ਸੱਤ੍ਹਾਧਾਰੀ ਪਾਰਟੀ ਦੇ ਆਗੂਆਂ ਦੇ ਅਸ਼ੀਰਵਾਦ ਨਾਲ ਹੋ ਰਹੀ ਮਾਈਨਿੰਗ
ਹੁਸ਼ਿਆਰਪੁਰ, 11 ਜੁਲਾਈ (ਸਤਵਿੰਦਰ ਸਿੰਘ)- ਜਿਲਾ ਹੁਸ਼ਿਆਰਪੁਰ ਵਿੱਚ ਨਜਾਇਜ ਮਾਈਨਿੰਗ ਦਾ ਕਾਰੋਬਾਰ ਵੱਡੇ ਪੱਧਰ ਤੇ ਚੱਲਣ ਕਰਕੇ ਹੁਣ ਇਹ ਵਿਵਾਦਾਂ ਦੇ ਘੇਰੇ ਵਿੱਚ ਹੈ। ਜਿਸ ਦੇ ਕਾਰਣ ਹਲਕਾ ਸ਼ਾਮਚੋਰਾਸੀ ਦੀ ਅਕਾਲੀ ਵਿਧਾਇਕ ਤੇ ਉਸ ਦੇ ਪੁੱਤਰ ਦਾ ਨਾਮ ਉਛਲਿਆ ਹੈ। ਜਿਸ ਨਾਲ ਹੁਸ਼ਿਆਰਪੁਰ ਦੀ ਸਿਆਸਤ ਵਿੱਚ ਭੁਚਾਲ ਆ ਗਿਆ ਹੈ। ਹੁਣ ਰਾਜਨੀਤਕ ਪਾਰਟੀਆਂ ਨੇ ਉਕਤ ਅਕਾਲੀ ਵਿਧਾਇਕ ਕੋਲੋ ਅਸਤੀਫੇ ਦੀ ਮੰਗ ਤੇ ਸੀ.ਬੀ.ਆਈ. ਦੀ ਜਾਂਚ ਦੀ ਮੰਗ ਸਰਕਾਰ ਕੋਲੋ ਕੀਤੀ ਹੈ।ਇਸੇ ਤਰਾਂ ਦਾ ਇੱਕ ਹੋਰ ਨਜਾਇਜ ਮਾਈਨਿੰਗ ਦੀ ਸਨਸਨੀ ਖੇਜ ਮਾਮਲਾ ਸਾਹਮਣੇ ਆਇਆ ਹੈ। ਜਿਸ ਨੂੰ ਸਥਾਨਕ ਭਾਜਪਾ ਆਗੂਆਂ ਦਾ ਅਸ਼ੀਰਵਾਦ ਪ੍ਰਾਪਤ ਹੈ। ਜਦੋ ਪੱਤਰਕਾਰਾਂ ਨੂੰ ਹੁਸ਼ਿਆਰਪੁਰ ਦੇ ਨਾਲ ਲਗਦੇ ਪਿੰਡ ਬੱਸੀ ਗੁਲਾਮ ਹੁਸੈਨ ਦੇ ਨਿਵਾਸੀ ਮਨਜੀਤ ਲਾਲ ਨਾਂ ਦੇ ਵਿਅਕਤੀ ਨੇ ਦਸਿਆ ਕਿ ਉਸ ਦੀ ਤਿੰਨ ਕਿਲੇ ਜਮੀਨ ਪਿੰਡ ਦੇ ਨਾਲ ਲਗਦੇ ਚੋ ਵਿੱਚ ਹੈ। ਉਸ ਦੇ ਨਾਲ ਲਗਦੀ ਜਮੀਨ ਕਿਸੇ ਹੋਰ ਦੀ ਹੈ, ਉਸ ਵਿੱਚ ਧੜਲੇ ਨਾਲ ਬੇਖੋਫ ਹੋ ਕੇ ਲੰਬੇ ਸਮੇ ਤੋ ਮਾਇਨੰਗ ਹੋ ਰਹੀ ਹੈ। ਜੋ ਤੜਕੇ ਚਾਰ ਵਜੇ ਤੋ ਸ਼ੁਰੂ ਹੋ ਜਾਂਦੀ ਹੈ।ਇਸ ਮਾਮਲੇ ਵਿੱਚ ਜਿਲਾ ਪ੍ਰਸਾਸ਼ਨ ਵੀ ਕੁੰਭ ਕਰਨ ਦੀ ਨੀਦ ਵਿੱਚ ਸੁੱਤਾ ਪਿਆ ਹੈ, ਕੋਈ ਕੁਝ ਨਹੀ ਕਰ ਰਿਹਾ। ਜਿਸ ਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ। ਮਾਇਨਿੰਗ ਕਰਨ ਦੇ ਨਾਲ 20 ਤੋ 30 ਫੁੱਟ ਤੱਕ ਡੂੰਘੀ ਖੁਦਾਈ ਹੋ ਚੁੱਕੀ ਹੈ। ਰੋਜਾਨਾ 40 ਤੋ 50 ਟਰੈਕਟਰ ਟਰਾਲੀਆਂ ਰੇਤਾਂ ਦੀਆਂ ਕੱਢੀਆਂ ਜਾਂਦੀਆਂ ਹਨ।