
ਸੰਦੌੜ, 19 ਜੁਲਾਈ (ਹਰਮਿੰਦਰ ਸਿੰਘ) – ਇਥੋਂ ਨੇੜਲੇ ਪਿੰਡ ਖੁਰਦ ਦੇ ਮਾਡਰਨ ਕਾਲਜ ਸੰਭਵ ਫਾਊਂਡੇਸਨ ਦੇ ਉਪਰਾਲੇ ਸਦਕਾ ਇੱਕ ਘੰਟੇ ਵਿੱਚ ਇੱਕ ਇੱਕ ਕਰੋੜ ਬੂਟੇ ਲਗਾਉਣ ਦੇ ਮਿਸ਼ਨ ਵਿੱਚ ਸ਼ਾਮਿਲ ਹੋਇਆ।ਇਸ ਸਬੰਧੀ ਜਾਣਕਾਰੀ ਦਿੰਦਿਆਂ ਮਾਡਰਨ ਕਾਲਜ ਖੁਰਦ ਦੇ ਪ੍ਰਿੰਸੀਪਲ ਮੈਡਮ ਗੀਤਿਕਾ ਨੇ ਦੱਸਿਆ ਕਿ ਸੰਭਵ ਫਾਊਡੇਸਨ ਵੱਲੋਂ ਭੇਜੇ ਗਏ ਵੱਖ-ਵੱਖ ਪ੍ਰਕਾਰ ਦੇ 500 ਬੂਟੇ ਕਾਲਜ ਦੇ ਸਮੂਹ ਸਟਾਫ ਅਤੇ ਵਿਦਿਆਰਥੀਆ ਨੇ ਬੜੇ ਉਤਸ਼ਾਹ ਤੇ ਲਗਨ ਨਾਲ ਇੱਕ ਘੰਟੇ ਵਿੱਚ ਲਗਾਏ ਗਏ।ਉਹਨਾਂ ਕਿਹਾ ਕਿ ਇਹ ਬੂਟੇ ਲਗਾਉਣ ਦਾ ਉਪਰਾਲਾ ਵਾਤਾਵਰਣ ਨੂੰ ਸ਼ੁੱਧ ਤੇ ਸਾਫ ਸੁਥਰਾ ਰੱਖਣ ਲਈ ਕੀਤਾ ਹੈ। ਇਸ ਮੋਕੇ ਸਕੂਲ ਦੇ ਸਾਰੇ ਸਟਾਫ ਅਤੇ ਵਿਦਿਆਰਥੀਆਂ ਨੇ ਪ੍ਰਣ ਕੀਤਾ ਕਿ ਵਾਤਾਵਰਣ ਨੂੰ ਸ਼ੁੱਧ ਰੱਖਣ ਲਈ ਉਹ ਹਰ ਉਪਰਾਲਾ ਕਰਦੇ ਰਹਿਣਗੇ।ਇਸ ਸਮੇਂ ਪ੍ਰੋ. ਸਿੰਦਰਪਾਲ ਕੌਰ, ਪ੍ਰੋ. ਹਰਪੀ੍ਰਤ ਕੌਰ, ਪ੍ਰੋ. ਸਨਦੀਪ ਕੌਰ, ਅਮਨਦੀਪ ਕੌਰ, ਪ੍ਰੋ. ਮੀਨਾਕਸ਼ੀ, ਪ੍ਰੋ. ਅਮਨਦੀਪ ਕੌਰ, ਪ੍ਰੋ. ਤਰਨਜੀਤ ਕੌਰ, ਪ੍ਰੋ. ਸਰਬਜੀਤ ਕੌਰ, ਪ੍ਰੋ. ਸ਼ਰਨਜੀਤ ਕੌਰ, ਪ੍ਰੋ. ਪੂਨਮ ਸਿੰਗਲਾ, ਪ੍ਰੋ. ਸਖਦੀਪ ਕੌਰ ਅਤੇ ਪਰਵਿੰਦਰ ਸਿੰਘ ਆਦਿ ਸ਼ਾਮਲ ਸਨ।
Check Also
ਖਾਲਸਾ ਕਾਲਜ ਵਿਖੇ ‘ਐਨ.ਪੀ.ਟੀ.ਈ.ਐਲ ਜਾਗਰੂਕਤਾ ਵਰਕਸ਼ਾਪ’ ਕਰਵਾਈ ਗਈ
ਅੰਮ੍ਰਿਤਸਰ, 11 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵੱਲੋਂ ਆਈ.ਆਈ.ਟੀ ਕਾਨਪੁਰ ਦੇ ਸਹਿਯੋਗ ਨਾਲ …
Punjab Post Daily Online Newspaper & Print Media