
ਸੰਦੌੜ, 14 ਜੁਲਾਈ (ਹਰਮਿੰਦਰ ਸਿੰਘ) – ਸਰਕਾਰੀ ਪ੍ਰਾਇਮਰੀ ਸਕੂਲ ਕਲਿਆਣ ਦੀ ਬਿਲਡਿੰਗ ਦਾ ਲੈਂਟਰ ਟੁੱਟ ਕੇ ਡਿਗਦਾ ਜਾ ਰਿਹਾ ਹੈ, ਜਿਸ ਕਾਰਨ ਉੱਥੋਂ ਦੇ ਸਮੂਹ ਸਟਾਫ਼ ਸਮੇਤ ਕਰੀਬ 250 ਵਿਦਿਆਰਥੀ ਜੋ ਕਿ ਗ਼ਰੀਬ ਵਰਗ ਨਾਲ ਸੰਬੰਧਿਤ ਹਨ ਸਹਿਮ ਵਿਚ ਹਨ। ਬਿਲਡਿੰਗ ਦੀ ਹੋ ਰਹੀ ਖਸਤਾ ਹਾਲਤ ਨੂੰ ਦੇਖਦੇ ਹੋਏ ਇੰਜ ਪ੍ਰਤੀਤ ਹੋ ਰਿਹਾ ਕਿ ਕੋਈ ਵੀ ਵੱਡਾ ਹਾਦਸਾ ਕਦੇ ਵੀ ਹੋ ਸਕਦਾ ਹੈ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਮੁੱਖ ਅਧਿਆਪਕਾ ਸੁਖਵੀਰ ਕੌਰ, ਮੈਡਮ ਰੁਪਿੰਦਰ ਕੌਰ, ਮੈਡਮ ਰਾਜਪਾਲ ਕੌਰ, ਮੈਡਮ ਪਰਮਜੀਤ ਕੌਰ, ਮੈਡਮ ਗੁਰਮੀਤ ਕੌਰ ਅਤੇ ਮਾਸਟਰ ਸਲੀਮ ਨੇ ਦੱਸਿਆ ਕਿ ਸਕੂਲ ਦੇ ਕਮਰਿਆਂ ਵਿਚ ਖ਼ਾਸਕਰ ਬਾਰਸ਼ ਦੇ ਦਿਨਾਂ ਦੌਰਾਨ ਸਕੂਲੀ ਵਿਦਿਆਰਥੀਆਂ ਨੂੰ ਇਨ੍ਹਾਂ ਕਮਰਿਆਂ ਵਿਚ ਪੜਾਉਣਾ ਖ਼ਤਰੇ ਤੋ ਖ਼ਾਲੀ ਨਹੀਂ ਹੈ ਅਤੇ ਨਿੱਕੇ ਵਿਦਿਆਰਥੀਆਂ ਨੂੰ ਬਾਹਰ ਕੜਾਕੇ ਦੀ ਪੈ ਰਹੀ ਧੁੱਪ ਵਿਚ ਵੀ ਪੜਾਉਣਾ ਵਾਜਬ ਨਹੀਂ ਹੈ।ਇਸ ਸੰਬੰਧੀ ਜੱਦੋ ਪੰਚਾਇਤ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸਕੂਲ ਅਤੇ ਗਰਾਮ ਪੰਚਾਇਤ ਵੱਲੋਂ ਇਸ ਗੰਭੀਰ ਸਮੱਸਿਆ ਨੂੰ ਹੱਲ ਕਰਨ ਲਈ ਸਕੂਲ ਦੇ ਉੱਚ ਅਧਿਕਾਰੀਆਂ ਨੂੰ ਅਰਜ਼ੀਆਂ ਭੇਜੀਆਂ ਜਾਣਗੀਆਂ ਤਾਂ ਕਿ ਹੋਣ ਵਾਲੇ ਕੋਈ ਵੱਡੇ ਹਾਦਸੇ ਤੋਂ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਭਵਿੱਖ ਨੂੰ ਬਚਾਇਆ ਜਾ ਸਕੇ। ਇਸ ਮੌਕੇ ਹਰਮੇਲ ਸਿੰਘ, ਅੰਗਰੇਜ਼ ਸਿੰਘ, ਤਰਸੇਮ ਸਿੰਘ ਕਲਿਆਣੀ ਹਾਜਰ ਸਨ।
Check Also
ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ
ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …
Punjab Post Daily Online Newspaper & Print Media