਤੀ ਨਾਲ ਆਵਾਜ਼ ਨੂੰ ਬੁਲੰਦ ਕਰਨ ਦੀ ਅਤੇ ਉਨ੍ਹਾਂ ਸੁਰਮਿਆਂ ਦੀਆਂ ਸੋਚਾਂ ਤੇ ਪਹਿਰਾ ਅਤੇ ਸਾਥ ਦੇਣ ਦੀ ਜੋ ਆਪਣੇ ਨਿਰੋਏ ਸਮਾਜ ਦੀ ਸੁਪਨਿਆਂ ਨੂੰ ਸਾਕਾਰ ਆਪਣੀ ਕੁਰਬਾਨੀ ਦੇ ਕੇ ਕਰਨਾ ਚਾਹੁੰਦੇ ਹਨ।
Check Also
ਸਿਹਤ ਵਿਭਾਗ ਵੱਲੋਂ ਪਲਸ ਪੋਲੀਓ ਮੁਹਿੰਮ ਦੀ ਸ਼ੁਰੂੂਆਤ
ਨੰਨ੍ਹੇ ਬੱਚਿਆਂ ਨੂੰ ਪੋਲੀਓ ਦੀਆਂ ਬੂੰਦਾਂ ਪਿਲਾ ਕੇ ਕੀਤਾ ਆਗਾਜ਼ ਅੰਮ੍ਰਿਤਸਰ, 28 ਜੂਨ (ਜਗਦੀਪ ਸਿੰਘ) …
Punjab Post Daily Online Newspaper & Print Media