Tuesday, March 24, 2026

ਗੁਰਪ੍ਰੀਤ ਸਿੰਘ ਕਾਲਾ ਨੰਗਲ ਵੱਲੋਂ ਮੁਸਕਾਨ ਕਲੱਬ ਬਟਾਲਾ ਨੂੰ ਇੱਕ ਲੱਖ ਰੁਪਏ ਦੀ ਭੇਟ

ਲੋਕ ਭਲਾਈ ਕੰਮਾਂ ਵਾਸਤੇ ਵਰਤੇ ਜਾਣਗੇ ਇੱਕ ਲੱਖ ਰੁਪਏ-ਲਾਇਨ ਡਾ. ਰੰਧਾਵਾ

PPN1907201503
ਬਟਾਲਾ, 19 ਜੁਲਾਈ (ਨਰਿੰਦਰ ਬਰਨਾਲ) – ਵਿਸ਼ਵ ਪ੍ਰਸਿਧ ਸੰਸਥਾ ਲਾਇੰਨਜ਼ ਕਲੱਬ ੩੨੧-ਡੀ ਦੀ ਇਕਾਈ ਮੁਸਕਾਨ ਕਲੱਬ ਬਟਾਲਾ ੩੨੧-ਡੀ ਵੱਲੋ ਨਵ ਨਿਯੁਕਤ ਵਾਇਸ ਡਿਸਟ੍ਰਿਕ ਗਵਰਨਰ-2 ਦੀ ਬਟਾਲਾ ਵਿਖੇ ਫੇਰੀ ਦਾ ਮੁਸਕਾਨ ਕਲੱਬ ਬਟਾਲਾ ਦੇ ਲਾਇਨ ਮੈਂਬਰਾਂ ਵੱਲੋ ਭਰਵਾਂ ਸਵਾਗਤ ਕੀਤਾ ਗਿਆ।ਵੰਡਰ ਹੋਟਲ ਬਟਾਲਾ ਵਿਖੇ ਆਯੋਜਿਤ ਸਮਾਗਮ ਵਿੱਚ ਭਰਵੀਂ ਗਿਣਤੀ ਵਿੱਚ ਸੰਬੋਧਨ ਕਰਦਿਆਂ ਸਵਰਨ ਸਿੰਘ ਖਾਲਸਾ 321-ਡੀ ਨੇ ਕਿਹਾ ਵਿਸ਼ਵ ਪੱਧਰ ਦੇ ਲਾਇੰਨਜ਼ ਕਲੱਬਾ ਲੋਕ ਭਲਾਈ ਹਿੱਤ ਸੇਵਾ ਦੇ ਕਾਰਜ ਕਰ ਰਹੀਆਂ ਹਨ। ਸੇਵਾ ਭਾਵਨਾ ਨਾਲ ਮਿਹਨਤ ਕਰ ਰਹੀਆਂ ਕਲੱਬਾਂ ਬਿੰਨਾਂ ਭੇਦ ਭਾਵ ਦੇ ਆਪਣੇ ਫਰਜ਼ ਨਿਭਾਅ ਰਹੀਆਂ ਹਨ ਤੇ ਸਾਰਿਆਂ ਨੂੰ ਲੋਕ ਭਲਾਈ ਦੇ ਖੇਤਰ ਵਿਚ ਇੱਕ ਜੁੱਟ ਹੋ ਕੇ ਕੰਮ ਕਰਨੇ ਚਾਹੀਦੇ ਹਨ।ਇਸ ਮੌਕੇ ਸz. ਸਵਰਨ ਸਿੰਘ ਖਾਲਸਾ ਤੇ ਉਹਨਾ ਦੀ ਧਰਮ ਪਤਨੀ ਦਾ ਫੁੱਲਾਂ ਦੇ ਹਾਰਾਂ ਤੇ ਸਨਮਾਨ ਚਿੰਨ ਦੇ ਕੇ ਸਨਮਾਨ ਕੀਤਾ ਗਿਆ। ਇਸ ਸਮਾਗਮ ਦੌਰਾਨ ਉਘੇ ਸਮਾਜ ਸੇਵੀ ਤੇ ਲਇੰਨਜ਼ ਕਲੱਬ ਬਟਾਲਾ ਦੇ ਮੈਂਬਰ ਲਾਇੰਨ ਸz. ਗੁਰਪ੍ਰੀਤ ਸਿੰਘ ਕਾਲਾ ਨੰਗਲ ਮੁਸਕਾਨ ਕਲੱਬ ਬਟਾਲਾ ਨੂੰ ਲੋਕ ਭਲਾਈ ਕਾਰਜਾਂ ਵਾਸਤੇ ਇੱਕ ਲੱਖ ਰੁਪਏ ਦਾ ਚੈੱਕ ਭੇਟ ਕੀਤਾ ਗਿਆ।ਬਟਾਲਾ ਦੀ ਨਵੀ ਨਿਯੂਕਤ ਕਮੇਟੀ ਨੂੰ ਕਲੱਬ ਦੀਆਂ ਪਿੰਨਾਂ ਲਗਾ ਕੇ ਸਨਮਾਨਿਤ ਕੀਤਾ ਗਿਆ, ਨਵੀ ਕਮੇਟੀ ਵਿੱਚ ਪ੍ਰਧਾਨ ਡਾ. ਰਣਜੀਤ ਸਿੰਘ ਰੰਧਾਵਾ, ਲਖਵਿੰਦਰ ਸਿੰਘ, ਦਵਿੰਦਰ ਸਿੰਘ , ਬਖਸਿੰਦਰ ਸਿੰਘ , ਨਰਿੰਦਰ ਸਿੰਘ ਭੂਮਿਕਾ ਨਿਭਾਂਉਣਗੇ।
ਇਸ ਮੌਕੇ ਲਾਂਇੰਨ ਭਾਰਤ ਭੂਸ਼ਨ ਨੂੰ ਜੋਨ ਚੇਅਰਮੈਨ ਨਿਯੁੱਕਤ ਕੀਤਾ ਗਿਆ।ਭਰਵੇਂ ਇਕੱਠ ਵਿਚ ਸ੍ਰੀ ਲਾਇਨ ਮੱਲੀ, ਡਾ. ਰਣਜੀਤ ਸਿੰਘ ਪ੍ਰਧਾਨ, ਹਰਭਜਨ ਸਿੰਘ ਸੇਖੋਂ ਚਾਰਟਡ ਪ੍ਰੈਜੀਡੈਂਟ, ਬਲਦੇਵ ਸਿੰਘ ਬੁੱਟਰ, ਪ੍ਰਿੰਸੀਪਲ ਦਵਿੰਦਰ ਸਿੰਘ, ਬਲਕਾਰ ਸਿੰਘ, ਨਰਿੰਦਰ ਸਿੰਘ ਸੰਧੂ, ਡਾ ਗੁਰਪ੍ਰੀਤ ਸਿੰਘ, ਅਰਸ਼ਦੀਪ ਸਿੰਘ ਕਾਹਲੋ, ਗੁਰਪ੍ਰੀਤ ਸਿੰਘ ਕਾਲਾ ਨੰਗਲ, ਲਖਵਿੰਦਰ ਸਿੰਘ ਢਿਲੋਂ, ਸੁਮਨ ਬਾਲਾ ਆਦਿ ਮੈਂਬਰ ਹਾਜ਼ਰ ਸਨ।

Check Also

ਖਾਲਸਾ ਕਾਲਜ ਨਰਸਿੰਗ ਵਿਖੇ ਸਹੁੰ ਚੁੱਕ ਸਮਾਰੋਹ ਕਰਵਾਇਆ

ਅੰਮ੍ਰਿਤਸਰ, 24 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਨਰਸਿੰਗ ਵਿਖੇ ਵਿਦਿਆਰਥੀਆਂ ਦੇ ਨਵੇਂ …

Leave a Reply