Wednesday, December 31, 2025

ਹੁਕਮ ਚੰਦ ਸ਼ਰਮਾ ਵਲੋਂ ਆਪਣੀ ਪਤਨੀ ਦੀ ਮਿੱਠੀ ਯਾਦ ਨੂੰ ਸਮਰਪਿਤ ਅੱਖਾਂ ਦੇ ਆਪਰੇਸ਼ਨਾਂ ਦਾ 33ਵਾਂ ਮੁਫ਼ਤ ਕੈਂਪ ਆਯੋਜਿਤ 20 ਅਪ੍ਰੈਲ

ਬਠਿੰਡਾ, 15 ਅਪ੍ਰੈਲ (ਜਸਵਿੰਦਰ ਸਿੰਘ ਜੱਸੀ) – ਸਥਾਨਕ ਗੁੱਡਵਿਲ ਸੁਸਾਇਟੀ  ਲਾਇਨੋਪਾਰ ਇਲਾਕੇ ‘ਚ ਅੱਖਾਂ ਦੇ ਆਪਰੇਸ਼ਨਾਂ ਦਾ 33ਵਾਂ ਮੁਫ਼ਤ ਕੈਂਪ ਸ਼ਹਿਰ ਦੇ ਪੰਜਾਬ ਭਾਸ਼ਾਂ ਵਿਭਾਗ ਵਲੋਂ ਸ਼੍ਰੋਮਣੀ ਪੰਜਾਬੀ ਪੱਤਰਕਾਰ ਅਵਾਰਡੀ, ਸਾਬਕਾ ਐਮ.ਸੀ ਅਤੇ ਰੋਜ਼ਾਨਾ ਅਜੀਤ ਅਖ਼ਬਾਰ ਦੇ ਬਠਿੰਡਾ ਸਬ ਆਫ਼ਿਸ ਦੇ ਇੰਚਾਰਜ ਹੁਕਮ ਚੰਦ ਸ਼ਰਮਾ ਵਲੋਂ ਆਪਣੀ ਪਤਨੀ ਸਵ: ਕ੍ਰਿਸ਼ਨਾ ਸ਼ਰਮਾ ਦੀ ਮਿੱਠੀ ਯਾਦ ਨੂੰ ਸਮਰਪਿਤ ਗੁੱਡਵਿਲ ਹਸੋਪਤਾਲ ਪਰਸਰਾਮ ਨਗਰ ਵਿਖੇ 20 ਅਪ੍ਰੈਲ ਦਿਨ ਐਤਵਾਰ ਸਵੇਰੇ 9 ਵਜੇ ਤੋਂ ਸ਼ਾਮ ਦੇ 3 ਵਜੇ ਤੱਕ ਲਗਾਇਆ ਜਾ ਰਿਹਾ ਹੈ। ਇਸ ਅੱਖਾਂ ਦੇ ਕੈਂਪ ‘ਚ ਅਪ੍ਰੇਸ਼ਨ ਵਾਲੇ ਮਰੀਜ਼ਾਂ ਦੇ ਲੈਂਜ਼ ਮੁਫ਼ਤ ਪਾਉਣ ਤੋਂ ਇਲਾਵਾ ਐਨਕਾਂ ਅਤੇ ਦਵਾਈਆਂ ਵੀ ਦਿੱਤੀਆਂ ਜਾਣਗੀਆਂ। ਇਸ ਕੈਂਪ ਦੀ ਦੇਖ ਰੇਖ ਡਾ: ਕਰਨ ਸਾਰਵਾਲ ਐਮ.ਐਸ. ਅੱਖਾਂ ਦੇ ਰੋਗਾਂ ਦੇ ਮਾਹਿਰ ਆਪਣੀ ਟੀਮ ਸਮੇਤ ਚੈਂਕਅੱਪ ਤੋਂ ਇਲਾਵਾ ਅਪ੍ਰੇਸ਼ਨ ਵੀ ਕਰਨਗੇ। ਹੋਰ ਜਾਣਕਾਰੀ ਲੈਣ ਲਈ ਹਸਪਤਾਲ ਦੇ ਪ੍ਰਧਾਨ ਵਿਜੇ ਕੁਮਾਰ ਬਰੇਜਾ,ਕਨਵੀਨਰ ਹੈਲਥ ਕਮੇਟੀ, ਜਨਰਲ ਸਕੱਤਰ ਕੇ.ਆਰ.ਜਿੰਦਲ ਅਤੇ ਹਰਬਿੰਦਰ ਸ਼ਰਮਾ (ਗੰਜੂ)ਸੁਪੱਤਰ ਹੁਕਮ ਚੰਦ ਸ਼ਰਮਾ 9814344002 ਨਾਲ ਸੰਪਰਕ ਕਰ ਸਕਦੇ ਹੋ।

Check Also

ਵੀ.ਸੀ ਪ੍ਰੋ. ਕਰਮਜੀਤ ਸਿੰਘ ਦੀ ਕਿਤਾਬ “ਮੈਡੀਟੇਸ਼ਨ ਟੂ ਮਾਰਟਿਡਮ: ਦ ਲੀਗੇਸੀ ਆਫ਼ ਸ੍ਰੀ ਗੁਰੂ ਤੇਗ ਬਹਾਦਰ ਜੀ” ਰਲੀਜ਼

ਅੰਮ੍ਰਿਤਸਰ, 30 ਦੰਸਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋ. (ਡਾ.) …

Leave a Reply