Friday, October 9, 2026

ਮਾਡਰਨ ਸੈਕੂਲਰ ਪਬਲਿਕ ਸਕੂਲ ਚੀਮਾਂ ਵਿਖੇ ਤੀਆਂ ਦਾ ਤਿਉਹਾਰ ਮਨਾਇਆ

PPN1008201507

ਸੰਦੌੜ, 10 ਅਗਸਤ (ਹਰਮਿੰਦਰ ਸਿੰਘ ਭੱਟ) – ਪੰਜਾਬ ਭਰ ਵਿੱਚ ਮਾਡਰਨ ਸੰਸ਼ਥਾਵਾਂ ਦੇ ਰੂਪ ਵਿੱਚ ਵਿਦਿਆ ਦਾ ਪ੍ਰਸਾਰ ਕਰ ਰਹੀ ਮਾਡਰਨ ਸੈਕੂਲਰ ਪਬਲਿਕ ਸਕੂਲ ਚੀਮਾਂ ਵਿਖੇ ਚੈਅਰਮੈਨ ਸ: ਹਰਪਾਲ ਸਿੰਘ ਦੀ ਅਗਵਾਈ ਹੇਠ ਪੰਜਾਬੀ ਸਭਿਆਚਾਰ ਦਾ ਪ੍ਰਸਿੱਧ ਤਿਉਹਾਰ ‘ਤੀਆਂ ਤੀਜ ਦੀਆਂ’ ਮਨਾਇਆ ਗਿਆ।ਜਿਸ ਦੌਰਾਨ ਵੱਖ-ਵੱਖ ਜਮਾਤਾਂ ਦੀਆ ਲੜਕੀਆਂ ਦੇ ਮਹਿੰਦੀ ਦੇ ਮੁਕਾਬਲੇ ਕਰਵਾਏ ਗਏ ਤੇ ਲੜਕੀਆਂ ਦੁਆਰਾ ਰੰਗਾਰੰਗ ਸਭਿਆਚਾਰ ਪ੍ਰੋਗਰਾਮ ਦੌਰਾਨ ਗਿੱਧਾ, ਗੀਤ, ਬੋਲੀਆਂ ਆਦਿ ਦੀ ਪੇਸ਼ਕਾਰੀ ਕੀਤੀ ਗਈ।ਇਸ ਦੌਰਾਨ ਲੜਕੀਆਂ ਨੇ ਪੀਘ ਦੇ ਝੂਟਿਆਂ ਦਾ ਵੀ ਆਨੰਦ ਮਾਣਿਆ ।ਇਸ ਮੋਕੇ ਚੇਅਰਮੈਨ ਸ.ਹਰਪਾਲ ਸਿੰਘ ਨੇ ਦੱਸਿਆ ਕਿ ਮਾਡਰਨ ਸੰਸ਼ਥਾਂ ਵੱਲੋਂ ਹਰ ਤਰਾਂ ਦੇ ਤਿਉਹਾਰ ਮਨਾ ਕੇ ਬੱਚਿਆਂ ਨੂੰ ਪੰਜਾਬੀ ਵਿਰਸੇ ਤੋਂ ਜਾਣੂ ਕਰਵਾਇਆ ਜਾਂਦਾ ਹੈ।ਇਸ ਮੌਕੇ ਸਕੂਲ ਦੇ ਪ੍ਰਿਸੀਪਲ ਸ: ਹਰਦੀਪ ਸਿੰਘ ਕਾਹਲੋ, ਵਾਇਸ ਪ੍ਰਿਸੀਪਲ ਸ: ਪੁਸ਼ਪਿੰਦਰਜੀਤ ਸਿੰਘ ਅਤੇ ਸਮੂਹ ਸਟਾਫ ਮੈਬਰ ਵੀ ਹਾਜਰ ਸਨ।

Check Also

ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ

ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …

Leave a Reply