Tuesday, August 11, 2026

ਨਾਮ ਦੇ ਰਸੀਏ, ਨਿਮਰਤਾ ਦੇ ਪੁੰਜ ਸਨ ਸੰਤ ਬਾਬਾ ਬਲਵੰਤ ਸਿੰਘ ਸਿਹੋੜਾ ਸਾਹਿਬ ਵਾਲੇ – ਵੀਰ ਮਨਪ੍ਰੀਤ ਸਿੰਘ

PPN12007201503

ਸੰਦੌੜ, 20 ਜੁਲਾਈ (ਹਰਮਿੰਦਰ ਸਿੰਘ)- ਸੰਤ ਬਾਬਾ ਬਲਵੰਤ ਸਿੰਘ ਮਹਾਂਪੁਰਖ ਸਾਧੂ ਬਿਰਤੀ ਵਾਲੇ, ਨਾਮ ਦੇ ਰਸੀਏ, ਨਿਮਰਤਾ ਦੇ ਪੁੰਜ ਸਨ ਬਾਬਾ ਜੀ 24 ਘੰਟੇ ਵਾਹਿਗੁਰੂ ਵਿਚ ਲੀਨ ਤੇ ਕੀਰਤਨ ਕਰਨ ਸਮੇਂ ਸੰਗਤ ਨੂੰ ਪ੍ਰਭੂ ਚਰਨਾਂ ਵਿਚ ਲੀਨ ਕਰ ਦਿੰਦੇ ਸਨ।ਇਨ੍ਹਾਂ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਇਆਂ ਵੀਰ ਮਨਪ੍ਰੀਤ ਸਿੰਘ ਮੁੱਖ ਸੇਵਾਦਾਰ ਗੁਰਦੁਆਰਾ ਪਾਤਿਸ਼ਾਹੀ ਛੇਵੀਂ ਅਲੀਪੁਰ ਖ਼ਾਲਸਾ ਵਾਲਿਆਂ ਨੇ ਸੰਦੌੜ ਵਿਖੇ ਧਾਰਮਿਕ ਸਮਾਗਮ ਦੌਰਾਨ ਬਾਬਾ ਜੀ ਦੇ ਜੀਵਨ ਸਬੰਧੀ ਸੰਗਤਾਂ ਨੂੰ ਚਾਨਣਾ ਪਾਉਂਦਿਆਂ ਕਹੇ ਉਨ੍ਹਾਂ ਕਿਹਾ ਕਿ ਸੰਤ ਬਾਬਾ ਬਲਵੰਤ ਸਿੰਘ ਜੀ ਨੇ ਆਪਣੇ ਜੀਵਨ ਵਿਚ ਸਦਾ ਅਮਨ ਤੇ ਸ਼ਾਂਤੀ ਦਾ ਸੰਦੇਸ਼ ਹੀ ਦਿੱਤਾ ਹੈ ਅਤੇ ਵਿਸ਼ੇਸ਼ ਕਰ ਕੇ ਸਕੂਲ ਕਾਲਜ ਖ਼ੋਲ ਕੇ ਵਿੱਦਿਆ ਦੇ ਚਾਨਣ ਨਾਲ ਲੱਖਾਂ ਹੀ ਵਿਦਿਆਰਥੀਆਂ ਦਾ ਜੀਵਨ ਰੁਸ਼ਨਾਇਆ ਹੈ । ਇਸ ਤੋ ਇਲਾਵਾ ਹਸਪਤਾਲ, ਸਰੀਰਕ ਕੈਂਪ ਅਤੇ ਕੁਦਰਤ ਦੇ ਹਰ ਜੀਵ ਨੂੰ ਪ੍ਰੇਮ ਕਰਨ ਦਾ ਸੁਨੇਹਾ, ਵਿਸ਼ੇਸ਼ ਕਰ ਕੇ ਵਾਤਾਵਰਨ ਨੂੰ ਸੁੱਧਤਾ ਦੇਣ ਲਈ ਲੱਖਾਂ ਹੀ ਬੂਟੇ ਲਾ ਹਰਿਆਵਲ ਕਰ ਕੇ ਸੰਗਤਾਂ ਨੂੰ ਆਪਣੇ ਧਰਮ ਅਨੁਸਾਰ ਰਹਿਣ ਅਤੇ ਨਾਮ ਸਿਮਰਨ ਦੁਆਰਾ ਜੀਵਨ ਨੂੰ ਸਫਲਾ ਕਰਨ ਲਈ ਪ੍ਰੇਰਿਤ ਕੀਤਾ ਹੈ।

Check Also

ਤੇਲ ਬੀਜ਼ ਫ਼ਸਲਾਂ ਨੂੰ ਉਤਸ਼ਾਹਿਤ ਕਰਨ ਲਈ ਆਇਲ ਐਕਸਟਰੈਕਸ਼ਨ ਯੂਨਿਟਾਂ ‘ਤੇ 33 ਫ਼ੀਸਦੀ ਸਬਸਿਡੀ – ਡਾ. ਦੋਸਾਂਝ

ਅੰਮ੍ਰਿਤਸਰ, 10 ਅਗਸਤ (ਸੁਖਬੀਰ ਸਿੰਘ) – ਮੁੱਖ ਖੇਤੀਬਾੜੀ ਅਫ਼ਸਰ ਅੰਮ੍ਰਿਤਸਰ ਡਾ. ਅਮਰਜੀਤ ਸਿੰਘ ਦੋਸਾਂਝ ਨੇ …

Leave a Reply