ਸ਼ਹੀਦੀ ਦਿਵਸ ਸਮਰਪਿਤ
ਜਿੰਦ ਜਾਨ ਦੀ ਕਸਮ ਖਾਣੀ, ਹੈ ਬੜੀ ਸੋਖੀ,
ਜਾਨ ਆਪਣੀ ਦੇ ਕੇ ਨਿਭਾਉਣੀ, ਪਰ ਹੈ ਬੜੀ ਔਖੀ ।
ਜਲ੍ਹਿਆਂਵਾਲੇ ਬਾਗ ਦੀ ਮਿੱਟੀ ਨੂੰ, ਜਦ ਮੱਥੇ ਲਾਇਆ,
ਊਧਮ ਸਿੰਘ ਨੇ ਕੀਤਾ ਬਚਨ, ਸੱਚ ਕਰ ਵਿਖਾਇਆ।
ਮਾਰੇ ਨਿਹੱਥਿਆਂ ਦਾ ਬਦਲਾ ਲੈਣ ਲਈ, ਸੋਚਾਂ ਸੋਚੀ ਜਾਵੇ ,
ਮਾਇਕਲ ਐਡਵਾਇਰ ਨੂੰ, ਕਿੰਝ ਮਾਰ ਮੁਕਾਇਆ ਜਾਵੇ।
ਪਛਾਣ ਛੁਪਾਵਣ ਲਈ, ਕੀਤਾ ਕੀ ਨਹੀਂ ਉਸ ਕੁਰਬਾਨ,
ਊਧਮ ਸਿੰਘ ਤੋਂ ਬਦਲਿਆ, ਰਾਮ ਮੁਹੰਮਦ ਅਜ਼ਾਦ ਸਿੰਘ ਨਾਮ ।
ਦਿਨ ਕੱਟੀ ਜਾਵੇ, ਮੰਜਿਲ ਸਰ ਕਰਨ ਦਾ, ਰਾਹ ਸੀ ਸੁੱਝਾ।
ਜੁਗਤ ਬਣਾ ਕੇ ਆਖਰ, 1934 ਵਿੱਚ ਵਲੈਤ ਜਾ ਪੁੱਜਾ,
ਉਹ ਪਿਆ ਰਹੇ ਵਿੱਚ ਵਿਚਾਰਾਂ ਤੇ ਦਿਨ ਰਾਤ ਸੋਚੀਂ,
ਸਮਾਂ ਉਡੀਕੇ ਉਹ, ਜੱਦ ਜਾਵੇਗੀ ਹਾਕਮ ਦੀ ਧੋਣ ਨੋਚੀ।
ਇੰਝ ਬਾਗ ਵਿੱਚ ਖੂਨੀ ਵਿਸਾਖੀ ਦਾ ਮੇਲਾ ਲੱਗਾ,
ਭਰੀ ਸਭਾ ਵਿੱਚ ਐਡਵਾਇਰ ਹਾਲ ਜਦ ਦੱਸਣ ਸੀ ਲੱਗਾ।
ਖੂਨ ਖੌਲ੍ਹਿਆ ਸ਼ੇਰ ਦਾ, ਕਤਲੇਆਮ ਦਾ ਸੁਣ ਕਿੱਸਾ,
ਮਾਰ ਗੋਲੀਆਂ ਓਡਵਾਇਰ ਨੂੰ, ਉਸ ਢੇਰ ਪਲਾਂ ‘ਚ ਕਰ ਦਿੱਤਾ,
ਭੱਜਿਆ ਨਹੀਂ ਉਹ ‘ਫ਼ਕੀਰਾ’, ਚਾਹੁੰਦਾ ਤਾਂ ਭਾਵੇਂ ਭੱਜ ਜਾਂਦਾ,
ਹੋਸਲਾ ਵੇਖ ਸੂਰਮੇ ਦਾ, ਅੰਗਰੇਜ਼ ਵੀ ਡਾਵਾਂ ਡੋਲ ਹੋਈ ਜਾਂਦਾ।
ਵਿਨੋਦ ਫ਼ਕੀਰਾ
ਆਰੀਆ ਨਗਰ,
ਕਰਤਾਰਪੁਰ,ਜਲੰਧਰ
98721-97326