Monday, October 12, 2026

ਹਲਕਾ ਵਿਧਾਇਕ ਵਿਰੁੱਧ ਪਿੰਡ ਬੋਹਜਾ ਵਾਸੀਆਂ ਕੀਤਾ ਪ੍ਰਦਰਸ਼ਨ

12 ਸਾਲ ਬਾਅਦ ਰੂੜੀ ਦੀ ਸੁਣੀ ਜਾਂਦੀ ਹੈ, ਪਰ 20 ਸਾਲ ਬਾਅਦ ਨਹੀ ਸੁਣੀ ਗਈ ਫਿਰਨੀ ਦੀ

PPN1907201502

ਬਟਾਲਾ, 19 ਜੁਲਾਈ (ਨਰਿੰਦਰ ਬਰਨਾਲ) – ਸਰਕਾਰਾਂ ਆਮ ਹੀ ਵਿਕਾਸ ਦੀ ਹਨੇਰੀ ਲਿਆਉਣ ਦੇ ਬਿਆਨ ਜਾਰੀ ਕਰਦੀਆਂ ਹਨ। ਪਰ ਵਿਕਾਸ ਦੀ ਹਨੇਰੀ ਪਿੰਡ ਬੋਹਜਾ ਵੱਲ ਜਰਾ ਭਰ ਵੀ ਨਹੀਂ ਆਈ।ਹਲਕਾ ਵਿਧਾਇਕ ਨੇ ਵੀ ਇਸ ਪਿੰਡ ਦੀ ਫਿਰਨੀ ਵੱਲ ਕੋਈ ਵਿਸ਼ੇਸ਼ ਧਿਆਨ ਨਹੀਂ ਦਿਤਾ। ਜਿਕਰਯੋਗ ਹੈ ਕਿ 20 ਸਾਲ ਤੋ ਪਿੰਡ ਬੋਹਜਾ ਵਾਸੀ ਸਰਕਾਰਾਂ ਤੇ ਆਸਾਂ ਲਾਈ ਬੈਠੇ ਹਨ ਕਿ ਸਾਡੀ ਸਮੱਸਿਆ ਦਾ ਹੱਲ ਹੋਵੇਗਾ।ਪਰ ਕਿਸੇ ਨੇ ਵੋਟਾਂ ਤੋਂ ਬਾਅਦ ਪਿੰਡ ਦੀ ਸਮੱਸਿਆ ਵੱਲ ਕੋਈ ਧਿਆਨ ਨਾ ਦਿਤਾ। ਸਕੂਲ ਜਾਣ ਵਾਲੇ ਵਿਦਿਆਰਥੀਆਂ ਵਾਸਤੇ ਬੜੀ ਮੁਸ਼ਕਿਲ ਹੈ ਪਿੰਡ ਫਿਰਨੀ ਤੇ ਪ੍ਰਦਰਸ਼ਨ ਕਾਰੀਆਂ ਵਿੱਚ ਮੰਗਲ ਸਿੰਘ, ਜਗਦੇਵ ਸਿੰਘ, ਜਗਜੀਤ ਸਿੰਘ, ਬਲਦੇਵ ਸਿੰਘ, ਸੰਨੀ, ਗੁਰਬਚਨ ਸਿੰਘ, ਸੁਖਦੇਵ ਸਿੰਘ,ਜਸਬੀਰ ਕੌਰ, ਬਲਵਿੰਦਰ ਕੌਰ, ਲਖਵਿੰਦਰ ਕੌਰ, ਗੁਰਪ੍ਰੀਤ ਸਿੰਘ ਆਦਿ ਨੇ ਦੱਸਿਆ ਰਾਹਗੀਰਾਂ ਨੂੰ ਬਹੁਤ ਹੀ ਮੁਸ਼ਕਿਲਾਂ ਦਾ ਸਾਹਮਣਾਂ ਕਰਨ ਪੈਦਾ ਹੈ, ਪਿੰਡ ਵਾਸੀਆਂ ਨੇ ਖੁਦ ਪੈਸੇ ਇਕੱਤਰ ਕਰਕੇ ਤਿੰਨ ਤਿੰਨ ਫੁੱਟ ਮਿਤੀ ਦੀ ਪਵਾਈ ਹੈ।ਹਲਕਾ ਵਿਧਾਇਕ ਸ੍ਰੀ ਦੇਸ ਰਾਜ ਧੁੱਗਾ ਪਾਸੋਂ ਪਿੰਡ ਬੋਹਜਾ ਵਾਸੀਆਂ ਮੰਗ ਕੀਤੀ ਕਿ ਇਸ ਫਿਰਨੀ ਨੂੰ ਪੱਕਿਆਂ ਕਰਨ ਵਾਸਤੇ ਤੁਰੰਤ ਕਾਰਵਾਂਈ ਕੀਤੀ ਜਾਵੇ।

Check Also

`ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਕੈਬਨਿਟ ਮੰਤਰੀ ਈ.ਟੀ.ਓ ਨੇ ਲਾਲ ਡੋਰੇ ਅਧੀਨ ਆਉਂਦੀਆਂ ਜਾਇਦਾਦਾਂ ਦੇ ਮਾਲਕਾਂ ਨੂੰ ਵੰਡੇ ਮਾਲਕੀ ਕਾਰਡ

ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਘ) – ‘ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਲੋਕ ਨਿਰਮਾਣ ਮੰਤਰੀ …

Leave a Reply