ਪੱਟੀ, 19 ਜੁਲਾਈ (ਅਵਤਾਰ ਸਿੰਘ, ਰਣਜੀਤ ਸਿੰਘ ਮਾਹਲਾ) – ਆਮ ਆਦਮੀ ਪਾਰਟੀ ਵੱਲੋ ਖਡੂਰ ਸਾਹਿਬ ਲੋਕ ਸਭਾ ਵਿੱਚ ਕੋਈ ਵੀ ਅੱਜ ਤੱਕ ਸੈਕਟਰ ਇੰਚਾਰਜ ਨਹੀ ਬਣਾਇਆ ਗਿਆ।ਇਹਨਾਂ ਸਬਦਾਂ ਦਾ ਪ੍ਰਗਟਾਵਾ ਪ੍ਰਵੀਨ ਪ੍ਰਭਾਕਰ ਗੌੜ ਸੈਟਰਲ ਜੋਨ ਅਬਜਰਵਰ ਖਡੂਰ ਸਾਹਿਬ ਨੇ ਕੀਤਾ।ਉਨਾਂ ਕਿਹਾ ਕਿ ਸਰਤਾਜ ਸਿੰਘ ਸੰਧੂ, ਤਰਲੋਕ ਸਿੰਘ, ਗੁਰਤੇਸਵਰ ਬਾਵਾ ਦੀ ਸੈਕਟਰ ਇੰਚਾਰਜ ਦੀ ਖਬਰ ਬਿਲਕੁੱਲ ਗਲਤ ਹੈ।ਪਾਰਟੀ ਇਸ ਦਾ ਖੰਡਨ ਕਰਦੀ ਹੈ।ਕੁੱਝ ਸਮੇਂ ਬਾਅਦ ਕੰਮ ਦੀ ਗੁਣਵਤਾ ਦੇ ਅਧਾਰ ‘ਤੇ ਪਾਰਟੀ ਤਿੰਨਾਂ ਸੈਕਟਰਾਂ ਦੇ ਇਚਾਰਜ ਐਲਾਨੇਗੀ ।ਉਨਾਂ ਕਿਹਾ ਕਿ ਇਸ ਪ੍ਰੈ੍ਰਸ ਨੋਟ ਤੋ ਬਾਅਦ ਅਗਰ ਕੋਈ ਆਪਣੇ ਆਪ ਨੂੰ ਸੈਕਟਰ ਇੰਚਾਰਜ ਦੱਸ ਕੇ ਪਬਲਿਕ ਮੀਟਿੰਗ ਕਰਦਾ ਹੈ ਤਾਂ ਉਹ ਪਾਰਟੀ ਵਿਰੋਧੀ ਗਤੀਵਿਧੀ ਮੰਨੀ ਜਾਵੇਗੀ।
Check Also
ਖਾਲਸਾ ਕਾਲਜ ਵਿਖੇ ‘ਐਨ.ਪੀ.ਟੀ.ਈ.ਐਲ ਜਾਗਰੂਕਤਾ ਵਰਕਸ਼ਾਪ’ ਕਰਵਾਈ ਗਈ
ਅੰਮ੍ਰਿਤਸਰ, 11 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵੱਲੋਂ ਆਈ.ਆਈ.ਟੀ ਕਾਨਪੁਰ ਦੇ ਸਹਿਯੋਗ ਨਾਲ …
Punjab Post Daily Online Newspaper & Print Media