
ਅੰਮ੍ਰਿਤਸਰ, 19 ਜੁਲਾਈ (ਗੁਰਪ੍ਰੀਤ ਸਿੰਘ) – ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਸਰਪ੍ਰਸਤ ਸ੍ਰੀ ਅਸ਼ੋਕ ਸਿੰਘਲ ਦੇ ਫਿਰਕਾਪ੍ਰਸਤੀ ਦੀ ਭਾਵਨਾ ਤਹਿਤ ਦਿੱਤੇ ਬਿਆਨ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ। ਦਫ਼ਤਰ ਤੋਂ ਜਾਰੀ ਪ੍ਰੈਸ ਦੇ ਨਾਮ ਬਿਆਨ ‘ਚ ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਭਾਰਤ ਇਕ ਬਹੁ ਧਰਮੀ ਦੇਸ਼ ਹੈ ਤੇ ਇਹ ਦੇਸ਼ ਹਿੰਦੂ, ਮੁਸਲਿਮ, ਸਿੱਖ, ਇਸਈ ਸਭ ਧਰਮਾਂ ਦਾ ਸਾਂਝਾ ਦੇਸ਼ ਹੈ।ਉਨ੍ਹਾਂ ਕਿਹਾ ਕਿ ਇਸ ਦੀ ਦੂਸਰੇ ਦੇਸ਼ਾਂ ਨਾਲੋਂ ਵਿਲ’ਖਣਤਾ ਇਸ ਲਈ ਹੀ ਹੈ ਕਿ ਇਹ ਸਭ ਧਰਮਾਂ ਦਾ ਸਾਂਝਾ ਗੁਲਦਸਤਾ ਪ੍ਰੋਈ ਬੈਠਾ ਹੈ।
ਯਾਦ ਰਹੇ ਕਿ ਸ੍ਰੀ ਅਸ਼ੋਕ ਸਿੰਘਲ ਨੇ ਇਕ ਸਮਾਗਮ ਵਿੱਚ ਸੰਬੋਧਨ ਕਰਦਿਆਂ 2014 ਦੀਆਂ ਲੋਕ ਸਭਾ ਚੋਣਾਂ ‘ਚ ਭਾਜਪਾ ਗਠਜੋੜ ਦੀ ਜਿੱਤ ਨੂੰ ਦੇਸ਼ ‘ਚ ਇਕ ਕ੍ਰਾਂਤੀ ਦੀ ਸ਼ੁਰੂਆਤ ਕਰਾਰ ਦਿੰਦੇ ਹੋਏ ਕਿਹਾ ਹੈ ਕਿ 2020 ਤੱਕ ਭਾਰਤ ਹਿੰਦੂ ਰਾਸ਼ਟਰ ਬਣ ਜਾਵੇਗਾ ਅਤੇ 2030 ਤੱਕ ਪੂਰੀ ਦੁਨੀਆਂ ਹਿੰਦੂ ਰਾਸ਼ਟਰ ਹੋ ਜਾਵੇਗੀ।ਉਨ੍ਹਾਂ ਕਿਹਾ ਕਿ 2014 ਦੀਆਂ ਚੋਣਾਂ ਵਿੱਚ ਕੇਵਲ ਹਿੰਦੂਆਂ ਨੇ ਵੋਟ ਨਹੀਂ ਦਿ’ਤੀ, ਇਸ ਵਿੱਚ ਦੂਸਰੇ ਧਰਮਾਂ ਦੇ ਲੋਕ ਵੀ ਸ਼ਾਮਲ ਸਨ।ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਕਿਸੇ ਘ’ਟ ਗਿਣਤੀ ਕੌਮ ਨੂੰ ਦਬਾਉਣ ਵਾਲੀ ਗ’ਲ ਕਰਨਾ ਸ੍ਰੀ ਸਿੰਘਲ ਲਈ ਵਾਜ਼ਬ ਨਹੀਂ। ਉਨ੍ਹਾਂ ਕਿਹਾ ਕਿ ਸ੍ਰੀ ਸਿੰਘਲ ਨੇ ਦੇਸ਼ ਹੀ ਨਹੀਂ ਬਲਕਿ ਪੂਰੇ ਵਿਸ਼ਵ ਨੂੰ ਹਿੰਦੂ ਰਾਸ਼ਟਰ ਬਣ ਜਾਣ ਬਾਰੇ ਗ’ਲ ਕਰਕੇ ਵਿਦੇਸ਼ਾਂ ਵਿਵਿੱਚ ਬੈਠੇ ਦੂਸਰੇ ਧਰਮਾਂ ਦੇ ਲੋਕਾਂ ਦੇ ਮਨਾਂ ਨੂੰ ਵੀ ਡੂੰਘੀ ਠੇਸ ਪਹੁੰਚਾਈ ਹੈ।ਉਨ੍ਹਾਂ ਕਿਹਾ ਕਿ ਭਾਰਤ ਦੇਸ਼ ਨੂੰ ਅਜ਼ਾਦ ਕਰਾਉਣ ਵਿੱਚ ਕੇਵਲ ਹਿੰਦੂਆਂ ਦਾ ਹੀ ਨਹੀਂ ਬਲਕਿ ਮੁਸਲਿਮ, ਇਸਾਈ ਅਤੇ ਸਿ’ਖ ਭਾਈਚਾਰੇ ਦਾ ਵੀ ਯੋਗਦਾਨ ਰਿਹਾ ਹੈ, ਬਲਕਿ ਦੇਸ਼ ਨੂੰ ਅਜਾਦ ਕਰਾਉਣ ਵਿੱਚ 80 ਪ੍ਰਤੀਸ਼ਤ ਸਿ’ਖਾਂ ਨੇ ਕੁਰਬਾਨੀ ਦਿੱਤੀ ਹੈ ।
