Wednesday, October 14, 2026

ਰੌਟਰੀ ਕਲੱਬ ਅੰਮ੍ਰਿਤਸਰ ਸੈਂਟਰਲ ਨੇ ਲਗਾਇਆ ਬਲੱਡ ਚੈਕਅੱਪ ਕੈਂਪ

ਚਾਈਲਡ ਕੇਅਰ ਚੈਕਅੱਪ ਕੈਂਪ ਤੇ ਨਸ਼ਿਆਂ ਖਿਲਾਫ ਜਲਦ ਹੋਣਗੇ ਸੈਮੀਨਾਰ – ਪਠਾਨੀਆ

PPN1907201512
ਛੇਹਰਟਾ, 19 ਜੁਲਾਈ (ਪ.ਪ) – ਰੌਟਰੀ ਕਲੱਬ ਅੰਮ੍ਰਿਤਸਰ ਸੈਟਰਲ ਵਲੋਂ ਪ੍ਰਧਾਨ ਰਵਿੰਦਰ ਪਠਾਨੀਆਂ ਤੇ ਸਕੱਤਰ ਰਾਕੇਸ਼ ਕਪੂਰ ਦੀ ਅਗਵਾਈ ਹੇਠ ਤੁਲੀ ਡਾਇਗਨੌਸਟਿਕ ਸੈਂਟਰ ਵਿਖੇ ਫ੍ਰੀ ਬਲੱਡ ਚੈਕਅੱਪ ਕੈਂਪ ਲਗਾਇਆ ਗਿਆ, ਜਿਸ ਦੌਰਾਨ ਸੈਂਟਰ ਦੇ ਪ੍ਰੌਜੈਕਟ ਚੇਅਰਮੈਨ ਦਲੀਪ ਤੁਲੀ ਤੇ ਉਨਾਂ ਦੀ ਟੀਮ ਵਲੋਂ ਕਰੀਬ 200 ਵਿਅਕਤੀਆਂ ਦੇੇ ਖੁਨ ਦੀ ਜਾਂਚ ਕੀਤੀ ਕੀਤੀ ਗਈ।ਇਸ ਮੋਕੇ ਪ੍ਰਧਾਨ ਰਵਿੰਦਰ ਪਠਾਨੀਆਂ ਨੇ ਕਿਹਾ ਕਿ ਰੌਟਰੀ ਕਲੱਬ ਵਲੋਂ ਸਮੇਂ-ਸਮੇਂ ‘ਤੇ ਅਜਿਹੇ ਕੈਂਪਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ, ਜੋ ਕਿ ਲਗਾਤਾਰ ਜਾਰੀ ਰਹੇਗਾ। ਉਨਾਂ ਕਿਹਾ ਕਿ ਰੌਟਰੀ ਕਲੱਬ ਗਰੀਬਾਂ ਤੇ ਮਜਲੂਮਾਂ ਦੇ ਹੱਕਾਂ ਅਧਿਕਾਰਾਂ ਤੇ ਉਨਾਂ ਨੂੰ ਇਨਸਾਫ ਦਿਵਾਉਣ ਲਈ ਵਚਨਬੱਧ ਹੈ। ਉਨਾਂ ਕਿਹਾ ਕਿ ਪਿੰਡਾਂ ਤੇ ਸ਼ਹਿਰਾਂ ਦੇ ਸਕੂਲ਼ਾਂ ਵਿਚ ਜਲਦ ਹੀ ਚਾਈਲਡ ਕੇਅਰ ਚੈਕਅੱਪ ਕੈਂਪ ਤੇ ਨਸ਼ਿਆਂ ਖਿਲਾਫ ਸੈਮੀਨਾਰਾਂ ਦਾ ਆਯੋਜਨ ਕੀਤੇ ਜਾਣਗੇ। ਇਸ ਮੋਕੇ ਪ੍ਰੌਜੈਕਟ ਅਡਵਾਈਜਰ ਡਾਕਟਰ ਸਰੀਨ ਚੌਹਾਨ, ਡਾ. ਨਰੇਸ਼ ਗਰੋਵਰ, ਏਪੀ ਬੱਤਰਾ, ਰਾਜੇਸ਼ ਖੰਨਾਂ, ਪੰਕਜ ਖੰਨਾ, ਰਾਜੇਸ਼ ਅਰੋੜਾ, ਪ੍ਰਵੀਨ ਮਹਿਰਾ, ਵਿਪਨ ਮਹਿਰਾ, ਐਚ.ਐਸ ਬੱਗਾ, ਹਰਮਿੰਦਰ ਸਿੰਘ, ਹੈਪੀ, ਐਡਵੋਕੇਟ ਐਸਐਸ ਬੱਤਰਾ, ਪਵਨ ਕਪੂਰ ਆਦਿ ਹਾਜਰ ਸਨ।

Check Also

ਖਾਲਸਾ ਕਾਲਜ ਵਿਖੇ ‘ਐਨ.ਪੀ.ਟੀ.ਈ.ਐਲ ਜਾਗਰੂਕਤਾ ਵਰਕਸ਼ਾਪ’ ਕਰਵਾਈ ਗਈ

ਅੰਮ੍ਰਿਤਸਰ, 11 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵੱਲੋਂ ਆਈ.ਆਈ.ਟੀ ਕਾਨਪੁਰ ਦੇ ਸਹਿਯੋਗ ਨਾਲ …

Leave a Reply