Sunday, July 19, 2026

ਬਾਬਾ ਦਲੇਰ ਸਿੰਘ ਖੇੜੀ ਸਾਹਿਬ ਵਾਲਿਆਂ ਨੇ ਕੀਤੀ ਬਾਪੂ ਸੂਰਤ ਸਿੰਘ ਜੀ ਦੀ ਪੂਰਨ ਹਮਾਇਤ

PPN1807201504

ਸੰਦੌੜ, 18 ਜੁਲਾਈ (ਹਰਮਿੰਦਰ ਸਿੰਘ) – ਅਜੋਕੀ ਪੰਥਕ ਅਖਾਉਣ ਵਾਲੀ ਪੰਜਾਬ ਸਰਕਾਰ ਨੇ ਰਾਜ ਕਾਨੂੰਨ ਵਿਚ ਸਿੱਖੀ ਸਿਧਾਂਤਾਂ ਅਤੇ ਧਾਰਮਿਕ ਭਾਵਨਾਵਾਂ ਨੂੰ ਪਹੁੰਚਾਈਆਂ ਜਾ ਰਹੀਆਂ ਠੇਸਾਂ ਨੂੰ ਅਣਦੇਖਾ ਕਰ ਕੇ ਇਹ ਸਿੱਧ ਕਰ ਦਿੱਤਾ ਕਿ ਉਹ ਵੀ ਗੁਰੂ ਨਾਨਕ ਸਾਹਿਬ ਦੀ ਸਿੱਖੀ ਨੂੰ ਖ਼ਤਮ ਕਰਨਾ ਚਾਹੁੰਦੀਆਂ ਹਨ, ਪਰ ਉਹ ਇਹ ਭੁੱਲ ਚੁੱਕੀਆਂ ਹਨ ਕਿ ਜਿਸ ਕੌਮ ਵਿਚ ਅੱਜ ਵੀ 83 ਸਾਲ ਦੇ ਬਜ਼ੁੱਰਗ ਯੋਧੇ ਹਨ ਜੋ ਆਪਣਾ ਆਪ ਸਰਬੱਤ ਦੇ ਭਲੇ ਲਈ ਨਿਛਾਵਰ ਕਰਨ ਲਈ ਤਤਪਰ ਹਨ।ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਗੁਰਦੁਆਰਾ ਗੁਰਪ੍ਰਕਾਸ਼ ਖੇੜੀ ਸਾਹਿਬ ਅਤੇ ਸਰਬੱਤ ਦਾ ਭਲਾ ਸੇਵਾ ਦਲ ਦੇ ਮੁੱਖ ਸੇਵਾਦਾਰ ਸੰਤ ਬਾਬਾ ਦਲੇਰ ਸਿੰਘ ਖ਼ਾਲਸਾ ਨੇ ਬੀਤੇ ਕਈ ਮਹੀਨਿਆਂ ਤੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਬੈਠੇ ਬਾਪੂ ਸੂਰਤ ਸਿੰਘ ਜੀ ਨਾਲ ਮੁਲਾਕਾਤ ਕਰਨ ਉਪਰੰਤ ਵਾਪਸੀ ਵੇਲੇ ਬਾਪੂ ਸੂਰਤ ਸਿੰਘ ਜੀ ਦੀ ਹੋਈ ਨਾਜ਼ੁਕ ਹਾਲਾਤ ਅਤੇ ਸਰਕਾਰ ਦੁਆਰਾ ਉਨ੍ਹਾਂ ਦੇ ਪਿੰਡ ਹਸਨਪੁਰ ਦੀ ਕੀਤੀ ਘੇਰਾਬੰਦੀ ਦੀ ਨਿੰਦਿਆਂ ਕਰਦਿਆਂ ਆਪਣੇ ਜੱਦੀ ਕਸਬੇ ਵਿਖੇ ਪੱਤਰਕਾਰਾਂ ਨਾਲ ਸਾਂਝੇ ਕੀਤੇ ।ਉਨ੍ਹਾਂ ਕਿਹਾ ਕਿ ਧੰਨ ਸਾਹਿਬ ਸ੍ਰੀ ਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਛੇਵੀਂ ਜੋਤ ਮੀਰੀ ਪੀਰੀ ਦੇ ਮਾਲਕ ਸਾਹਿਬ ਸੀz ਗੁਰੂ ਹਰਿ ਗੋਬਿੰਦ ਸਿੰਘ ਮਹਾਰਾਜ ਜੀ ਨੇ ਮੀਰੀ ਤੇ ਪੀਰੀ ਦੀ ਕਿਰਪਾਨ ਧਾਰਨ ਕੀਤੀ ਸੀ ਉਨ੍ਹਾਂ ਦੇ ਪੂਰਨਿਆਂ ਤੇ ਚੱਲਦੇ ਹੋਏ ਅੱਜ ਬਾਪੂ ਸੂਰਤ ਸਿੰਘ ਪੀਰੀ ਦੇ ਰਸਤੇ ਤੇ ਚੱਲਦੇ ਹੋਏ ਮਜ਼ਲੂਮਾਂ ਦੇ ਹਿੱਤਾਂ ਦੀ ਰਾਖੀ ਲਈ ਆਪਣਾ ਆਪ ਕੁਰਬਾਨ ਕਰਨ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਬਾਪੂ ਜੀ ਨੂੰ ਕੁੱਝ ਹੋ ਗਿਆ ਤਾਂ ਉਪਰੰਤ ਜੋ ਵੀ ਮਾਹੌਲ ਹੋਵੇਗਾ, ਉਸ ਦੀ ਜ਼ਿੰਮੇਵਾਰ ਸਰਕਾਰ ਹੀ ਹੋਵੇਗੀ ।ਉਨ੍ਹਾਂ ਸਰਬੱਤ ਲੁਕਾਈ ਨੂੰ ਅਪੀਲ ਕੀਤੀ ਕਿ ਬਾਪੂ ਜੀ ਦੇ ਸੰਘਰਸ਼ ਵਿਚ ਆਪਣਾ ਸਮਰਥਨ ਦੇ ਕੇ ਆਪਣੇ ਪੂਰਨ ਸਿੱਖ ਹੋਣ ਦਾ ਸਬੂਤ ਦੇਣ। ਇਸ ਮੌਕੇ ਉਨ੍ਹਾਂ ਨਾਲ ਦਵਿੰਦਰ ਸਿੰਘ, ਪਰਗਟ ਸਿੰਘ, ਸੁਖਵੀਰ ਸਿੰਘ, ਬਲਜੀਤ ਸਿੰਘ ਅਤੇ ਮਨਜੀਤ ਸਿੰਘ ਜਥੇ ਦੇ ਸੇਵਾਦਾਰ ਹਾਜ਼ਰ ਸਨ।

Check Also

ਖ਼ਾਲਸਾ ਯੂਨੀਵਰਸਿਟੀ ਵਿਖੇ ਰਾਊਂਡਗਲਾਸ ਫਾਊਂਡੇਸ਼ਨ (ਅਮਰੀਕਾ) ਦੇ ਸਹਿਯੋਗ ਨਾਲ ਵਿਸ਼ਵ ਪੱਧਰੀ ਖੇਡ ਸਟੇਡੀਅਮ ਦਾ ਕਾਰਜ਼ ਆਰੰਭ

ਅੰਮ੍ਰਿਤਸਰ, 17 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਖੇਡਾਂ ਦੇ ਵਿਕਾਸ ਨੂੰ ਨਵੀਂ ਦਿਸ਼ਾ ਪ੍ਰਦਾਨ ਕਰਨ …

Leave a Reply