Friday, July 17, 2026

ਐਮਨ ਉਸਮਾਨੀ ਨੇ ਨਿਬੰਧ ਲੇਖਨ ਪ੍ਰਤੀਯੋਗਤਾ ‘ਚ 15 ਵਾਂ ਸਥਾਨ ਪ੍ਰਾਪਤ ਕੀਤਾ

ਮਲੇਰਕੋਟਲਾ/ ਸੰਦੌੜ, 9 ਅਗਸਤ (ਹਰਮਿੰਦਰ ਸਿੰਘ ਭੱਟ) – ਸਿਆਣੇ ਕਹਿੰਦੇ ਨੇ ਕਿ ਚੰਗੇ ਸੰਸਕਾਰ ਕੋਈ ਬੱਚਾ ਅਪਣੇ ਮਾਪਿਆਂ ਤੋਂ ਸਿੱਖਦਾ ਹੈ ਕਿਸੇ ਬੱਚੇ ਦੀ ਸ਼ਖਸੀਅਤ ਨੂੰ ਬਣਾਉਣ ਸਵਾਰਣ ਵਿੱਚ ਉਸ ਦੇ ਘਰ ਦਾ ਮਾਹੋਲ ਉਸ ਦੇ ਮਾਤਾ ਪਿਤਾ ਦੀ ਵਿੱਦਿਅਕ ਯੋਗਤਾ ਅਤੇ ਉਹਨਾਂ ਦੁਆਰਾ ਅਪਣੇ ਬੱਚੇ ਨੂੰ ਦਿੱਤੇ ਸੰਸਕਾਰ ਬੱਚੇ ਦੇ ਬਹੁਪੱਖੀ ਵਿਕਾਸ ਅਤੇ ਵਿੱਦਿਅਕ ਉੱਚਾਈਆਂ ਤੱਕ ਪਹੁੰਚਣ ‘ਚ ਮਦਦ ਕਰਦੇ ਹਨ, ਅਜਿਹਾ ਹੀ ਸਾਹਮਣੇ ਆਇਆ ਜਦੋਂ ਐਮਨ ਉਸਮਾਨੀ ਸਪੁੱਤਰੀ ਸ਼੍ਰੀ ਮੁਹੰਮਦ ਮੁਗਨੀ ਉਸਮਾਨੀ ਨੇ ਇਸ ਸਾਲ ਜੁਲਾਈ ਮਹੀਨੇ ਵਿੱਚ ਸੀ.ਬੀ.ਐਸ.ਸੀ ਦੁਆਰਾ ਕਰਵਾਈ ਗਈ ਨਿਬੰਧ ਲੇਖਨ ਪ੍ਰਤੀਯੋਗਤਾ ‘ਚ ਹਿੱਸਾ ਲਿਆ ਅਤੇ ਛੇਵੀਂ ਤੋਂ ਅੱਠਵੀਂ ਦੇ ਗਰੁੱਪ ਵਿੱਚ ਪੂਰੇ ਭਾਰਤ ਦੇ ਪਹਿਲੇ 36 ਵਿਦਿਆਰਥੀਆਂ ਵਿੱਚੋਂ 15 ਵਾਂ ਸਥਾਨ ਪ੍ਰਾਪਤ ਕਰਕੇ ਜਿੱਥੇ ਅਪਣੇ ਸਕੂਲ ਓਸਿਸ ਪਬਲਿਕ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ ਉੱਥੇ ਹੀ ਉਸ ਨੇ ਅਪਣੇ ਮਾਤਾ-ਪਿਤਾ ਅਤੇ ਸ਼ਹਿਰ ਦਾ ਨਾਮ ਵੀ ਪੂਰੇ ਦੇਸ਼ ਵਿੱਚ ਰੌਸ਼ਣ ਕੀਤਾ ਹੈ, ਇਸ ਗੱਲ ਦੀ ਜਾਣਕਾਰੀ ਸ਼੍ਰੀ ਮੁਗਨੀ ਉਸਮਾਨੀ ਨੇ ਪ੍ਰੈੱਸ ਨੂੰ ਦਿੰਦਿਆਂ ਕਿਹਾ ਕਿ ਇਸ ਬਾਰੇ ਪਤਾ ਚੱਲਦੇ ਹੀ ਰਿਸ਼ਤੇਦਾਰ ਅਤੇ ਸਕੇ ਸਬੰਧੀਆਂ ਨੇ ਮੁਬਾਰਕਬਾਦਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਹਨ, ਉਹਨਾਂ ਅੱਗੇ ਕਿਹਾ ਕਿ ਉਹਨਾਂ ਦੀ ਬੇਟੀ ਨੇ ਸਾਬਤ ਕਰ ਦਿੱਤਾ ਹੈ ਕਿ ਬੇਟੀਆਂ ਨੂੰ ਮੌਕਾ ਮਿਲੇ ਤਾਂ ਉਹ ਮਾਪਿਆਂ ਲਈ ਮਾਣ ਬਣ ਸਕਦੀਆਂ ਹਨ ਜਿਵੇਂ ਉਹਨਾਂ ਦੀ ਬੇਟੀ ਨੇ ਉਹਨਾਂ ਦਾ ਨਾਮ ਰੌਸ਼ਣ ਕੀਤਾ ਹੈ।

Check Also

ਸਰਬਜੋਤ ਸਿੰਘ ਧੰਜਲ ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਦਾ ਚੇਅਰਮੈਨ ਬਣਾਏ ਜਾਣ ‘ਤੇ ਵਰਕਰ ਖੁਸ਼

ਅੰਮ੍ਰਿਤਸਰ, 16 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕੀਤੀਆਂ …

Leave a Reply