Monday, August 3, 2026

ਚੰਡੀਗੜ੍ਹ ਪੰਜਾਬ ਜਰਨਲਿਸਟ ਐਸੋਸੀਏਸ਼ਨ ਵਲੋਂ ਪੱਤਰਕਾਰ ਨੂੰ ਪੁਲਿਸ ਹਿਰਾਸਤ ਵਿੱਚ ਰੱਖਣ ਦੀ ਨਿੰਦਾ

Jasbir Patti1ਜੰਡਿਆਲਾ ਗੁਰੂ, 8 ਅਗਸਤ (ਹਰਿੰਦਰ ਪਾਲ ਸਿੰਘ, ਵਰਿੰਦਰ ਸਿੰਘ) – ਬੀਤੀ 5 ਅਗਸਤ ਦੀ ਅੱਧੀ ਰਾਤ ਨੂੰ ਜੰਡਿਆਲਾ ਗੁਰੁ ਤੋਂ ਪੰਜਾਬੀ ਅਖਬਾਰ ਦੇ ਪੱਤਰਕਾਰ ਵਰਿੰਦਰ ਸਿੰਘ ਮਲਹੋਤਰਾ ਪ੍ਰਧਾਨ ਇਕਾਈ ਜੰਡਿਆਲਾ ਨੂੰ ਬਿਨਾਂ ਕਾਰਨ ਜੰਡਿਆਲਾ ਪੁਲਿਸ ਵਲੋਂ ਅਪਨੀ ਹਿਰਾਸਤ ਵਿੱਚ ਰੱਖਣ ਤੇ ਚੰਡੀਗੜ੍ਹ ਪੰਜਾਬ ਜਰਨਲਿਸਟ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਸ੍ਰ: ਜਸਬੀਰ ਸਿੰਘ ਪੱਟੀ ਨੇ ਇਸ ਦੀ ਕਰੜੇ ਸ਼ਬਦਾਂ ਵਿੱਚ ਨਿੰਦਾ ਕਰਦੇ ਹੋਏ ਕਿਹਾ ਕਿ ਇਹ ਪੱਤਰਕਾਰਾਂ ਦੀ ਆਜ਼ਾਦੀ ਉੱਪਰ ਹਮਲਾ ਹੈ।ਉਹਨਾ ਕਿਹਾ ਕਿ ‘ਪ੍ਰੈਸ’ ਜਾਂ ‘ਪੱਤਰਕਾਰ’ ਦਾ ਕਿਸੇ ਵੀ ਜਥੇਬੰਦੀ ਨਾਲ ਕੋਈ ਸਬੰਧ ਨਹੀਂ ਹੁੰਦਾ, ਇਹ ਇੱਕ ਆਜ਼ਾਦ ਹਸਤੀ ਹੈ।ਉਹਨਾਂ ਕਿਹਾ ਕਿ ਇਸਤੋਂ ਪਹਿਲਾਂ ਵੀ ਜੰਡਿਆਲਾ ਪੁਲਿਸ ਵਲੋਂ ਵਰਿੰਦਰ ਸਿੰਘ ਅਤੇ ਉਸਦੇ ਸਾਥੀ ਪੱਤਰਕਾਰਾਂ ਉੱਪਰ ਝੂਠੇ ਪਰਚੇ ਦਰਜ ਕਰਵਾਕੇ ਸੱਚ ਦੀ ਆਵਾਜ਼ ਨੂੰ ਬੰਦ ਕਰਨ ਦੀ ਕੋਸ਼ਿਸ਼ ਕੀਤੀ ਜਾ ਚੁੱਕੀ ਹੈ। ਇਸਤੋਂ ਇਲਾਵਾ ਜੰਡਿਆਲਾ ਪੱਤਰਕਾਰ ਭਾਈਚਾਰੇ ਵਲੋਂ ਵੀ ਇਸ ਘਟਨਾ ਨੂੰ ਅਤਿ ਮੰਦਭਾਗਾ ਕਰਾਰ ਦਿੱੱਤਾ ਗਿਆ। ਜਿਸ ਵਿੱਚ ਸੁਨੀਲ ਦੇਵਗਨ ਐਸੋਸੀਏਸ਼ਨ ਦੇ ਮੀਤ ਪ੍ਰਧਾਨ ਅੰਮ੍ਰਿਤਸਰ ਦਿਹਾਤੀ, ਮਾਝਾ ਪ੍ਰੈਸ ਕਲੱਬ ਦੇ ਪ੍ਰਧਾਨ ਗੁਰਦੀਪ ਸਿੰਘ ਨਾਗੀ, ਸਤਿੰਦਰਬੀਰ ਸਿੰਘ, ਭੁਪਿੰਦਰ ਸਿੰਘ, ਚੰਡੀਗੜ੍ਹ ਪੰਜਾਬ ਜਰਨਲਿਸਟ ਯੂਨੀਅਨ ਇਕਾਈ ਜੰਡਿਆਲਾ ਗੁਰੁ ਦੇ ਮੀਤ ਪ੍ਰਧਾਨ ਗੋਪਾਲ ਸਿੰਘ, ਸੁਖਚੈਨ ਸਿੰਘ, ਕੁਲਜੀਤ ਸਿੰਘ, ਰਾਮਸ਼ਰਨਜੀਤ ਸਿੰਘ, ਵਰੁਣ ਸੋਨੀ, ਹਰਿੰਦਰਪਾਲ ਸਿੰਘ, ਰਾਕੇਸ਼ ਸੂਰੀ, ਨਰਿੰਦਰ ਸੂਰੀ, ਸੰਦੀਪ ਜੈਨ, ਪ੍ਰਦੀਪ ਜੈਨ ਜਨਰਲ ਸੱਕਤਰ ਜੰਡਿਆਲਾ ਪ੍ਰੈਸ ਕਲੱਬ, ਅਨੀਲ ਕੁਮਾਰ, ਮੁਨੀਸ਼ ਕੁਮਾਰ, ਹਰੀਸ਼ ਕੱਕੜ, ਜਸਪਾਲ ਸ਼ਰਮਾ, ਸਤਪਾਲ ਸਿੰਘ, ਅਸ਼ਵਨੀ ਸ਼ਰਮਾ, ਡਾ: ਦਲੇਰ ਸਿੰਘ ਜੋਹਲ, ਅਮਰੀਕ ਸਿੰਘ ਨਵਾਂ ਪਿੰਡ, ਸੁਰਜੀਤ ਸਿੰਘ ਟਾਂਗਰਾ, ਸੁਖਦੇਵ ਸਿੰਘ ਟਾਂਗਰਾ, ਸਿਕੰਦਰ ਸਿੰਘ ਖਾਲਸਾ ਆਦਿ ਸ਼ਾਮਿਲ ਹਨ।

Check Also

40 ਕਰੋੜ ਦਾ ਵਿਸ਼ੇਸ਼ ਫੰਡ ਮਨਜ਼ੂਰ ਕਰਨ ‘ਤੇ ਅਨਿਲ ਠਾਕੁਰ ਵੱਲੋਂ ਮੁੱਖ ਮੰਤਰੀ ਅਤੇ ਵਿੱਤ ਮੰਤਰੀ ਦਾ ਧੰਨਵਾਦ

ਅੰਮਿਤਸਰ, 3 ਅਗਸਤ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵੱਲੋਂ ਸੂਬੇ ਦੇ ਵਪਾਰਕ ਬਾਜ਼ਾਰਾਂ ਦੇ ਬੁਨਿਆਦੀ …

Leave a Reply