ਉਨ੍ਹਾਂ ਕਿਹਾ ਕਿ ਚਾਹੇ ਕੋਈ ਹਿੰਦੂ ਹੈ ਜਾਂ ਫਿਰ ਕਿਸੇ ਹੋਰ ਧਰਮ ਦਾ ਇਨਸਾਨ ਸਭ ਉਸ ਪ੍ਰਮਾਤਮਾ ਦੇ ਹੀ ਬੰਦੇ ਹਨ ਤੇ ਸ੍ਰੀ ਸਿੰਘਲ ਨੂੰ ਇਹ ਬਿਆਨ ਸੋਚ ਸਮਝ ਕੇ ਦੇਣਾ ਚਾਹੀਦਾ ਸੀ।ਉਨ੍ਹਾਂ ਕਿਹਾ ਕਿ ਸ੍ਰੀ ਅਸ਼ੋਕ ਸਿੰਘਲ ਦੇ ਇਸ ਬਿਆਨ ਵਿਚੋਂ ਫਿਰਕਾਪ੍ਰਸਤੀ ਦੀ ਬੋਅ ਆ ਰਹੀ ਹੈ। ਉਨ੍ਹਾਂ ਕਿਹਾ ਕਿ ਸ੍ਰੀ ਸਿੰਘਲ ਨੇ ਇਹ ਬਿਆਨ ਸਿਰਫ਼ ਆਪਣੇ ਆਕਾਵਾਂ ਨੂੰ ਖੁਸ਼ ਕਰਨ ਲਈ ਦਿੱਤਾ ਹੈ, ਜੋ ਹਾਸੋਹੀਣੀ ਗੱਲ ਹੈ।ਸ੍ਰੀ ਸਿੰਘਲ ਆਪਣੇ ਵੱਲੋਂ ਐਸੇ ਬਿਆਨ ਦਾਗਣ ਤੋਂ ਸੰਕੋਚ ਕਰਨ ਜਿਸ ਨਾਲ ਦੇਸ਼ ਦੀ ਏਕਤਾ ਤੇ ਅਖੰਡਤਾਂ ਤੇ ਬੁਰਾ ਪ੍ਰਭਾਵ ਪੈਂਦਾ ਹੋਵੇ। ਉਨ੍ਹਾਂ ਕਿਹਾ ਕਿ ਭਾਰਤ ਇਕ ਬਹੁ ਧਰਮੀ ਦੇਸ਼ ਹੈ ਤੇ ਇਸ ਦੇਸ਼ ਦਾ ਹਰ ਨਾਗਰਿਕ ਭਾਰਤ ਵਾਸੀ ਹੈ।ਭਾਰਤ ਸਭ ਧਰਮਾਂ ਦਾ ਸਾਂਝਾ ਦੇਸ਼ ਹੈ ਤੇ ਇਹ ਕਿਸੇ ਇਕ ਧਰਮ ਦੀ ਜਾਗੀਰ ਨਹੀਂ।ਦੇਸ਼ ਦੇ ਹਰ ਨੇਤਾ ਦਾ ਇਹ ਨੈਤਿਕ ਫਰਜ਼ ਹੁੰਦਾ ਹੈ ਕਿ ਉਹ ਸਭ ਧਰਮਾਂ ਦਾ ਸਤਿਕਾਰ ਕਰੇ ਤੇ ਸਭ ਨੂੰ ਆਪਣੇ ਨਾਲ ਲੈ ਕੇ ਚ’ਲੇ ਇਸ ਵਿੱਚ ਹੀ ਦੇਸ਼ ਅਤੇ ਉਸ ਵਿਚ ਰਹਿਣ ਵਾਲੀ ਹਰ ਕੌਮ ਦਾ ਭਲਾ ਹੈ, ਪਰ ਪਤਾ ਨਹੀਂ ਕਿ ਸ੍ਰੀ ਸਿੰਘਲ ਐਸੇ ਬੇਹੂਦਾ ਬਿਆਨ ਦਾਗ ਕੇ ਕੀ ਸਾਬਤ ਕਰਨਾ ਚਾਹੁੰਦੇ ਹਨ।ਉਨ੍ਹਾਂ ਕਿਹਾ ਕਿ ਸ੍ਰੀ ਅਸ਼ੋਕ ਸਿੰਘਲ ਅ’ਗੇ ਤੋਂ ਦੂਰ ਅੰਦੇਸ਼ੀ ਅਤੇ ਸੋਚ ਸਮਝ ਕੇ ਬਿਆਨ ਦੇਣ ਤਾਂ ਜੋ ਦੇਸ਼ ਵਿੱਚ ਸ਼ਾਂਤੀ ਬਣੀ ਰਹੇ ਅਤੇ ਸਭ ਧਰਮਾਂ ਦੇ ਲੋਕ ਮਿਲਜੁ’ਲ ਕੇ ਆਪਸ ਵਿੱਚ ਭਰਾਤਰੀ ਭਾਵ ਨਾਲ ਦੇਸ਼ ਦੀ ਤਰ’ਕੀ ਤੇ ਖੁਸ਼ਹਾਲੀ ਲਈ ਵਡਮੁੱਲਾ ਯੋਗਦਾਨ ਪਾਉਂਦੇ ਰਹਿਣ।
Punjab Post Daily Online Newspaper & Print Media