Friday, October 9, 2026

ਮਾਮਲਾ ਦਲਿਤ ਵਿਦਿਆਰਥੀਆਂ ਕੋਲੋ ਪੂਰੀ ਫੀਸ ਲੈਣ ਦਾ

ਪੋਸਟ ਮੈਟ੍ਰਿਕ ਸਕਾਲਰਸ਼ਿਪ ਦਾ ਲਾਭ ਨਹੀ ਦੇ ਰਹੀ ਸਰਕਾਰ-ਰਮੇਸ਼ ਬੋਬੀ

U
U

ਅੰਮ੍ਰਿਤਸਰ, 17 ਜੁਲਾਈ (ਗੁਰਚਰਨ ਸਿੰਘ)  – ਵਾਲਮੀਕਿ ਮਜ੍ਹਬੀ ਸਿੰਘ ਯੁਵਾ ਏਕਤਾ ਫੋਨਡੇਸ਼ਨ ਦੀ ਇੱਕ ਮੀਟਿੰਗ ਭੂਸ਼ਨਪੁਰਾ ਵਿਖੇ ਰਾਸ਼ਟਰੀ ਪ੍ਰਧਾਨ ਰਮੇਸ਼ ਬੋਬੀ ਦੀ ਪ੍ਰਧਾਨਗੀ ਹੇਠ ਹੋਈ ਤੇ ਪੰਜਾਬ ਸਰਕਾਰ ਵੱਲੋ ਚਲਾਈ ਜਾ ਰਹੀ ਪੋਸ਼ਟ ਮੈਟ੍ਰਿਕ ਸਕਾਲਰਸ਼ਿਪ ਨੂੰ ਅੇਸ.ਸੀਫ਼ਬੀ.ਸੀ ਵਿਦਿਆਰਥੀਆ ਨੂੰ ਸਰਕਾਰ ਵੱਲੋ ਪੁਰੀ ਫੀਸ ਮੁਆਫ ਹੋਣ ਦੇ ਕਾਰਨ ਇੱਕ ਵਰਦਾਨ ਸਮਝਿਆ ਜਾਦਾ ਹੈ ।ਪਰ ਅੇਸ.ਸੀਫ਼ਬੀ.ਸੀ ਵਿਦਿਆਰਥੀਆ ਕੋਲੋ ਕਾਲਜ ਤੇ ਯੁਨੀਵਰਸ਼ਿਟੀਜ ਪੁਰੀ ਫੀਸ ਲੈ ਰਹੇ ਹਨ ਜਿਸ ਨਾਲ ਪੁਰੇ ਦਲਿਤ ਸਮਾਜ ਵਿੱਚ ਗੁੱਸੇ ਦੀ ਲਹਿਰ ਹੈ।ਪ੍ਰਧਾਨ ਰਮੇਸ਼ ਬੋਬੀ ਨੇ ਪੰਜਾਬ ਸਰਕਾਰ ਦੀ ਅਲੋਚਨਾ ਕਰਦੇ ਹੋਏ ਕਿਹਾ ਕਿ ਇੱਕ ਪਾਸੇ ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਦਲਿਤ ਸਮਾਜ ਦੀ ਭਲਾਈ ਦੇ ਲਈ ਕਈ ਤਰ੍ਹਾਂ ਦੇ ਵਾਧੇ ਕਰ ਰਹੀ, ਪਰ ਦੁਜੇ ਪਾਸੇ ਦਲਿਤ ਸਮਾਜ ਦੇ ਬੱਚਿਆਂ ਦੀ ਪੜਾਈ ਵਿੱਚ ਰੁਕਵਟ ਪੈਦਾ ਕਰ ਰਹੀ ਹੈ ਤੇ ਦਲਿਤ ਬੱਚਿਆਂ ਦੇ ਕੋਲੋ ਪੁਰੀ ਫੀਸ ਲੈ ਰਹੀ ਹੈ।ਉਨਾ੍ਹ ਕਿਹਾ ਕਿ ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਦਲਿਤ ਵਿਰੋਧੀ ਹੈ ਤੇ ਦਲਿਤ ਵਰਗ ਨੂੰ ਗੁਮਰਾਹ ਕਰ ਰਹੀ ਹੈ।ਉਨਾਂ੍ਹ ਕਿਹਾ ਕਿ ਅਗਰ ਸਰਕਾਰ ਨੇ ਦਲਿਤ ਬੱਚਿਆ ਦੇ ਭਵਿੱਖ ਨੂੰ ਦੇਖਦਿਆ ਜਲਦ ਨੋਟੀਫਿਕੇਸ਼ਨ ਜਾਰੀ ਨਾ ਕੀਤਾ ਤਾਂ ਦਲਿਤ ਸਮਾਜ ਦੀਆ ਸਿਰਮੋਰ ਧਾਰਮਿਕ, ਸਮਾਜਿਕ ਜੱਥੇਬੰਦੀਆ ਮਿਲ ਕੇ ਪੰਜਾਬ ਸਰਕਾਰ ਦੇ ਖਿਲਾਫ ਮੋਰਚਾ ਖੋਲਣਗੀਆਂ ਤੇ ਪੰਜਾਬ ਦਰਕਾਰ ਦੇ ਪੁਤਲੇ ਫੂਕੇੇ ਜਾਣਗੇ।ਇਸ ਮੋਕੇ ਹੋਰਨਾ ਤੋ ਇਲਾਵਾ ਸੰਸਥਾ ਦੇ ਚੇਅਰਮੈਨ ਅਸਵਨੀ ਕੁਮਾਰ, ਅਮਰ, ਗੋਲਡੀ, ਰੋਹਿਤ ਕੁਮਾਰ, ਵਿਨੈ ਪ੍ਰਕਾਸ਼ ਕਾਲੀਆ, ਸੋਨੂ, ਰਾਹੁਲ, ਵਿਜੈ ਕੁਮਾਰ, ਸੰਨੀ, ਸਿਵ, ਹੰਸ਼ ਰਾਜ, ਸੰਦੀਪ ਪਾਟਿਲ, ਬੰਟੀ ਕੁਮਾਰ ਆਦਿ ਮੋਜੂਦ ਸਨ।

Check Also

ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ

ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …

Leave a Reply