ਜਿਸ ਦੇ ਨਾਲ ਪਿੰਡ ਨੂੰ ਬਰਸਾਤ ਦੇ ਦਿਨਾਂ ਵਿੱਚ ਭਾਰੀ ਨੁਕਸਾਨ ਹੋ ਸਕਦਾ ਹੈ। ਉਸ ਨੇ ਦਸਿਆ ਕਿ ਮਾਈਨਿੰਗ ਕਰਨ ਵਾਲਾ ਵਿਅਕਤੀ ਬਿੱਲਾ ਪੁੱਤਰ ਗੁਲਜਾਰ ਸਿੰਘ ਜਿਸ ਦੇ ਭਾਜਪਾ ਦੇ ਨੇਤਾਵਾਂ ਨਾਲ ਸਬੰਧ ਹਨ, ਤੇ ਪਿੰਡ ਦਾ ਸਰਪੰਚ ਵੀ ਭਾਜਪਾ ਦੇ ਇੱਕ ਗੁੱਟ ਨਾਲ ਸਬੰਧ ਰੱਖਦਾ ਹੈ।
ਜਦੋ ਪੱਤਰਕਾਰਾਂ ਨੇ ਪੜਤਾਲ ਕਰਨ ਲਈ ਪਿੰਡ ਦਾ ਦੋਰਾ ਕੀਤਾ ਤਾਂ ਦੇਖਣ ਵਿੱਚ ਆਇਆ ਕਿ ਪਿੰਡ ਦੇ ਲੋਕ ਹੋ ਰਹੀ ਮਾਇਨਿੰਗ ਤੋ ਬੇਹੱਦ ਦੁੱਖੀ ਹਨ।ਕਿਸੇ ਦੇ ਖੋਫ ਕਾਰਣ ਖੁੱਲ ਕੇ ਗੱਲ ਕਰਨ ਤੋ ਕਤਰਾਂਦੇ ਹਨ।ਮੋਕੇ ਤੇ ਪੱਤਰਕਾਰਾਂ ਨੂੰ ਦੇਖ ਕੇ ਮਾਈਨਿੰਗ ਕਰ ਰਹੇ ਲੋਕ ਟਰੈਕਟਰ ਟਰਾਲੀਆਂ ਨੂੰ ਲੈਕੇ ਭੱਜ ਉਠੇ। ਜਦੋ ਇਸ ਸੰਬਧ ਵਿੱਚ ਪਿੰਡ ਦੇ ਸਰਪੰਚ ਪ੍ਰੇਮ ਭਾਰਦਵਾਜ ਜੋ ਕਿ ਭਾਜਪਾ ਦੇ ਇੱਕ ਗੁੱਟ ਨਾਲ ਸੰਬਧ ਰੱਖਦਾ ਹੈ, ਨਾਲ ਗੱਲਬਾਤ ਕੀਤੀ ਗਈ ਤਾਂ ਉਸ ਨੇ ਦਸਿਆ ਕਿ ਜਿਸ ਮਨਜੀਤ ਲਾਲ ਨੇ ਆਪ ਨੂੰ ਸ਼ਿਕਾਇਤ ਕੀਤੀ ਹੈ ਕਿ ਉਹ ਖੁਦ ਆਪਣੀ ਜਮੀਨ ਕਿਸੇ ਨੂੰ ਮਾਈਨਿੰਗ ਕਰਨ ਲਈ ਮੋਟੀ ਰਕਮ ਲੈ ਕੇ ਵੇਚਣਾ ਚਾਹੁੰਦਾ ਹੈ। ਸਰਪੰਚ ਨੇ ਦਸਿਆ ਕਿ ਮਾਈਨਿੰਗ ਕਰਨ ਵਾਲਾ ਵਿਅਕਤੀ ਬਿੱਲਾ ਪੁੱਤਰ ਗੁਲਜਾਰ ਸਿੰਘ ਜੋ ਇਸੇ ਪਿੰਡ ਦਾ ਰਹਿਣ ਵਾਲਾ ਹੈ। ਇਹ ਮਾਈਨਿੰਗ ਪ੍ਰਸਾਸ਼ਨ ਤੇ ਰਾਜਨੀਤਕ ਲੋਕਾਂ ਦੀ ਮਿਲੀ ਭੁਗਤ ਨਾਲ ਹੋ ਰਹੀ ਹੈ।ਉਨਾਂ ਕਿਹਾ ਕਿ ਮੈ ਆਪਣੇ ਤੋਰ ਤੇ ਖੁੱਦ ਇਸ ਹੋ ਰਹੀ ਮਾਇਨਿੰਗ ਨੂੰ ਰੁਕਵਾਇਆ ਪਰ ਕੁਝ ਸਮੇ ਬਾਅਦ ਫਿਰ ਸੁਰੂ ਹੋ ਜਾਂਦੀ ਹੈ। ਉਨਾਂ ਕਿਹਾ ਕਿ ਮਾਈਨਿੰਗ ਹੋਣ ਦੇ ਕਾਰਣ ਕਦੇ ਵੀ ਭਾਰੀ ਬਾਰਿਸ ਹੋਣ ਨਾਲ ਪਿੰਡ ਦਾ ਜਾਨੀ ਮਾਲੀ ਨੁਕਸਾਨ ਹੋ ਸਕਦਾ ਹੈ।
Punjab Post Daily Online Newspaper & Print Media
