Tuesday, August 11, 2026

 ਮਾਮਲਾ ਵਨ ਰੈਂਕ ਵਨ ਪੈਨਸ਼ਨ ਦਾ-ਅਲੀਪੁਰ ਖ਼ਾਲਸਾ ਵਿਖੇ ਸਾਬਕਾ ਫ਼ੌਜੀਆਂ ਨੇ ਕੀਤੀ ਮੀਟਿੰਗ

PPN12007201502

ਸੰਦੌੜ, 20 ਜੁਲਾਈ (ਹਰਮਿੰਦਰ ਸਿੰਘ) – ਨੇੜਲੇ ਪਿੰਡ ਅਲੀਪੁਰ ਖ਼ਾਲਸਾ ਵਿਖੇ ਸਾਬਕਾ ਫ਼ੌਜੀਆਂ ਦੁਆਰਾ ਇੱਕ ਰੈਂਕ ਇੱਕ ਪੈਨਸ਼ਨ ਤਹਿਤ ਅਹਿਮ ਮੀਟਿੰਗ ਆਯੋਜਿਤ ਕਰਵਾਈ ਗਈ ਇਸ ਮੌਕੇ ਵਿਸ਼ੇਸ਼ ਤੌਰ ਤੇ ਸੁਰਜੀਤ ਸਿੰਘ ਪ੍ਰਧਾਨ ਅਤੇ ਸੁਖਦੇਵ ਸਿੰਘ ਸੈਕਟਰੀ ਨੇ ਮੀਟਿੰਗ ਦੀ ਅਗਵਾਈ ਕਰਦਿਆਂ ਹਾਜ਼ਰ ਸਾਬਕਾ ਫ਼ੌਜੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਰਕਾਰ ਵਲੋਂ ਇੱਕ ਰੈਂਕ ਅਤੇ ਇੱਕ ਪੈਨਸ਼ਨ ਦੇਣ ਦੇ ਕੀਤੇ ਵਾਅਦੇ ਤੋਂ ਮੁੱਕਰ ਜਾਣਾ ਅਤੇ ਲਾਰੇ ਲਾਉਣਾ ਅਤਿ ਦਾ ਨਿੰਦਣਯੋਗ ਕਾਰਜ ਹੈ, ਕਿਉਂਕਿ ਵੋਟਾਂ ਤੋ ਪਹਿਲਾਂ ਮੋਦੀ ਸਰਕਾਰ ਨੇ ਵਾਅਦਾ ਕੀਤਾ ਸੀ ਕੀ ਫ਼ੌਜੀ ਵੀਰਾਂ ਨੂੰ ਉਨ੍ਹਾਂ ਦੇ ਬਣਦੇ ਹੱਕ ਲਾਜ਼ਮੀ ਦਿੱਤੇ ਜਾਣਗੇ।ਪਰ ਉਹ ਆਪਣੇ ਵਾਅਦਿਆਂ ਨੂੰ ਭੁੱਲ ਕੇ ਸਾਡੇ ਦੇਸ਼ ਪ੍ਰਤੀ ਕੀਤੀਆਂ ਸੇਵਾਵਾਂ ਦਾ ਮਜ਼ਾਕ ਉਡਾ ਰਹੀ ਹੈ ਉਨ੍ਹਾਂ ਕਿਹਾ ਕਿ ਹੁਣ ਸਮਾਂ ਇੱਕਜੁੱਟ ਹੋ ਕੇ ਸਰਕਾਰ ਵਿਰੁੱਧ ਸੰਘਰਸ਼ ਕਰਕੇ ਆਪਣੇ ਬਣਦੇ ਹੱਕ ਲਏ ਜਾਣਗੇ।ਉਨ੍ਹਾਂ ਦੱਸਿਆ ਕਿ ਹੁਣ ਜੋ ਫ਼ੌਜੀ ਵੀਰ ਰਿਟਾਇਰ ਹੋ ਕੇ ਆ ਰਹੇ ਹਨ ਉਨ੍ਹਾਂ ਦੀਆਂ ਪੈਨਸ਼ਨਾਂ ਪਹਿਲਾਂ ਜੋ ਕਿ ਸੀਨੀਅਰ ਅਤੇ ਅਫ਼ਸਰੀ ਰੈਂਕ ਤੋ ਰਿਟਾਇਰ ਹੋ ਕੇ ਆਏ ਸਨ ਉਨ੍ਹਾਂ ਦੀ ਪੈਨਸ਼ਨਾਂ ਤੋ ਕਿਧਰੇ ਜ਼ਿਆਦਾ ਹਨ, ਇਸ ਕਰ ਕੇ ਇਸ ਮਹਿੰਗਾਈ ਦੇ ਸਮੇਂ ਵਿਚ ਬਜ਼ੁੱਰਗ ਹੋਏ ਸਾਬਕਾ ਫ਼ੌਜੀ ਵੀਰ ਬੜੀ ਔਖਿਆਈ ਨਾਲ ਆਪਣਾ ਸਮਾਂ ਬਤੀਤ ਕਰ ਰਹੇ ਹਨ।
ਇਸ ਮੌਕੇ ਪਰਸੋਤਮ ਸਿੰਘ, ਸੂਬੇਦਾਰ ਚਰਨ ਸਿੰਘ, ਸੁਖਦੇਵ ਸਿੰਘ ਹੌਲਦਾਰ, ਗੁਰਜੰਟ ਸਿੰਘ ਸੂਬੇਦਾਰ, ਗੁਰਮੀਤ ਸਿੰਘ, ਭਰਪੂਰ ਸਿੰਘ, ਬਲਜਿੰਦਰ ਸਿੰਘ ਹੌਲਦਾਰ ਸਿੰਘ ਨਰਾਤਾ ਸਿੰਘ, ਹੌਲਦਾਰ ਗੁਰਮੇਲ ਸਿੰਗ, ਕਰਤਾਰ ਸਿੰਘ, ਜਰਨੈਲ ਸਿੰਘ ਆਦਿ ਹੋਰ ਸਾਬਕਾ ਫ਼ੌਜੀ ਹਾਜ਼ਰ ਸਨ।

Check Also

ਤੇਲ ਬੀਜ਼ ਫ਼ਸਲਾਂ ਨੂੰ ਉਤਸ਼ਾਹਿਤ ਕਰਨ ਲਈ ਆਇਲ ਐਕਸਟਰੈਕਸ਼ਨ ਯੂਨਿਟਾਂ ‘ਤੇ 33 ਫ਼ੀਸਦੀ ਸਬਸਿਡੀ – ਡਾ. ਦੋਸਾਂਝ

ਅੰਮ੍ਰਿਤਸਰ, 10 ਅਗਸਤ (ਸੁਖਬੀਰ ਸਿੰਘ) – ਮੁੱਖ ਖੇਤੀਬਾੜੀ ਅਫ਼ਸਰ ਅੰਮ੍ਰਿਤਸਰ ਡਾ. ਅਮਰਜੀਤ ਸਿੰਘ ਦੋਸਾਂਝ ਨੇ …

Leave a Reply